14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਪੰਜਾਬੀ ਸਾਹਿਤ ਸਭਾ ਬਰਨਾਲਾ ਵਲੋਂ 'ਬੋਲ ਨਾ ਉੱਚਾ ਬੋਲ' ਅਤੇ 'ਇਸ਼ਕ ਦੇ ਵਣਜਾਰੇ' ਪੁਸਤਕਾਂ ਲੋਕ ਅਰਪਣ <br/>

ਅਜੀਤ ਡੈਸਕ 30-03-2026
ਬਰਨਾਲਾ, 29 ਮਾਰਚ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬੀ ਸਾਹਿਤ ਸਭਾ ਬਰਨਾਲਾ ਵਲੋਂ ਸਕੂਲ ਆਫ਼ ਐਮੀਨੈਂਸ ਬਰਨਾਲਾ ਵਿਖੇ ਪ੍ਰਸਿੱਧ ਖੋਜੀ ਵਿਦਵਾਨ ਜਰਨੈਲ ਸਿੰਘ ਅੱਚਰਵਾਲ ਦੇ ਕਾਵਿ ਸੰਗ੍ਰਹਿ 'ਬੋਲ ਨਾ ਉਚੇ ਬੋਲ' ਅਤੇ ਡਾ. ਜਵਾਲਾ ਸਿੰਘ ਮੌੜ ਦੀ ਪੁਸਤਕ 'ਇਸ਼ਕ ਦੇ ਵਣਜਾਰੇ' ਦਾ ਲੋਕ ਅਰਪਣ ਕੀਤਾ ਗਿਆ | ਕਾਵਿ ਸੰਗ੍ਰਹਿ 'ਬੋਲ ਨਾ ਉਚੇ ਬੋਲ' ਬਾਰੇ ਬੋਲਦਿਆਂ ਡਾ. ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਜਰਨੈਲ ਸਿੰਘ ਅਚਰਵਾਲ ਜਿੱਥੇ ਇਤਿਹਾਸ ਦਾ ਖੋਜੀ ਵਿਦਵਾਨ ਹੈ ਉੱਥੇ ਉਸ ਦੀ ਕਵਿਤਾ ਲੋਕ ਹਿੱਤਾਂ ਦੀ ਗੱਲ ਕਰਦੀ ਯਥਾਰਥ ਦੇ ਨੇੜੇ ਹੈ | ਜਵਾਲਾ ਸਿੰਘ ਮੌੜ ਦੇ ਕਿੱਸਾ ਕਾਵਿ 'ਇਸ਼ਕ ਦੇ ਵਣਜਾਰੇ' ਬਾਰੇ ਬੋਲਦਿਆਂ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਨੇ ਕਿਹਾ ਕਿ ਇਸ ਸੰਗ੍ਰਹਿ ਵਿਚ ਇਸ਼ਕ ਦੇ ਹਕੀਕੀ ਤੇ ਮਿਜਾਜੀ ਸਰੂਪ ਨੂੰ ਬਾਖ਼ੂਬੀ ਚਿਤਰਿਆ ਹੈ | ਉਪਰੰਤ ਹੋਏ ਕਵੀ ਦਰਬਾਰ ਵਿਚ ਰਾਮ ਸਰੂਪ ਸ਼ਰਮਾ, ਡਾ. ਭੁਪਿੰਦਰ ਸਿੰਘ ਬੇਦੀ, ਡਾ. ਸੁਰਿੰਦਰ ਭੱਠਲ, ਕੈਪਟਨ ਦਰਬਾਰਾ ਸਿੰਘ ਪੱਖੋਕੇ, ਚਮਕੌਰ ਸਿੰਘ ਸੇਖੋਂ, ਤੇਜਿੰਦਰ ਚੰਡਿਹੋਕ, ਸਰੂਪ ਚੰਦ ਹਰੀਗੜ੍ਹ, ਮਹਿੰਦਰ ਸਿੰਘ ਰਾਹੀ, ਮੇਜਰ ਸਿੰਘ ਸਹੌਰ, ਹਾਕਮ ਸਿੰਘ ਰੂੜੇਕੇ, ਜਗਤਾਰ ਸਿੰਘ ਜਜੀਰਾ, ਡਾ. ਅਮਨਦੀਪ ਸਿੰਘ ਟੱਲੇਵਾਲੀਆ, ਗੁਰਚਰਨ ਸਿੰਘ ਦਾਨਗੜ੍ਹ, ਗੁਰਪ੍ਰੀਤ ਸਿੰਘ ਮੌੜ, ਜਸਕਰਨ ਸਿੰਘ ਮੌੜ, ਗੁਰਲਾਲ ਸਿੰਘ ਮੌੜ, ਚਰਨ ਸਿੰਘ ਭੋਲਾ ਜਾਗਲ, ਸੁਦਰਸ਼ਨ ਗੁਡੂ, ਰਘਬੀਰ ਸਿੰਘ ਗਿੱਲ ਕੱਟੂ ਨੇ ਆਪਣੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ |

ਪਿਛਲੀ ਖ਼ਬਰ ਦੀਵਾਨੇ ਖਾਟੂ ਵਾਲੇ ਕੇ ਸੇਵਾ ਸੰਘ ਵਲੋਂ ਸ੍ਰੀ ਖਾਟੂ ਸ਼ਿਆਮ ਦੀ 17ਵੀਂ ਚੌਂਕੀ ਕਰਵਾਈ <br/> ਅਗਲੀ ਖ਼ਬਰ ਪੰਜਾਬ ਸਰਕਾਰ ਨੇ ਉਹ ਕਾਰਜ ਚਾਰ ਸਾਲਾਂ ਵਿਚ ਕਰ ਦਿਖਾਏ ਜੋ ਰਵਾਇਤੀ ਪਾਰਟੀਆਂ 70 ਸਾਲਾਂ 'ਚ ਨਾ ਕਰ ਸਕੀਆਂ-ਪਰਮਿੰਦਰ ਸਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।