11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਮਾਡਲ ਟਾਊਨ ਵਿਖੇ ਸ੍ਰੀ ਸੁੰਦਰ ਕਾਂਡ ਦੇ ਪਾਠ ਕਰਵਾਏ <br/>

ਅਜੀਤ ਡੈਸਕ 02-02-2026
ਤਪਾ ਮੰਡੀ, 1 ਫਰਵਰੀ (ਪ੍ਰਵੀਨ ਗਰਗ)-ਸ੍ਰੀ ਰਮਾਇਣ ਸਮਿਤੀ ਮਾਡਲ ਟਾਊਨ ਵਲੋਂ ਸਮੂਹ ਮਾਡਲ ਟਾਊਨ ਨਿਵਾਸੀਆਂ ਦੇ ਸਹਿਯੋਗ ਨਾਲ ਸਰਬੱਤ ਦੇ ਭਲੇ ਲਈ ਸ੍ਰੀ ਸੁੰਦਰ ਕਾਂਡ ਦੇ ਪਾਠ ਕਰਵਾਏ ਗਏ | ਇਸ ਮੌਕੇ ਪੰਡਿਤ ਕਾਲਾ ਰਾਮ ਵੇਦ ਪਾਠੀ ਨੇ ਵੇਦ ਮੰਤਰਾਂ ਦਾ ਉਚਾਰਨ ਕਰ ਕੇ ਪੂਜਨ ਦੀ ਰਸਮ ਅਸ਼ੋਕ ਕੁਮਾਰ ਪੱਖੋਂ ਤੋਂ ਸਮੇਤ ਪਰਿਵਾਰ ਅਦਾ ਕਰਵਾਈ ਉਪਰੰਤ ਪੰਡਿਤ ਚਰਨਜੀਤ ਸ਼ਰਮਾ ਨੇ ਆਪਣੇ ਸਾਥੀਆਂ ਸਮੇਤ ਰਸਭਿੰਨਾ ਕੀਰਤਨ ਕਰ ਕੇ ਸੰਗਤ ਨੂੰ ਨਿਹਾਲ ਕੀਤਾ ਅਤੇ ਸਮੁੱਚੀ ਸੰਗਤ ਨੂੰ ਪ੍ਰਭੂ ਦਾ ਨਾਮ ਸਿਮਰਨ ਕਰਨ ਲਈ ਪ੍ਰੇਰਿਤ ਕੀਤਾ | ਇਸ ਧਾਰਮਿਕ ਸਮਾਗਮ 'ਚ ਸਮੂਹ ਮੰਡੀ ਨਿਵਾਸੀਆਂ ਨੇ ਵੱਡੀ ਗਿਣਤੀ 'ਚ ਪਹੁੰਚ ਕੇ ਆਪਣੀ ਹਾਜ਼ਰੀ ਲਵਾਈ ਅਤੇ ਪ੍ਰਭੂ ਦਾ ਅਸ਼ੀਰਵਾਦ ਪ੍ਰਾਪਤ ਕੀਤਾ | ਪ੍ਰਬੰਧਕਾਂ ਨੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਮਹਾਂਕਾਂਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ, ਕੇਵਲ ਕਿ੍ਸ਼ਨ ਮਿੱਤਲ, ਰਮੇਸ਼ ਭੈਣੀ, ਸੰਦੀਪ ਕੁਮਾਰ ਵਿੱਕੀ, ਰਿੰਕਾ ਅਰੋੜਾ, ਪੱਪੂ ਅਰੋੜਾ, ਵਕੀਲ ਬਦਰਾ, ਖ਼ੁਸ਼ਦੀਪ ਗਰਗ, ਦਾਰਾ ਸਿੰਘ ਪਰਜਾਪਤ, ਰਾਕੇਸ਼ ਕੁਮਾਰ ਸ਼ੈਲੀ, ਲੱਖਾ, ਗੋਪਾਲ ਭਾਈਰੂਪਾ, ਦੀਪੂ ਭੈਣੀ, ਕਾਲਾ ਧੂਰਕੋਟੀਆ, ਟਿੰਕੂ ਮਿੱਤਲ, ਸਾਬਕਾ ਕੌਂਸਲਰ ਗੁਰਮੀਤ ਸਿੰਘ ਰੋੜ, ਜਸਵਿੰਦਰ ਸਿੰਘ ਚੱਠਾ, ਕੁਲਵੰਤ ਸਿੰਘ ਧਾਲੀਵਾਲ, ਮੱਖਣ ਲਾਲ ਤੇਲ ਵਾਲਾ, ਜਨਕਾ ਮੌੜ, ਭੋਲਾ ਢਿਲਵਾਂ, ਪ੍ਰਵੀਨ ਬਾਂਸਲ, ਰਕੇਸ਼ ਕੁਮਾਰ ਟੋਨਾ, ਚੁੰਨੀ ਲਾਲ ਢੀਂਗਰਾ, ਰਮੇਸ਼ ਕੁਮਾਰ ਪੱਖੋ, ਪਵਨ ਅਰੋੜਾ, ਸ਼ਾਮ ਲਾਲ ਆਦਿ ਸਮੂਹ ਮਾਡਲ ਟਾਊਨ ਨਿਵਾਸੀ ਮੌਜੂਦ ਸਨ |

ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਸਿਹਤ ਬੀਮਾ ਸਕੀਮ ਸੂਬਾ ਸਰਕਾਰ ਦਾ ਨਵਾਂ ਡਰਾਮਾ-ਐੱਡ. ਰਾਹੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।