15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਨਸਰਾਲਾ ਪੈਟਰੋਲ ਪੰਪ ਨਜਦੀਕ ਕੀਤਾ ਹੁਸ਼ਿਆਰਪੁਰ-ਜਲੰਧਰ ਰੋਡ ਜਾਮ

ਨਸਰਾਲਾ, 15 ਅਕਤੂਬਰ (ਸਤਵੰਤ ਸਿੰਘ ਥਿਆੜਾ)-ਮਾਨਸਾ ਵਿਖੇ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਰਹੇ ਨੌਜਵਾਨ ਆਗੂ ਪਰਵਿੰਦਰ ਸਿੰਘ ਝੋਟਾ ਦੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ ਦੇ ਵਿਰੋਧ ਵਿੱਚ ਅੱਜ ਪੰਜਾਬ ਬੰਦ ਦੇ ਸੱਦੇ ਤਹਿਤ ਵੱਖ ਵੱਖ ਜਥੇਬੰਦੀਆਂ ਵੱਲੋਂ ਨਸਰਾਲਾ ਪੈਟਰੋਲ ਪੰਪ ਨਜ਼ਦੀਕ ਧਰਨਾ ਲਾ ਕੇ ਹੁਸ਼ਿਆਰਪੁਰ-ਜਲੰਧਰ ਰੋਡ ਜਾਮ ਕੀਤਾ ਗਿਆ।

ਅਜੀਤ ਡੈਸਕ 15-10-2026

ਨਸਰਾਲਾ, 15 ਅਕਤੂਬਰ (ਸਤਵੰਤ ਸਿੰਘ ਥਿਆੜਾ)-ਮਾਨਸਾ ਵਿਖੇ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਰਹੇ ਨੌਜਵਾਨ ਆਗੂ ਪਰਵਿੰਦਰ ਸਿੰਘ ਝੋਟਾ ਦੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ ਦੇ ਵਿਰੋਧ ਵਿੱਚ ਅੱਜ ਪੰਜਾਬ ਬੰਦ ਦੇ ਸੱਦੇ ਤਹਿਤ ਵੱਖ ਵੱਖ ਜਥੇਬੰਦੀਆਂ ਵੱਲੋਂ ਨਸਰਾਲਾ ਪੈਟਰੋਲ ਪੰਪ ਨਜ਼ਦੀਕ ਧਰਨਾ ਲਾ ਕੇ ਹੁਸ਼ਿਆਰਪੁਰ-ਜਲੰਧਰ ਰੋਡ ਜਾਮ ਕੀਤਾ ਗਿਆ। ਇਸ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਹਲਕਾ ਸ਼ਾਮਚੁਰਾਸੀ ਦੇ ਹਲਕਾ ਇੰਚਾਰਜ ਭੁਪਿੰਦਰ ਸਿੰਘ ਸੱਜਣ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲਾ ਪ੍ਰਧਾਨ ਗੁਰਨਾਮ ਸਿੰਘ ਸਿੰਗੜੀਵਾਲਾ, ਅਕਾਲੀ
ਵਾਰਿਸ ਪੰਜਾਬ ਯੂਥ ਦੇ ਜਿਲਾ ਪ੍ਰਧਾਨ ਸੁਖਵਿੰਦਰ ਸਿੰਘ ਨੂਰਾ ਪਿਆਲਾ, ਬਲਜੀਤ ਸਿੰਘ ਮੇਘੋਵਾਲ, ਸਤਵੰਤ ਸਿੰਘ ਰੰਧਾਵਾ ਬਰੋਟਾ ਸਮੇਤ ਆਗੂਆ ਨੇ ਇਸ ਘਟਨਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਸ ਨਾਲ ਪੰਜਾਬ ਸਰਕਾਰ ਦਾ ਚਿਹਰਾ ਨੰਗਾ ਹੋਇਆ ਹੈ। ਓਨਾ ਕਿਹਾ ਕੇ ਸਰਕਾਰ ਵਲੋ ਚਲਾਈਆ ਜਾਂਦੀਆਂ ਨਸ਼ਾ ਵਰੋਧੀ ਮੁਹਿਮਾਂ ਸਿਰਫ ਇਕ ਸਿਆਸੀ ਡਰਾਮਾ ਹੀ ਸਾਬਤ ਹੋ ਰਹੀਆਂ ਹਨ। ਇਸ ਮੌਕੇ ਪ੍ਰਦੀਪ ਸਿੰਘ ਢਿੱਲੋਂ ਖਲਵਾਣਾਂ, ਧਰਮਿੰਦਰ ਸੰਘ ਰਾਜਾ, ਕਰਮਜੀਤ ਸਿੰਘ ਪਿਆਲਾਂ, ਹਰਜੀਤ ਸਿੰਘ ਨਸਰਾਲਾ, ਸਿਮਰਨਜੀਤ ਸਿੰਘ ਖਾਨਪੁਰ ਥਿਆੜਾ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਨਿਹਾਲ ਸਿੰਘ ਵਾਲਾ 'ਚ ਲੱਗਿਆ ਰੋਸ ਧਰਨਾ ਅਗਲੀ ਖ਼ਬਰ ਰਾਮਪੁਰਾ ਫੂਲ ਸ਼ਹਿਰ ਦੇ ਬੰਦ ਪਏ ਬਾਜ਼ਾਰ