ਅਜੀਤਵਾਲ, 26 ਮਾਰਚ (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਗਰੁੱਪ ਆਫ਼ ਕਾਲਜਿਜ਼ ਅਜੀਤਵਾਲ (ਮੋਗਾ) ਵਿਖੇ ਰਾਮ ਨੌਵੀਂ ਦਾ ਤਿਉਹਾਰ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦੀ ਤਸਵੀਰ ਉੱਪਰ ਫ਼ੁੱਲ ਮਾਲਾਵਾਂ ਭੇਟ ਕਰਨ ਉਪਰੰਤ ਸੰਸਥਾ ਦੇ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਨੇ ਦੱਸਿਆ ਕਿ ਭਗਵਾਨ ਰਾਮ ਦਾ ਜਨਮ ਮਾਤਾ ਕੁਸ਼ੱਲਿਆ ਦੀ ਕੁੱਖੋਂ, ਰਾਜਾ ਦਸ਼ਰਥ ਦੇ ਘਰ ਹੋਇਆ, ਇਕ ਸ਼ਾਹੀ ਪਰਿਵਾਰ ਵਿਚ ਜਨਮ ਲੈਣ ਦੇ ਬਾਵਜੂਦ, ਰਾਮ ਜੀ ਦੇ ਜੀਵਨ ਦਾ ਵਰਣਨ, ਹਿੰਦੂ ਗ੍ਰੰਥਾਂ ਅਨੁਸਾਰ ਅਣਸੁਖਾਵੀਆਂ ਪ੍ਰਸਥਿਤੀਆਂ ਵਿਚ ਰਹੇ ਤੇ ਦੁਨੀਆਂ ਦੇ ਬਹੁਤ ਕਸ਼ਟ ਸਹਿੰਦੇ ਹੋਏ ਕਦੇ ਵੀ ਉਨ੍ਹਾਂ ਅਨੈਤਿਕ ਰਸਤਾ ਨਹੀਂ ਅਪਣਾਇਆ | ਪਿ੍ੰਸੀਪਲ ਰਾਜ ਕੁਮਾਰ ਗੁਪਤਾ ਨੇ ਦੱਸਿਆ ਕਿ ਪ੍ਰਭੂ ਸ੍ਰੀ ਰਾਮ ਅਤੇ ਉਨ੍ਹਾਂ ਦੇ ਸਾਥੀਆਂ ਦੀ ਪੂਰੀ ਜ਼ਿੰਦਗੀ ਦੀ ਕਹਾਣੀ ਵਿਅਕਤੀ ਨੂੰ ਆਪਣੇ ਕਰਤੱਵਾਂ ਦੀ ਪਾਲਣਾ ਕਰਨਾ | ਪ੍ਰੋਜੈਕਟ ਇੰਚਾਰਜ ਵਿਭਾਗੀ ਮੁਖੀ ਰਾਜਨ ਨੇ ਕਿਹਾ ਕਿ ਰਾਮ ਜੀ ਦੀ ਪ੍ਰਤਿਮਾ ਵਿਸ਼ਨੂੰ ਭਗਵਾਨ ਦੇ ਅਵਤਾਰਾਂ ਦੇ ਤਤਵਾਂ ਨਾਲ ਸਾਂਝੇ ਹਨ | ਇਸ ਮੌਕੇ ਸਮੂਹ ਸਟਾਫ਼ ਮੈਂਬਰ ਹਾਜ਼ਰ ਹੋਏ ਤੇ ਸਭ ਨੂੰ ਪ੍ਰਸ਼ਾਦ ਵੰਡਿਆ ਗਿਆ |