ਧਨੌਲਾ, 31 ਮਾਰਚ (ਜਤਿੰਦਰ ਸਿੰਘ ਧਨੌਲਾ)-ਧਨੌਲਾ ਪੁਲਿਸ ਨੇ ਪਿੰਡ ਪੰਧੇਰ ਦੇ ਵਸਨੀਕ ਗੁਰਸੇਵਕ ਸਿੰਘ ਪੁੱਤਰ ਛੱਜੂ ਸਿੰਘ ਅਤੇ ਨਾਇਬ ਸਿੰਘ ਪੁੱਤਰ ਜੋਗਿੰਦਰ ਸਿੰਘ ਦੇ ਬਿਆਨ ਦੇ ਆਧਾਰ 'ਤੇ ਪਿੰਡ ਦੇ ਹੀ 7 ਪੁਰਸ਼ਾਂ ਅਤੇ 4 ਅÏਰਤਾਂ ਵਿਰੁੱਧ ਮੁਕੱਦਮਾ ਦਰਜ ਕਰ ਕੇ ਕਾਰਵਾਈ ਆਰੰਭ ਕਰ ਦਿੱਤੀ ਹੈ | ਇਕੱਤਰ ਜਾਣਕਾਰੀ ਅਨੁਸਾਰ ਗੁਰਸੇਵਕ ਸਿੰਘ ਦਾ ਲੜਕਾ ਸੁਖਚੈਨ ਸਿੰਘ ਘਰੇ ਅਕਸਰ ਝਗੜਾ ਕਰਦਾ ਰਹਿੰਦਾ ਸੀ | ਜਿਸ ਨੂੰ ਸਮਝਾਉਣ ਲਈ ਗੁਰਸੇਵਕ ਸਿੰਘ ਨੇ ਪਿੰਡ ਦੇ ਹੀ ਸਮਾਜ ਸੇਵੀ ਵਿਅਕਤੀ ਨਾਇਬ ਸਿੰਘ ਪੁੱਤਰ ਜੋਗਿੰਦਰ ਸਿੰਘ ਨੂੰ ਘਰੇ ਬੁਲਾ ਲਿਆ ਅਤੇ ਆਪਣੇ ਲੜਕੇ ਬਾਰੇ ਸਾਰੀ ਗੱਲਬਾਤ ਦੱਸ ਕੇ ਉਸ ਨੂੰ ਦੰਗਾ ਫ਼ਸਾਦ ਨਾ ਕਰਨ ਅਤੇ ਪਿਤਾ ਦੇ ਆਖੇ ਹੇਠ ਰਹਿਣ ਲਈ ਨਸੀਹਤ ਕੀਤਾ | ਗੁਰਸੇਵਕ ਸਿੰਘ ਪੁੱਤਰ ਛੱਜੂ ਸਿੰਘ ਨੇ ਦੱਸਿਆ ਕਿ ਕੁੱਝ ਸਮਾਂ ਬਾਅਦ ਗੁਰਸੇਵਕ ਸਿੰਘ ਪੁੱਤਰ ਨਿੱਕਾ ਸਿੰਘ ਉਸ ਦੇ ਘਰੇ ਗੇਟ ਦੇ ਪਾਸ ਆਇਆ ਅਤੇ ਉਸ ਨੂੰ ਸ਼ੱਕ ਪਿਆ ਜਿਵੇਂ ਉਸ ਦੇ ਲੜਕੇ ਸੁਖਚੈਨ ਸਿੰਘ ਨੂੰ ਕੋਈ ਨਸ਼ੀਲੀ ਵਸਤੂ ਦੇਣ ਦੇ ਮਨਸ਼ੇ ਨਾਲ ਆਇਆ ਹੋਵੇ | ਨਾਇਬ ਸਿੰਘ ਨੇ ਗੁਰਸੇਵਕ ਸਿੰਘ ਪੁੱਤਰ ਨਿੱਕਾ ਸਿੰਘ ਨੂੰ ਘੂਰ ਘੱਪ ਕਰ ਕੇ ਉੱਥੋਂ ਭੇਜ ਦਿੱਤਾ ਅਤੇ ਅਜਿਹਾ ਨਾ ਕਰਨ ਲਈ ਆਖਿਆ | ਕੁੱਝ ਸਮਾਂ ਬਾਅਦ ਗੁਰਸੇਵਕ ਸਿੰਘ ਪੁੱਤਰ ਨਿੱਕਾ ਸਿੰਘ, ਕਾਲਾ ਸਿੰਘ ਪੁੱਤਰ ਪਿਆਰਾ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਨਿੱਕਾ ਸਿੰਘ, ਕਾਲਾ ਸਿੰਘ ਦੇ ਘਰਵਾਲੀ, ਨਿੱਕਾ ਸਿੰਘ ਪੁੱਤਰ ਪਿਆਰਾ ਸਿੰਘ, ਨਿੱਕਾ ਸਿੰਘ ਦੇ ਘਰਵਾਲੀ, ਬਿੱਲੂ ਸਿੰਘ ਪੁੱਤਰ ਮੱਘਰ ਸਿੰਘ, ਹਰਪਾਲ ਕੌਰ ਪਤਨੀ ਬਿੱਲੂ ਸਿੰਘ, ਸਰਬਜੀਤ ਕੌਰ ਪੁੱਤਰ ਪਾਲਾ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਮਿੱਠੂ ਸਿੰਘ ਅਤੇ ਭੋਲਾ ਸਿੰਘ ਪੁੱਤਰ ਤੁਲਸੀ ਸਿੰਘ ਸਾਰੇ ਵਾਸੀ ਪੰਧੇਰ ਇਕੱਠੇ ਹੋ ਕੇ ਆਏ ਅਤੇ ਤੇਜ਼ਧਾਰ ਹਥਿਆਰਾਂ ਨਾਲ ਨਾਇਬ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ | ਧਨੌਲਾ ਪੁਲਿਸ ਨੇ ਇਤਲਾਹ ਮਿਲਦਿਆਂ ਹੀ ਮਾਮਲੇ ਦੀ ਪੜਤਾਲ ਕੀਤੀ ਅਤੇ 7 ਪੁਰਸ਼ਾਂ ਅਤੇ 4 ਅÏਰਤਾਂ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ |