01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਕਣਕ ਦੇ ਸੀਜ਼ਨ ਦੌਰਾਨ ਤਪਾ ਫਾਇਰ ਬਿ੍ਗੇਡ ਵਿਭਾਗ ਪੂਰੀ ਤਰ੍ਹਾਂ ਮੁਸਤੈਦ

ਅਜੀਤ ਡੈਸਕ 11-04-2026
ਤਪਾ ਮੰਡੀ, 10 ਅਪ੍ਰੈਲ (ਪ੍ਰਵੀਨ ਗਰਗ)-ਕਣਕ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਲੈ ਕੇ ਤਪਾ ਫਾਇਰ ਬਿ੍ਗੇਡ ਵਿਭਾਗ ਵੀ ਪੂਰੀ ਤਰ੍ਹਾਂ ਮੁਸਤੈਦ ਹੈ | ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦਿਆਂ ਫਾਇਰ ਬਿਗ੍ਰੇਡ ਗੱਡੀ ਦੇ ਡਰਾਈਵਰ ਸੁਖਪ੍ਰੀਤ ਸਿੰਘ, ਹਰਪਾਲ ਸਿੰਘ, ਫਾਇਰ ਮੈਨ ਲਵਪ੍ਰੀਤ ਸਿੰਘ, ਵਰਿੰਦਰ ਕੁਮਾਰ, ਅਰਸ਼ਦੀਪ ਸਿੰਘ, ਰਾਜਦੀਪ ਸਿੰਘ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਫਾਇਰ ਬਿ੍ਗੇਡ ਤਪਾ ਵਲੋਂ ਵੀ ਢੁਕਵੇਂ ਪ੍ਰਬੰਧ ਕੀਤੇ ਗਏ ਹਨ | ਉਨ੍ਹਾਂ ਆਖਿਆ ਕਿ ਉਨ੍ਹਾਂ ਪਾਸ ਫਾਇਰ ਬਿ੍ਗੇਡ ਦੀਆਂ ਦੋ ਵੱਡੀਆਂ ਗੱਡੀਆਂ ਅਤੇ ਇੱਕ ਫਾਇਰ ਜੀਪ ਹੈ ਤਾਂ ਜੋ ਅੱਗ ਲੱਗਣ ਦੀਆਂ ਘਟਨਾਵਾਂ 'ਤੇ ਸਮੇਂ ਸਿਰ ਕਾਬੂ ਪਾਇਆ ਜਾ ਸਕੇ, ਜਿਸ ਦੇ ਚੱਲਦਿਆਂ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਉਹ 24 ਘੰਟੇ ਸੇਵਾ 'ਚ ਹਾਜ਼ਰ ਹਨ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਾਂ ਦੇ ਆਲ਼ੇ ਦੁਆਲੇ ਸਾਫ-ਸਫ਼ਾਈ ਬਣਾਈ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਨਾ ਕਰਨ | ਖ਼ਾਸ ਕਰ ਕੇ ਸੁੱਕੀ ਘਾਹ ਜਾਂ ਕੂੜੇ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕੀਤਾ ਜਾਵੇ |
ਪਿਛਲੀ ਖ਼ਬਰ ਪਿੰਡ ਉਗੋਕੇ ਦੇ ਜੰਮਪਲ ਹਰਜੀਤ ਸਿੰਘ ਭੰਦੋਲ ਨੇ ਕਾਨੂੰਨ ਵਿਸ਼ੇ ਵਿਚ ਪੀ.ਐੱਚ.ਡੀ. ਦੀ ਡਿਗਰੀ ਹਾਸਿਲ ਕਰ ਕੇ ਜ਼ਿਲ੍ਹੇ ਦਾ... ਅਗਲੀ ਖ਼ਬਰ ਪਿੰਡ ਕੁਤਬਾ ਵਿਖੇ ਆਗੂ ਸਾਬਕਾ ਸਰਪੰਚ ਨਿਰੰਜਨ ਸਿੰਘ ਰਾਏ ਨੂੰ ਸ਼ਰਧਾਂਜਲੀਆਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।