ਬਰਨਾਲਾ, 29 ਮਾਰਚ (ਗੁਰਪ੍ਰੀਤ ਸਿੰਘ ਲਾਡੀ)-ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਵਿਚ ਖੇਡ ਸੱਭਿਆਚਾਰ ਨੂੰ ਹੁਲਾਰਾ ਦੇਣ ਲਈ ਪੰਜਾਬ ਭਰ ਵਿਚ 3100 ਮਾਡਲ ਖੇਡ ਮੈਦਾਨ ਬਣਾਏ ਜਾ ਰਹੇ ਹਨ ਅਤੇ ਜ਼ਿਲ੍ਹਾ ਬਰਨਾਲਾ ਵਿਚ 94 ਖੇਡ ਮੈਦਾਨ ਮਨਜ਼ੂਰ ਕੀਤੇ ਗਏ ਹਨ | ਇਹ ਜਾਣਕਾਰੀ ਦਿੰਦੇ ਹੋਏ ਲੋਕ ਸਭਾ ਮੈਂਬਰ ਅਤੇ ਸਾਬਕਾ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿਚ ਕਰੀਬ 24 ਕਰੋੜ ਦੀ ਲਾਗਤ ਨਾਲ 94 ਖੇਡ ਮੈਦਾਨ ਬਣਾਏ ਜਾਣੇ ਹਨ | ਜਿਨ੍ਹਾਂ 'ਚੋਂ 72 ਮਾਡਲ ਖੇਡ ਮੈਦਾਨਾਂ ਦਾ ਕੰਮ ਜਾਰੀ ਹੈ ਅਤੇ ਰਹਿੰਦੇ ਖੇਡ ਮੈਦਾਨਾਂ ਦਾ ਕੰਮ ਆਉਂਦੇ ਦਿਨੀਂ ਸ਼ੁਰੂ ਹੋ ਜਾਵੇਗਾ | ਉਨ੍ਹਾਂ ਦੱਸਿਆ ਕਿ ਬਲਾਕ ਬਰਨਾਲਾ ਵਿਚ 1129.04 ਲੱਖ ਦੀ ਲਾਗਤ ਨਾਲ ਕੁੱਲ 48 ਮਾਡਲ ਖੇਡ ਮੈਦਾਨ ਬਣਾਏ ਜਾਣੇ ਹਨ, ਜਿਨ੍ਹਾਂ 'ਚੋਂ ਕਰਮਗੜ੍ਹ, ਦਾਨਗੜ੍ਹ, ਮਾਨਾ ਪਿੰਡੀ, ਭੈਣੀ ਫੱਤਾ, ਨੰਗਲ, ਹਰੀਗੜ੍ਹ ਸਮੇਤ 35 ਖੇਡ ਮੈਦਾਨਾਂ ਦਾ ਕੰਮ ਚੱਲ ਰਿਹਾ ਹੈ | ਬਲਾਕ ਸ਼ਹਿਣਾ ਵਿਚ 762.64 ਲੱਖ ਦੀ ਲਾਗਤ ਨਾਲ 26 ਖੇਡ ਮੈਦਾਨ ਬਣਾਏ ਜਾਣੇ ਹਨ | ਜਿਨ੍ਹਾਂ 'ਚੋਂ ਸੁਖਪੁਰਾ ਮੌੜ, ਘੁੰਨਸ, ਨੈਣੇਵਾਲ, ਛੰਨਾ ਗੁਲਾਬ ਸਿੰਘ, ਮੌੜ ਨਾਭਾ, ਸ਼ਹਿਣਾ, ਚੀਮਾ, ਉੱਗੋਕੇ ਸਮੇਤ 18 ਦਾ ਕੰਮ ਚੱਲ ਰਿਹਾ ਹੈ | ਬਲਾਕ ਮਹਿਲ ਕਲਾਂ ਵਿਚ 492.73 ਲੱਖ ਦੀ ਲਾਗਤ ਨਾਲ 20 ਖੇਡ ਮੈਦਾਨ ਬਣਾਏ ਜਾਣੇ ਹਨ ਜਿਨ੍ਹਾਂ ਵਿਚੋਂ ਮਹਿਲ ਕਲਾਂ ਸੋਢੇ, ਕੁਤਬਾ, ਪੰਡੋਰੀ, ਕਲਾਲ ਮਾਜਰਾ, ਬੀਹਲਾ, ਦੀਵਾਨਾ ਸਮੇਤ 19 ਦਾ ਕੰਮ ਚੱਲ ਰਿਹਾ ਹੈ | ਮੀਤ ਹੇਅਰ ਨੇ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਪਿੰਡ ਕਰਮਗੜ੍ਹ ਵਿਚ ਖੇਡ ਮੈਦਾਨ ਦਾ ਦੌਰਾ ਕੀਤਾ ਜਿੱਥੇ ਵੱਡੀ ਗਿਣਤੀ ਪਿੰਡ ਦੇ ਨੌਜਵਾਨ ਅਤੇ ਬੱਚੇ ਖੇਡਣ ਆਉਂਦੇ ਹਨ ਤੇ ਪਿੰਡਾਂ ਵਿਚ ਅਜਿਹਾ ਮਾਹੌਲ ਦੱਸਦਾ ਹੈ ਕਿ ਸਾਡੀ ਜਵਾਨੀ ਖੇਡਾਂ ਵੱਲ ਪਰਤ ਰਹੀ ਹੈ ਜੋ ਕਿ ਸ਼ੁੱਭ ਸ਼ਗਨ ਹੈ | ਉਨ੍ਹਾਂ ਪਿੰਡ ਦੇ ਨੌਜਵਾਨਾਂ ਖ਼ਾਸ ਕਰ ਕੇ ਯੂਥ ਕਲੱਬਾਂ ਨੂੰ ਇਨ੍ਹਾਂ ਖੇਡ ਮੈਦਾਨਾਂ ਦੇ ਰੱਖ ਰਖਾਵ ਦੀ ਜ਼ਿੰਮੇਵਾਰੀ ਨਿਭਾਉਣ ਦਾ ਵੀ ਸੱਦਾ ਦਿੱਤਾ ਤਾਂ ਜੋ ਲੱਖਾਂ ਦੀ ਲਾਗਤ ਨਾਲ ਤਿਆਰ ਕੀਤੇ ਜਾ ਰਹੇ ਖੇਡ ਢਾਂਚੇ ਦੀ ਸੁਚੱਜੀ ਵਰਤੋਂ ਹੋ ਸਕੇ | ਓਹਨਾਂ ਕਿਹਾ ਕਿ ਮਾਨ ਸਰਕਾਰ ਦੀ ਸੋਚ ਹੈ ਕਿ ਇਨ੍ਹਾਂ ਪਿੰਡਾਂ ਵਿਚ ਨੌਜਵਾਨ ਖੇਡਾਂ ਵਿਚ ਬਾਜ਼ੀ ਮਾਰਨ ਅਤੇ ਕੌਮੀ ਅਤੇ ਕੌਮਾਂਤਰੀ ਪੱਧਰ ਉੱਤੇ ਸੂਬੇ ਦਾ ਨਾਮ ਰੌਸ਼ਨ ਕਰਨ | ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਬਾਕੀਆਂ ਖੇਡ ਮੈਦਾਨਾਂ ਦਾ ਕੰਮ ਆਉਂਦੇ ਦਿਨੀਂ ਚਾਲੂ ਹੋ ਜਾਵੇਗਾ ਅਤੇ ਸਾਰੇ ਖੇਡ ਮੈਦਾਨ 30 ਜੂਨ ਤੱਕ ਮੁਕੰਮਲ ਕਰਨ ਦਾ ਟੀਚਾ ਪੰਚਾਇਤੀ ਰਾਜ ਨੂੰ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਮਾਡਲ ਖੇਡ ਮੈਦਾਨਾਂ ਵਿਚ ਫੁੱਟਬਾਲ, ਵਾਲੀਬਾਲ ਕੋਰਟ, ਮਡ ਟਰੈਕ, ਬੱਚਿਆਂ ਦੇ ਖੇਡਣ ਲਈ ਝੂਲੇ (ਚਿਲਡਰਨ ਪਾਰਕ), ਚਾਰਦੀਵਾਰੀ, ਹਾਈ ਮਾਸਟ ਅਤੇ ਫਲੱਡ ਲਾਈਟਾਂ, ਘਾਹ, ਪਾਣੀ, ਪਾਣੀ ਲਾਉਣ ਲਈ ਹਾਈਡਰੇਂਟ, ਟਾਇਲਟ ਬਲਾਕ ਸਮੇਤ ਸਾਰੀਆਂ ਲੋੜੀਂਦੀਆਂ ਸਹੂਲਤਾਂ ਮੁਹੱਈਆ