22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

'ਆਪ' ਸਰਕਾਰ ਨੇ ਆਪਣੇ ਚਹੇਤਿਆਂ ਨੂੰ ਜਿਤਾਉਣ ਲਈ ਵੋਟਾਂ ਵਿਚ ਵੱਡੇ ਮੁਲਾਂਕਣ ਦਾ ਫ਼ਰਕ ਪਾਇਆ <br/>

ਅਜੀਤ ਡੈਸਕ 18-04-2026
ਭਦੌੜ, 17 ਅਪ੍ਰੈਲ (ਰਜਿੰਦਰ ਬੱਤਾ, ਵਿਨੋਦ ਕਲਸੀ)-ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਗਰ ਕੌਂਸਲ ਚੋਣਾਂ ਵਿਚ ਵਿਰੋਧੀਆਂ ਨੂੰ ਚਿੱਤ ਕਰਨ ਲਈ ਕੀਤੀ ਨਵੀਂ ਵਾਰਡਬੰਦੀ ਅੰਦਰ ਆਪਣੀਆਂ ਮਨਮਾਨੀਆਂ ਹੁਣ ਜੱਗ ਜ਼ਾਹਰ ਹੋਈਆਂ ਹਨ | ਜਦੋਂ ਨਵੀਆਂ ਵੋਟਰ ਸੂਚੀਆਂ ਇਤਰਾਜ਼ ਲਈ ਦਫ਼ਤਰ ਵਿਖੇ ਦਿਖਾਈਆਂ ਜਾ ਰਹੀਆਂ ਜਿਨ੍ਹਾਂ ਦੇ ਕੁੱਝ ਵਾਰਡਾਂ ਵਿਚ 500 ਤੋਂ ਘੱਟ ਵੋਟਾਂ ਹਨ ਅਤੇ ਕਈ ਵਾਰਡਾਂ ਅੰਦਰ 1400 ਤੋਂ ਉੱਪਰ ਵੋਟਾਂ ਦਰਜ ਹਨ | ਜਿਸ ਵਿਚ ਸਰਕਾਰ ਆਪਣੇ ਚਹੇਤਿਆਂ ਨੂੰ ਜਿਤਾਉਣ ਦੇ ਯਤਨ ਕਰਦੀ ਸਾਫ਼ ਦਿਖਾਈ ਦਿੰਦੀ ਹੈ | ਨਵੀਂ ਵਾਰਡਬੰਦੀ ਅਨੁਸਾਰ ਵਾਰਡ ਨੰਬਰ 1 'ਚ 829 ਵੋਟਾਂ, ਵਾਰਡ ਨੰਬਰ 2 'ਚ 1241, ਵਾਰਡ ਨੰਬਰ 3 'ਚ 687, ਵਾਰਡ ਨੰਬਰ 4 'ਚ 1062, ਵਾਰਡ ਨੰਬਰ 5 'ਚ 1441, ਵਾਰਡ ਨੰਬਰ 6 'ਚ 418, ਵਾਰਡ ਨੰਬਰ 7 'ਚ 1194, ਵਾਰਡ ਨੰਬਰ 8 'ਚ 836, ਵਾਰਡ ਨੰਬਰ 9 'ਚ 905, ਵਾਰਡ ਨੰਬਰ 10 'ਚ 871 ਵੋਟਾਂ, ਵਾਰਡ ਨੰਬਰ 11 'ਚ 947, ਵਾਰਡ ਨੰਬਰ 12 'ਚ 940, ਵਾਰਡ ਨੰਬਰ 13 'ਚ 1418 ਵੋਟਾਂ ਦਰਜ ਕੀਤੀਆਂ ਗਈਆਂ ਹਨ | ਜਾਣਕਾਰੀ ਅਨੁਸਾਰ ਜੋ ਨਵੀਂ ਵਾਰਡਬੰਦੀ ਕੀਤੀ ਗਈ ਹੈ | ਉਹ ਕਿਸੇ ਵੀ ਪੱਖ ਤੋਂ ਢੁਕਵੀਂ ਦਿਖਾਈ ਨਹੀਂ ਦੇ ਰਹੀ | ਇਸ ਸਬੰਧੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਧੰਮੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਰਾਜਵੀਰ ਸਿੰਗਲਾ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਵਾਰਡਬੰਦੀ 'ਚ 'ਆਪ' ਆਗੂਆਂ ਦੀ ਪੱਖਪਾਤੀ ਪੂਰੀ ਤਰ੍ਹਾਂ ਝਲਕਦੀ ਹੈ ਤੇ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਇਕ ਵਾਰਡ 'ਚ 418 ਵੋਟਾਂ ਤੇ ਇਕ ਵਾਰਡ 'ਚ 1441 ਵੋਟਾਂ ਦਰਜ ਕੀਤੀਆਂ ਗਈਆਂ ਹਨ ਜੋ ਕਿ ਪੂਰੀ ਤਰ੍ਹਾਂ ਗ਼ਲਤ ਹੈ | ਇਸ ਸਬੰਧੀ ਇਤਰਾਜ਼ ਦਰਜ ਕਰਾਇਆ ਜਾਵੇਗਾ | ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਹਰਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਫਾਈਨਲ ਵੋਟਰ ਸੂਚੀਆਂ ਨਹੀਂ ਹਨ, ਇਹ ਸਿਰਫ਼ ਇਤਰਾਜ਼ ਲਈ ਰੱਖੀਆਂ ਗਈਆਂ ਹਨ ਲੋਕਾਂ ਤੇ ਇਤਰਾਜ਼ ਆਉਣ ਤੋਂ ਬਾਅਦ ਹੀ ਫਾਈਨਲ ਵੋਟਰ ਸੂਚੀਆਂ ਤਿਆਰ ਕੀਤੀਆਂ ਜਾਣਗੀਆਂ |

ਪਿਛਲੀ ਖ਼ਬਰ ਪਿੰਡ ਮੌੜ ਨਾਭਾ ਵਿਖੇ ਲੋੜਵੰਦ ਲੜਕੀਆਂ ਦੇ ਵਿਆਹ 19 ਨੂੰ ਅਗਲੀ ਖ਼ਬਰ ਭਗਵਾਨ ਪਰਸ਼ੂਰਾਮ ਜੈਅੰਤੀ ਅਤੇ ਮੂਰਤੀ ਸਥਾਪਨਾ ਸਮਾਗਮ ਭਲਕੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।