15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਆਰੀਆਭੱਟਾ ਗਰੁੱਪ ਆਫ਼ ਇੰਸਟੀਚਿਊਟਸ ਦੇ ਨਤੀਜੇ ਸ਼ਾਨਦਾਰ ਰਹੇ

ਬਰਨਾਲਾ, 14 ਅਕਤੂਬਰ (ਅਸ਼ੋਕ ਭਾਰਤੀ)-ਆਰੀਆਭੱਟਾ ਗਰੁੱਪ ਆਫ਼ ਇੰਸਟੀਚਿਊਟਸ ਬਰਨਾਲਾ ਦਾ ਬੀ. ਟੈੱਕ ਸੀ.

ਅਜੀਤ ਡੈਸਕ 15-10-2026
ਬਰਨਾਲਾ, 14 ਅਕਤੂਬਰ (ਅਸ਼ੋਕ ਭਾਰਤੀ)-ਆਰੀਆਭੱਟਾ ਗਰੁੱਪ ਆਫ਼ ਇੰਸਟੀਚਿਊਟਸ ਬਰਨਾਲਾ ਦਾ ਬੀ.ਟੈੱਕ ਸੀ.ਐੱਸ.ਈ. ਚੌਥੇ ਸਮੈਸਟਰ ਅਤੇ ਬੀ.ਕਾਮ. ਤੀਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ । ਇਹ ਜਾਣਕਾਰੀ ਸੰਸਥਾ ਦੇ ਡਾਇਰੈਕਟਰ ਡਾ: ਅਜੈ ਮਿੱਤਲ ਨੇ ਦਿੱਤੀ ਤੇ ਦੱਸਿਆ ਕਿ ਬੀ.ਟੈੱਕ ਸੀ.ਐੱਸ.ਈ. ਚੌਥੇ ਸਮੈਸਟਰ ਦੀ ਵਿਦਿਆਰਥਣ ਜਸਪ੍ਰੀਤ ਕੌਰ ਨੇ 9.04 ਐੱਸ.ਜੀ.ਪੀ.ਏ. ਫ਼ੀਸਦੀ ਅੰਕ ਲੈ ਕੇ ਪਹਿਲਾ, ਹਰਲੀਨ ਕੌਰ ਨੇ 8.58 ਐੱਸ.ਜੀ.ਪੀ.ਏ. ਫ਼ੀਸਦੀ ਅੰਕ ਲੈ ਕੇ ਦੂਜਾ, ਸ਼ਰਨਦੀਪ ਕੌਰ ਨੇ 8.29 ਐੱਸ.ਜੀ.ਪੀ.ਏ. ਫ਼ੀਸਦੀ ਅੰਕ ਲੈ ਕੇ ਤੀਜਾ ਸਥਾਨ ਲਿਆ। ਇਸੇ ਤਰ੍ਹਾਂ ਬੀ.ਕਾਮ. ਤੀਜੇ ਸਮੈਸਟਰ ਦੀ ਵਿਦਿਆਰਥਣ ਖ਼ੁਸ਼ਦੀਪ ਕੌਰ ਨੇ 8.26 ਐਸ.ਜੀ . ਪੀ.ਏ. ਫ਼ੀਸਦੀ ਅੰਕ ਲੈ ਕੇ ਪਹਿਲਾ, ਲਵਪ੍ਰੀਤ ਕੌਰ ਨੇ 8.09 ਐਸ.ਜੀ.ਪੀ.ਏ. ਫ਼ੀਸਦੀ ਅੰਕ ਲੈ ਕੇ ਦੂਜਾ, ਸੁਮਨਦੀਪ ਕੌਰ ਨੇ 8.04 ਐਸ.ਜੀ.ਪੀ.ਏ. ਫ਼ੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਇਸ ਸ਼ਾਨਦਾਰ ਪ੍ਰਾਪਤੀ ’ਤੇ ਸੰਸਥਾ ਦੇ ਚੇਅਰਮੈਨ ਇੰਜੀ. ਆਰ. ਕੇ. ਗੁਪਤਾ, ਡਾਇਰੈਕਟਰ ਡਾ: ਅਜੈ ਮਿੱਤਲ, ਪ੍ਰੋ: ਰਜਨੀਸ਼ ਨਰੂਲਾ, ਹਰਜਿੰਦਰ ਕੌਰ, ਪ੍ਰਬੰਧਕੀ ਕਮੇਟੀ ਦੇ ਮੈਂਬਰ ਸ੍ਰੀ ਰਾਜੀਵ ਮੰਗਲਾ, ਵਿੱਕੀ ਸਿੰਗਲ, ਇੰਦਰਪਾਲ ਗੋਇਲ, ਮੋਹਿਤ ਮੰਗਲਾ, ਅਸ਼ਵਨੀ ਕੁਮਾਰ, ਹਰਭਜਨ ਸਿੰਘ, ਡਾ: ਜਸ਼ਨ ਜੋਤ, ਭਾਵੁਕਤਾ ਸ਼ਰਮਾ ਨੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਬੀਬੜੀਆਂ ਮਾਈਆਂ ਸ਼ਹਿਣਾ ਦਾ ਮੇਲਾ 18 ਨੂੰ ਅਗਲੀ ਖ਼ਬਰ ਸ਼ੈਲਰ ਮਾਲਕ ਵਲੋਂ ਬਿਨਾਂ ਫੜ ਦੀ ਮਨਜ਼ੂਰੀ ਦੇ ਖਰੀਦਿਆ ਜਾ ਰਿਹਾ ਸਿੱਧਾ ਝੋਨਾ ਮਾਰਕੀਟ ਕਮੇਟੀ ਮਹਿਲ ਕਲਾਂ ਦੀ ਕਾਰਗੁਜ਼ਾਰੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।