22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਪਿੰਡ ਕੈਰੇ ਦਾ ਕ੍ਰਿਕਟ ਕੱਪ ਟੱਲੇਵਾਲ ਦੀ ਟੀਮ ਨੇ ਆਪਣੇ ਨਾਂਅ ਕੀਤਾ <br/>

ਅਜੀਤ ਡੈਸਕ 27-03-2026
ਟੱਲੇਵਾਲ, 26 ਮਾਰਚ (ਸੋਨੀ ਚੀਮਾ)-ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈੱਲਫੇਅਰ ਕਲੱਬ ਕੈਰੇ ਵਲੋਂ ਸਵ: ਸਰਪੰਚ ਜਸਵਿੰਦਰ ਸਿੰਘ ਜੱਸਾ ਦੀ ਯਾਦ ਨੂੰ ਸਮਰਪਿਤ ਸੱਤਵਾਂ ਨਿਰੋਲ ਕ੍ਰਿਕਟ ਕੱਪ ਕਰਵਾਇਆ ਗਿਆ | ਜਿਸ ਪੰਜਾਬ ਦੀਆਂ ਵੱਡੀ ਗਿਣਤੀ ਵਿਚ ਟੀਮਾਂ ਨੇ ਭਾਗ ਲਿਆ | ਜਿਨ੍ਹਾਂ 'ਚੋਂ ਜ਼ਿਲ੍ਹਾ ਬਰਨਾਲਾ ਦੇ ਪਿੰਡ ਟੱਲੇਵਾਲ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਿੰਡ ਬੁਰਜ ਰਾਜਗੜ੍ਹ ਦੀ ਟੀਮ ਨੂੰ ਹਰਾ ਕੇ ਪਹਿਲਾ ਇਨਾਮ ਪ੍ਰਾਪਤ ਕਰਦਿਆਂ ਬੱਲੀ ਯੂ.ਐਸ.ਏ ਵਲੋਂ ਸਪਾਂਸਰ ਕੀਤੀ ਗਈ 31 ਹਜ਼ਾਰ ਦੀ ਰਾਸ਼ੀ ਆਪਣੇ ਨਾਂਅ ਕੀਤੀ ਅਤੇ ਬੁਰਜ ਰਾਜਗੜ੍ਹ ਦੀ ਟੀਮ ਨੇ ਤਰਨੀ ਅਤੇ ਗੱਗੋ ਮਨੀਲਾ ਵਲੋਂ ਦਿੱਤੀ 21 ਹਜ਼ਾਰ ਰਾਸ਼ੀ ਜਿੱਤੀ | ਤੀਜੇ ਸਥਾਨ 'ਤੇ ਭਦੌੜ ਅਤੇ ਚੌਥਾ ਸਥਾਨ ਸੁਖਪੁਰਾ ਮੌੜ ਦੀ ਟੀਮ ਨੇ ਪ੍ਰਾਪਤ ਕੀਤਾ | ਇਸ ਕ੍ਰਿਕਟ ਕੱਪ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਗੁਰਦੀਪ ਟੱਲੇਵਾਲ ਮੈਨ ਆਫ਼ ਦੀ ਸੀਰੀਜ਼ ਰਿਹਾ | ਜਿਸ ਨੂੰ ਨਿੱਕਾ ਸਿੱਧੂ ਆਸਟੇ੍ਰਲੀਆ ਵਲੋਂ ਸਪਾਂਸਰ ਕੀਤੀ ਵਾਸ਼ਿੰਗ ਮਸ਼ੀਨ ਭੇਟ ਕੀਤੀ ਗਈ | ਇਸ ਤੋਂ ਇਲਾਵਾ ਬੈਸਟ ਗੇਂਦਬਾਜ਼ ਗਗਨ ਟੱਲੇਵਾਲ ਅਤੇ ਬੈਸਟ ਬੈਟਸਮੈਨ ਸੋਨੀ ਭਦੌੜ ਰਿਹਾ | ਜ਼ਿਲ੍ਹਾ ਨੂੰ ਬਿੰਦਰ ਗਹਿਲ ਕੈਨੇਡਾ ਅਤੇ ਲਵਪ੍ਰੀਤ ਲੁਬਾਣਾ ਵਲੋਂ ਸਪਾਂਸਰ ਕੀਤੀਆਂ ਐਲ.ਈ.ਡੀ ਭੇਟ ਕੀਤੀਆਂ ਗਈਆਂ | ਇਸ ਕ੍ਰਿਕਟ ਕੱਪ 'ਤੇ ਮੱੁਖ ਮਹਿਮਾਨ ਦੇ ਤੌਰ 'ਤੇ ਹਾਜ਼ਰ ਹੋਏ ਅਰਮਾਨ ਮਿੱਤਲ ਸੀ.ਈ.ਓ ਬਾਂਸਲ ਇੰਡਸਟਰੀਜ਼ ਨੇ ਕਿਹਾ ਕਿ ਖੇਡਾਂ ਹੀ ਨੌਜਵਾਨਾਂ ਨੂੰ ਨਸ਼ਿਆਂ ਵਰਗੀ ਅਲਾਮਤ ਤੋਂ ਦੂਰ ਕਰ ਸਕਦੀਆਂ ਹਨ | ਉਨ੍ਹਾਂ ਨੌਜਵਾਨਾਂ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ | ਇਸ ਮੌਕੇ ਮੋਹਣਜੀਤ ਸਿੰਘ ਕਲੱਬ ਪ੍ਰਧਾਨ, ਅਵਤਾਰ ਸਿੱਧੂ, ਮਨਜੀਤ ਸਿੰਘ, ਜਗਮੋਹਨ ਸਿੱਧੂ, ਗੁਰਮੀਤ ਮਨੀਲਾ, ਹਰਭਜਨ ਸਿੰਘ, ਜੱਗਾ ਸਿੰਘ, ਗੁਰਵਿੰਦਰ ਧਾਲੀਵਾਲ, ਗੁਰਜਿੰਦਰ ਗਿੱਲ, ਚਮਕੌਰ ਸਿੱਧੂ, ਜਸਵੀਰ ਸਿੰਘ ਲੱਡੂ, ਅੰਮਿ੍ਤਪਾਲ ਸਿੰਘ, ਸਰਪੰਚ ਸੁਖਵਿੰਦਰ ਸਿੰਘ, ਸੁਖਜੀਤ ਸਿੱਧੂ, ਰਣਧੀਰ ਕੈਨੇਡਾ ਆਦਿ ਤੋਂ ਇਲਾਵਾ ਹੋਰ ਵੀ ਆਗੂਆਂ ਨੇ ਹਾਜ਼ਰੀ ਲਵਾਈ |

ਪਿਛਲੀ ਖ਼ਬਰ ਅਜੀਤਵਾਲ ਕਾਲਜ 'ਚ ਰਾਮਨੌਮੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ <br/> ਅਗਲੀ ਖ਼ਬਰ ਪਿੰਡ ਠੁੱਲੀਵਾਲ 'ਚ ਬਣੇਗਾ ਨਮੂਨੇ ਦਾ ਖੇਡ ਸਟੇਡੀਅਮ, ਨੌਜਵਾਨਾਂ ਨੂੰ ਦੇਵੇਗਾ ਨਵੀਂ ਦਿਸ਼ਾ-ਕੈਬਨਿਟ ਮੰਤਰੀ ਸੌਂਦ <br...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।