01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਪਿੰਡ ਉਗੋਕੇ ਦੇ ਜੰਮਪਲ ਹਰਜੀਤ ਸਿੰਘ ਭੰਦੋਲ ਨੇ ਕਾਨੂੰਨ ਵਿਸ਼ੇ ਵਿਚ ਪੀ.ਐੱਚ.ਡੀ. ਦੀ ਡਿਗਰੀ ਹਾਸਿਲ ਕਰ ਕੇ ਜ਼ਿਲ੍ਹੇ ਦਾ ਨਾਂਅ ਕੀਤਾ ਰੌਸ਼ਨ

ਅਜੀਤ ਡੈਸਕ 11-04-2026
ਸ਼ਹਿਣਾ, 10 ਅਪ੍ਰੈਲ (ਸੁਰੇਸ਼ ਗੋਗੀ)-ਜ਼ਿਲ੍ਹਾ ਬਰਨਾਲਾ ਦੇ ਪਿੰਡ ਉਗੋਕੇ ਦੇ ਹੋਣਹਾਰ ਜੰਮਪਲ ਹਰਜੀਤ ਸਿੰਘ ਭੰਦੋਲ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਆਯੋਜਿਤ 41ਵੀਂ ਕਨਵੋਕੇਸ਼ਨ ਦੌਰਾਨ ਕਾਨੂੰਨ ਵਿਸ਼ੇ ਵਿਚ ਪੀ.ਐਚ.ਡੀ. ਦੀ ਡਿਗਰੀ ਪ੍ਰਾਪਤ ਕਰ ਕੇ -ਡਾਕਟਰ' ਦੀ ਉਪਾਧੀ ਹਾਸਲ ਕੀਤੀ ਹੈ | ਨੌਕਰੀ ਦੇ ਨਾਲ-ਨਾਲ ਸਿੱਖਣ ਦੀ ਲਗਨ ਨੂੰ ਬਰਕਰਾਰ ਰੱਖਣ ਵਾਲੇ ਡਾ: ਭੰਦੋਲ ਦੀ ਇਸ ਪ੍ਰਾਪਤੀ ਨਾਲ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ ਹੈ | ਖੋਜ ਕਾਰਜ ਅਤੇ ਅਕਾਦਮਿਕ ਪ੍ਰਾਪਤੀਆਂ ਡਾ: ਭੰਦੋਲ ਨੇ ਆਪਣਾ ਖੋਜ ਪ੍ਰਬੰਧ ਡਾ: ਰਾਜਦੀਪ ਸਿੰਘ ਦੀ ਅਗਵਾਈ ਹੇਠ ਸਫਲਤਾਪੂਰਵਕ ਮੁਕੰਮਲ ਕੀਤਾ | ਉਨ੍ਹਾਂ ਦਾ ਖੋਜ ਵਿਸ਼ਾ ਪੰਜਾਬ ਦੇ ਮਾਲਵਾ ਖੇਤਰ ਦੇ ਦਲਿਤ ਪਰਿਵਾਰਾਂ ਦੀ ਨਜ਼ੂਲ ਜ਼ਮੀਨ ਦੀ ਵਰਤੋਂ ਨਾਲ ਹੋਈ ਸਮਾਜਿਕ ਇੰਜੀਨੀਅਰਿੰਗ ਜਿਹੇ ਸੰਵੇਦਨਸ਼ੀਲ ਮੁੱਦੇ ਨਾਲ ਸਬੰਧਿਤ ਸੀ | ਜ਼ਿਕਰਯੋਗ ਹੈ ਕਿ ਡਾ: ਭੰਦੋਲ ਮੌਜੂਦਾ ਸਮੇਂ ਪੰਜਾਬ ਸਰਕਾਰ ਦੇ ਸਹਿਕਾਰਤਾ ਵਿਭਾਗ ਵਿਚ ਬਤੌਰ ਸਹਾਇਕ ਰਜਿਸਟਰਾਰ ਆਪਣੀਆਂ ਸੇਵਾਵਾਂ ਬਾਖ਼ੂਬੀ ਨਿਭਾ ਰਹੇ ਹਨ | ਇਸ ਵਡਮੁੱਲੀ ਪ੍ਰਾਪਤੀ ਮੌਕੇ ਡਾ: ਭੰਦੋਲ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਆਪਣੇ ਅਧਿਆਪਕਾਂ, ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ
ਪਿਛਲੀ ਖ਼ਬਰ ਸੁਖਦੇਵ ਸਿੰਘ ਮਨੀ ਸ਼ੋ੍ਰਮਣੀ ਅਕਾਲੀ ਦਲ ਸਰਕਲ ਬਰਨਾਲਾ ਦੇ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਕਣਕ ਦੇ ਸੀਜ਼ਨ ਦੌਰਾਨ ਤਪਾ ਫਾਇਰ ਬਿ੍ਗੇਡ ਵਿਭਾਗ ਪੂਰੀ ਤਰ੍ਹਾਂ ਮੁਸਤੈਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।