18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

'ਬਾਬਾ ਸਾਹਿਬ ਤੁਝੇ ਸਲਾਮ' ਤਹਿਤ ਭਾਰਤੀਯ ਅੰਬੇਡਕਰ ਮਿਸ਼ਨ ਵਲੋਂ 51 ਸ਼ਖ਼ਸੀਅਤਾਂ ਦਾ ਡਾ. ਅੰਬੇਡਕਰ ਸਟੇਟ ਐਵਾਰਡ ਨਾਲ ਕੀਤਾ ਸਨਮਾਨ

ਅਜੀਤ ਡੈਸਕ 14-04-2026
ਮਸਤੂਆਣਾ ਸਾਹਿਬ, 13 ਅਪ੍ਰੈਲ (ਦਮਦਮੀ) - ਭਾਰਤੀਯ ਅੰਬੇਡਕਰ ਮਿਸ਼ਨ ਵੱਲੋਂ ਮਿਸ਼ਨ ਦੇ ਮੁੱਖ ਸਰਪ੍ਰਸਤ ਮੈਡਮ ਪੂਨਮ ਕਾਂਗੜਾ ਸਾਬਕਾ ਐਸ ਸੀ ਕਮਿਸ਼ਨ ਪੰਜਾਬ ਦੀ ਅਗਵਾਈ ਹੇਠ ਅਤੇ ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ, ਉੱਘੇ ਸਮਾਜ ਸੇਵੀਕਾ ਪ੍ਰੀਤੀ ਮਹੰਤ ਤੇ ਦੀਪ ਚੰਡਾਲੀਆ ਅਸਟਰੇਲੀਆ ਦੇ ਸਹਿਯੋਗ ਨਾਲ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 27ਵਾਂ ਸੂਬਾ ਪੱਧਰੀ ਸਾਲਾਨਾ ਵਿਸ਼ਾਲ ਸਮਾਗਮ 'ਬਾਬਾ ਸਾਹਿਬ ਤੁਝੇ ਸਲਾਮ' ਮਸਤੂਆਣਾ ਸਾਹਿਬ ਵਿਖੇ ਕਰਵਾਇਆ ਗਿਆ | ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਹਰਦੀਪ ਸਿੰਘ ਗਿੱਲ ਵਾਇਸ ਚੇਅਰਮੈਨ ਰਾਸ਼ਟਰੀ ਸਫ਼ਾਈ ਕਰਮਚਾਰੀ ਕਮਿਸ਼ਨ ਭਾਰਤ ਅਤੇ ਰਵਿੰਦਰ ਸਿੰਘ ਬਲਿਆਲਾ ਚੇਅਰਮੈਨ ਐੱਸ ਸੀ ਕਮਿਸ਼ਨ ਹਰਿਆਣਾ ਸ਼ਾਮਲ ਹੋਏ, ਜਦਕਿ ਵਿਸ਼ੇਸ਼ ਮਹਿਮਾਨ ਦੇ ਤੌਰ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ, ਸੁਰਿੰਦਰਪਾਲ ਸਿੰਘ ਸਿਬੀਆ, ਅਰਵਿੰਦ ਖੰਨਾ, ਪ੍ਰਕਾਸ਼ ਚੰਦ ਗਰਗ, ਪਿਰਮਲ ਸਿੰਘ ਖ਼ਾਲਸਾ, (ਚਾਰੇ ਸਾਬਕਾ ਵਿਧਾਇਕ) ਅਤੇ ਗੁਲਜ਼ਾਰ ਸਿੰਘ ਬੌਬੀ ਮੈਂਬਰ ਐਸ ਸੀ ਕਮਿਸ਼ਨ ਨੇ ਸ਼ਿਰਕਤ ਕੀਤੀ | ਸਮਾਗਮ ਵਿੱਚ ਪਹੁੰਚੇ ਵੱਡੀ ਗਿਣਤੀ ਲੋਕਾਂ ਵੱਲੋਂ ਜਿੱਥੇ ਬਾਬਾ ਸਾਹਿਬ ਨੂੰ ਨਮਨ ਕੀਤਾ ਗਿਆ, ਉਥੇ ਹੀ ਮਿਸ਼ਨ ਵੱਲੋਂ ਪੰਜਾਬ ਦੀਆਂ ਵੱਖੋ ਵੱਖ ਥਾਵਾਂ ਤੋਂ ਵੱਖ ਵੱਖ ਖੇਤਰਾਂ ਵਿੱਚ ਨਿਮਾਣਾ ਖੱਟਣ ਵਾਲੀਆਂ 51 ਸ਼ਖ਼ਸੀਅਤਾਂ ਦਾ ਡਾ ਅੰਬੇਡਕਰ ਸਟੇਟ ਐਵਾਰਡ ਨਾਲ ਸਨਮਾਨ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਬਾਬਾ ਸਾਹਿਬ ਇੱਕ ਮਹਾਨ ਵਿਅਕਤੀ ਸਨ, ਜਿਨ੍ਹਾਂ ਨੇ ਆਪਣੀ ਕਲਮ ਦੀ ਤਾਕਤ ਨਾਲ ਕਰੋੜਾਂ ਲੋਕਾਂ ਦੀ ਕਿਸਮਤ ਬਦਲ ਕੇ ਰੱਖ ਦਿੱਤੀ ਅਤੇ ਉਨ੍ਹਾਂ ਸਭਨਾਂ ਨੂੰ ਬਰਾਬਰਤਾ ਦੇ ਹੱਕ ਲੈ ਕੇ ਦਿੱਤੇ | ਉਨ੍ਹਾਂ ਭਾਰਤ ਦਾ ਸੰਵਿਧਾਨ ਲਿਖ ਕੇ ਦੇਸ਼ ਨੂੰ ਇੱਕਤਾ ਦੇ ਸੂਤਰ ਵਿੱਚ ਜੋੜਿਆ ਅਤੇ ਹਰ ਵਰਗ ਨੂੰ ਬਰਾਬਰਤਾ ਦੇ ਹੱਕ ਦਿੱਤੇ | ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦੇ ਸੰਵਿਧਾਨ ਦੀ ਬਦੌਲਤ ਅੱਜ ਹਰ ਵਰਗ ਦੇ ਲੋਕ ਵੱਖ-ਵੱਖ ਖੇਤਰਾਂ ਵਿੱਚ ਉੱਚ ਅਹੁਦਿਆਂ 'ਤੇ ਬਿਰਾਜਮਾਨ ਹਨ | ਕੌਮੀ ਪ੍ਰਧਾਨ ਦਰਸ਼ਨ ਕਾਂਗੜਾ ਤੇ ਪਰਮਜੀਤ ਕੌਰ ਗੁੰਮਟੀ ਕੌਮੀ ਪ੍ਰਧਾਨ ਮਹਿਲਾ ਵਿੰਗ ਵੱਲੋਂ ਮਹਿਮਾਨਾਂ ਅਤੇ ਵੱਖ-ਵੱਖ ਸੂਬਿਆਂ ਵਿਚੋਂ ਆਏ ਮਿਸ਼ਨ ਦੇ ਆਗੂਆਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਸਿਮਰਤ ਕੌਰ ਖੰਗੂੜਾ, ਕਰਮ ਸਿੰਘ ਲਹਿਲ, ਭੁਪਿੰਦਰ ਸਿੰਘ ਨਹਿਲ ਪ੍ਰਧਾਨ ਨਗਰ ਕੌਂਸਲ, ਬੇਲੁਰਾਮ ਸਫੀਦੋਂ ਜੀਂਦ, ਐਡਵੋਕੇਟ ਕਿ੍ਸ਼ਨ ਰੋਹਤਕ, ਕੁਲਵਿੰਦਰ ਸਿੰਘ ਗੰਗਾਨਗਰ ਰਾਜਸਥਾਨ, ਮੁਕੇਸ਼ ਰਤਨਾਕਰ, ਡਾ. ਸੁਨੀਤਾ ਬਿਲਾਸਪੁਰ ਹਿਮਾਚਲ, ਮਾਯੂਰੀ ਅਲਵੇਕਰ ਮਹਾਰਾਸ਼ਟਰ, ਇਰਸ਼ਾਦ ਜੰਮੂ ਕਸ਼ਮੀਰ, ਆਜ਼ਾਦ ਛਾਲਨੀ ਦਿੱਲੀ, ਰਾਕੇਸ਼ ਲੋਟ ਉੱਤਰਾਖੰਡ, ਸਚਿਨ ਵਾਲਮੀਕੀ ਲਖਨਊ ਉੱਤਰ ਪ੍ਰਦੇਸ਼, ਸੀਮਾ ਚਾਵਲਾ, ਡਾ ਰਾਜਿੰਦਰ ਸਾਰਵਾਨ, ਪਰਮਿੰਦਰ ਸਿੰਘ ਜ਼ਿਲ੍ਹਾ ਖੇਡ ਅਫ਼ਸਰ, ਇਤਬਾਰ ਸਿੰਘ ਨੱਥੋਵਾਲ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਸਮੇਤ ਹਜ਼ਾਰਾਂ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਫ਼ਸਲ ਦੀ ਕਟਾਈ ਦੇ ਸੀਜ਼ਨ ਦੌਰਾਨ ਬਿਜਲੀ ਵਿਭਾਗ ਵੱਲੋਂ ਕਿਸਾਨਾਂ ਲਈ ਐਡਵਾਈਜ਼ਰੀ ਜਾਰੀ ਅਗਲੀ ਖ਼ਬਰ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ-2026, ਪੰਜਾਬ ਸਰਕਾਰ ਦਾ ਇਤਿਹਾਸਕ ਕਦਮ-ਭਰਾਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।