14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਸਿਹਤ, ਸਿੱਖਿਆ ਅਤੇ ਖੇਡਾਂ ਦਾ ਮਿਆਰ ਉੱਚਾ ਚੱੁਕਣ ਲਈ ਸਰਕਾਰ ਵਚਨਵੱਧ-ਵਿਧਾਇਕ ਪੰਡੋਰੀ <br/>

ਅਜੀਤ ਡੈਸਕ 01-02-2026
ਟੱਲੇਵਾਲ, 31 ਜਨਵਰੀ (ਸੋਨੀ ਚੀਮਾ)-ਸਿਹਤ, ਸਿੱਖਿਆ ਅਤੇ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣਾ ਸਮਾਜਿਕ ਅਤੇ ਆਰਥਿਕ ਵਿਕਾਸ ਲਈ ਬੁਨਿਆਦੀ ਲੋੜ ਸੀ, ਜਿਸ ਲਈ ਪੰਜਾਬ ਸਰਕਾਰ ਉਕਤ ਕਾਰਜਾਂ ਲਈ ਪਹਿਲ ਦੇ ਆਧਾਰ 'ਤੇ ਵਿਕਾਸ ਦੇ ਨਾਲ-ਨਾਲ ਉਚੇਚੇ ਯਤਨ ਕਰ ਰਹੀ ਹੈ ਅਤੇ ਇਨ੍ਹਾਂ ਦਾ ਮਿਆਰ ਚੱੁਕਣ ਲਈ ਵਚਨਬੱਧ ਹੈ | ਇਹ ਸ਼ਬਦ ਕੁਲਵੰਤ ਸਿੰਘ ਪੰਡੋਰੀ ਵਿਧਾਇਕ ਹਲਕਾ ਮਹਿਲ ਕਲਾਂ ਨੇ ਪਿੰਡ ਚੀਮਾ ਵਿਖੇ 26 ਲੱਖ ਦੀ ਲਾਗਤ ਨਾਲ ਤਿਆਰ ਕਰਵਾਏ ਜਾ ਰਹੇ ਖੇਡ ਗਰਾਉਂਡ ਦਾ ਜਾਇਜ਼ਾ ਲੈਣ ਮੌਕੇ ਆਖੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਲਈ ਆਧੁਨਿਕ ਸਿਹਤ ਸਹੂਲਤਾਂ, ਗੁਣਵੱਤਾ ਭਰਪੂਰ ਸਿੱਖਿਆ ਅਤੇ ਖੇਡਾਂ ਲਈ ਬਿਹਤਰ ਬੁਨਿਆਦੀ ਢਾਂਚੇ ਲਈ ਹਰ ਦਿਨ ਨਵੇਂ ਯਤਨ ਕਰ ਰਹੀ ਹੈ, ਤਾਂ ਜੋ ਇਕ ਸਿਹਤਮੰਦ ਅਤੇ ਹੁਨਰਮੰਦ ਪੀੜ੍ਹੀ ਤਿਆਰ ਹੋ ਸਕੇ | ਵਿਧਾਇਕ ਪੰਡੋਰੀ ਨੇ ਕਿਹਾ ਕਿ ਹਲਕਾ ਮਹਿਲ ਕਲਾਂ ਵਿਚ 43 ਦੇ ਕਰੀਬ ਖੇਡ ਸਟੇਡੀਅਮ ਤਿਆਰ ਹੋ ਰਹੇ ਹਨ | ਜਿਸ ਨਾਲ ਨੌਜਵਾਨ ਪੀੜ੍ਹੀ ਖੇਡਾਂ ਵੱਲ ਪ੍ਰੇਰਿਤ ਹੋਵੇਗੀ ਅਤੇ ਆਪਣਾ ਸਰਵਪੱਖੀ ਵਿਕਾਸ ਕਰੇਗੀ | ਇਸ ਮੌਕੇ ਜਗਸੀਰ ਸਿੰਘ ਚੀਮਾ ਜ਼ਿਲ੍ਹਾ ਇੰਚਾਰਜ ਸਿੱਖਿਆ ਵਿੰਗ ਅਤੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸੇਵਾ ਮੁਕਤ ਹੈਡ ਮਾ: ਲਛਮਣ ਸਿੰਘ ਚੀਮਾ, ਸੁਖਜਿੰਦਰ ਸਿੰਘ ਪੰਚ, ਜਸਵੀਰ ਸਿੰਘ ਮਾਹੀ ਸਾਬਕਾ ਪੰਚ, ਜਰਨੈਲ ਸਿੰਘ ਚੀਮਾ, ਪਰਮਿੰਦਰ ਸਿੰਘ ਭੰਗੂ, ਜੱਗਾ ਸਿੰਘ ਚੀਮਾ, ਮਿੰਟੂ ਸਿੰਘ ਪੰਚ, ਬਲਵੰਤ ਸਿੰਘ ਪੰਚ, ਸੁਖਦੇਵ ਸਿੰਘ ਨਿੱਕਾ ਪੰਚ, ਬਲਵੀਰ ਸਿੰਘ ਧਾਲੀਵਾਲ ਸਾਬਕਾ ਪੰਚ, ਤੇਜਾ ਸਿੰਘ ਨੰਬਰਦਾਰ, ਅਵਤਾਰ ਸਿੰਘ ਚੀਮਾ ਆਦਿ ਤੋਂ ਇਲਾਵਾ ਹੋਰ ਵੀ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਮਹਿਲ ਕਲਾਂ 'ਚ ਰਾਮਗੜ੍ਹੀਆ ਅਕਾਲ ਜਥੇਬੰਦੀ ਦੀ ਅਹਿਮ ਇਕੱਤਰਤਾ ਅਗਲੀ ਖ਼ਬਰ ਐਸ.ਬੀ.ਐਸ. ਸਕੂਲ ਵਿਖੇ ਸਾਲਾਨਾ ਅਥਲੈਟਿਕਸ ਮੀਟ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।