21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਵਿਧਾਇਕ ਲਾਭ ਸਿੰਘ ਉਗੋਕੇ ਨੇ ਜੱਦੀ ਪਿੰਡ ਉਗੋਕੇ ਵਿਖੇ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ <br/>

ਅਜੀਤ ਡੈਸਕ 18-04-2026
ਸ਼ਹਿਣਾ, 17 ਅਪ੍ਰੈਲ (ਸੁਰੇਸ਼ ਗੋਗੀ)-ਕਣਕ ਦੀ ਖ਼ਰੀਦ ਲਈ ਪੰਜਾਬ ਸਰਕਾਰ ਪਹਿਲਾਂ ਹੀ ਢੁਕਵੇਂ ਪ੍ਰਬੰਧ ਕਰ ਚੱੁਕੀ ਹੈ | ਇਹ ਸ਼ਬਦ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਪਿੰਡ ਉਗੋਕੇ ਦੀ ਦਾਣਾ ਮੰਡੀ ਵਿਚ ਕਣਕ ਦੀ ਬੋਲੀ ਸ਼ੁਰੂ ਕਰਵਾਉਣ ਸਮੇਂ ਆਖੇ | ਉਨ੍ਹਾਂ ਕਿਹਾ ਕਿ ਕਣਕ ਦੀ ਵਾਢੀ ਮੌਕੇ 'ਤੇ ਪਏ ਬੇਮੌਸਮੇ ਮੀਂਹ ਕਾਰਨ ਵੱਢੀ ਹੋਈ ਕਣਕ ਵਿਚ ਨਮੀ ਦੀ ਮਾਤਰਾ ਹਾਲੇ ਵੀ ਵੱਧ ਆ ਰਹੀ ਹੈ | ਜਿਸ ਕਾਰਨ ਕਿਸਾਨਾਂ ਨੂੰ ਮੰਡੀ ਵਿਚ ਬੈਠਣਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਸੁੱਕਾ ਅਨਾਜ ਕ੍ਰਮਵਾਰ ਖ਼ਰੀਦਿਆ ਜਾ ਰਿਹਾ ਹੈ ਅਤੇ ਕਣਕ ਦੀ ਖ਼ਰੀਦ ਨੇ ਪੂਰੀ ਤੇਜ਼ੀ ਫੜ ਲਈ ਹੈ | ਵਿਧਾਇਕ ਲਾਭ ਸਿੰਘ ਉਗੋਕੇ ਨੇ ਕਿਹਾ ਕਿ ਕਿਸਾਨਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਭਰੋਸਾ ਰੱਖਣਾ ਚਾਹੀਦਾ ਹੈ | ਪਿਛਲੇ ਚਾਰ ਸਾਲਾਂ ਤੋਂ ਅੱਠ ਫ਼ਸਲਾਂ ਦੀ ਖ਼ਰੀਦ ਪ੍ਰਬੰਧ ਜਦ ਉਚਿੱਤ ਢੰਗ ਨਾਲ ਹੋਏ ਹਨ, ਤਾਂ ਇਸ ਵਾਰ ਕਣਕ ਦੀ ਫ਼ਸਲ ਵੀ ਵਧੀਆ ਢੰਗ ਨਾਲ ਹੀ ਖ਼ਰੀਦੀ ਜਾਵੇਗੀ | ਲਾਭ ਸਿੰਘ ਉਗੋਕੇ ਨੇ ਕਿਹਾ ਕਿ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਚੌਕਸ ਕੀਤਾ ਗਿਆ ਹੈ ਅਤੇ ਸਰਕਾਰ ਵਲੋਂ ਸਖ਼ਤ ਹਦਾਇਤਾਂ ਹਨ, ਕਿ ਮਾਪਦੰਡ ਅਨੁਸਾਰ ਕਣਕ ਦੀਆਂ ਢੇਰੀਆਂ ਦੀ ਖ਼ਰੀਦ ਤੁਰੰਤ ਕੀਤੀ ਜਾਵੇ | ਇਸ ਮੌਕੇ ਲਵਦੀਪ ਸਿੰਘ ਭਗਤਪੁਰਾ, ਹਰਜੀਤ ਸਿੰਘ ਸੰਮਤੀ ਮੈਂਬਰ, ਸਰਪੰਚ ਰਾਮ ਸਿੰਘ ਦਿਉਲ, ਆੜ੍ਹਤੀਆ ਉਗਰਸੈਨ, ਨਛੱਤਰ ਸਿੰਘ ਪੰਚ ਅਤੇ ਹੋਰ ਵੀ ਪਿੰਡ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਮੈਡੀਕਲ ਪੈ੍ਰਕਟੀਸ਼ਨਰ ਐਸੋਸੀਏਸ਼ਨ ਦੀ ਸਾਲਾਬੱਧੀ ਮੰਗ ਸਰਕਾਰ ਨੇ ਮਨਜ਼ੂਰ ਕੀਤੀ-ਡਾ: ਜੱਗਾ ਸਿੰਘ ਮੌੜ <br/> ਅਗਲੀ ਖ਼ਬਰ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਦੀ ਸੇਵਾ 19 ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।