10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਪਰਚੇ ਦਰਜ ਕਰਨ ਨੂੰ ਲੈ ਕੇ ਗੁਰਦੁਆਰਾ ਸ਼ਹੀਦ ਬਾਬਾ ਨੱਥਾ ਸਿੰਘ ਦੇ ਮੁੱਖ ਸੇਵਾਦਾਰ ਅਤੇ ਸਮਰਥਕਾਂ ਨੇ ਲਾਇਆ ਧਰਨਾ

ਐਸ.ਐਸ.ਪੀ. ਦਫ਼ਤਰ ਵਿਖੇ ਗੁਰਦੁਆਰਾ ਸ਼ਹੀਦ ਬਾਬਾ ਨੱਥਾ ਸਿੰਘ ਦੇ ਮੁੱਖ ਸੇਵਾਦਾਰ ਨੌ ਨਿਹਾਲ ਸਿੰਘ ਅਤੇ ਸੰਗਤ ਵਲੋਂ ਲਗਾਏ ਧਰਨੇ ਦੌਰਾਨ ਐਸ.ਪੀ.(ਡੀ.) ਸ੍ਰੀ ਅਸ਼ੋਕ ਕੁਮਾਰ ਸ਼ਰਮਾ ਗੱਲਬਾਤ ਕਰਦੇ ਹੋਏ | ਤਸਵੀਰ : ਰਿੰਪੀ ਸਟੂਡੀਓ <br/> 25-01-2026
ਧਨੌਲਾ, 24 ਜਨਵਰੀ (ਜਤਿੰਦਰ ਸਿੰਘ ਧਨੌਲਾ)-ਗੁਰਦੁਆਰਾ ਸ਼ਹੀਦ ਬਾਬਾ ਨੱਥਾ ਸਿੰਘ ਦੇ ਮੁੱਖ ਸੇਵਾਦਾਰ ਅਜੇ ਨੌ ਨਿਹਾਲ ਸਿੰਘ ਵਲੋਂ ਸੰਗਤ ਸਮੇਤ ਪਹਿਲਾਂ ਧਨੌਲਾ ਰਜਵਾਹਾ ਦੇ ਪੁੱਲ 'ਤੇ ਅਤੇ ਬਾਅਦ ਵਿਚ ਭੀਖੀ ਧਨੌਲਾ ਟੀ-ਪੁਆਇੰਟ 'ਤੇ ਸੜਕ ਜਾਮ ਕਰ ਕੇ ਰੋਸ ਧਰਨਾ ਦਿੱਤਾ ਗਿਆ | ਧਰਨੇ ਦਾ ਸਮਰਥਨ ਕਰਨ ਆਏ ਸੀਨੀਅਰ ਆਗੂ ਗੁਰਦੀਪ ਬਾਠ ਨੇ ਆਖਿਆ ਕਿ ਸੱਤਾਧਾਰੀ ਧਿਰ ਦੇ ਨੁਮਾਇੰਦਿਆਂ ਦੇ ਇਸ਼ਾਰੇ 'ਤੇ ਧਾਰਮਿਕ ਸਥਾਨਾਂ 'ਤੇ ਨਾਜਾਇਜ਼ ਦਖ਼ਲ ਦਿੱਤੇ ਜਾ ਰਹੇ | ਇਸੇ ਤਹਿਤ ਬਾਬਾ ਨੌ ਨਿਹਾਲ ਦੇ ਤਕਰੀਬਨ 13 ਸਮਰਥਕਾਂ ਵਿਰੁੱਧ ਸਖ਼ਤ ਧਰਾਵਾਂ ਤਹਿਤ ਧਨੌਲਾ ਪੁਲਿਸ ਵਲੋਂ ਪਰਚਾ ਦਰਜ ਕਰ ਦਿੱਤਾ ਗਿਆ ਅਤੇ ਜਿਨ੍ਹਾਂ ਵਿਚੋਂ ਤਿੰਨ ਨੂੰ ਹਿਰਾਸਤ ਵਿਚ ਲੈ ਲਿਆ ਗਿਆ | ਉਨ੍ਹਾਂ ਚਿਤਾਵਨੀ ਦਿੰਦੇ ਆਖਿਆ ਕਿ ਜੇ ਤੁਰੰਤ ਪਰਚੇ ਰੱਦ ਨਾ ਕੀਤੇ ਗਏ ਤਾਂ ਉਹ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ | ਮੁੱਖ ਸੇਵਾਦਾਰ ਅਜੇ ਨੌ ਨਿਹਾਲ ਸਿੰਘ ਨੇ ਆਖਿਆ ਕਿ ਪਹਿਲਾਂ ਇਕ ਅÏਰਤ ਦੀ ਸ਼ਿਕਾਇਤ 'ਤੇ ਗੁਰਨਾਮ ਸਿੰਘ ਵਿਰੁੱਧ ਪਰਚਾ ਦਰਜ ਕੀਤਾ ਗਿਆ | ਪ੍ਰੰਤੂ ਉਨ੍ਹਾਂ ਦੀ ਹੁਣ ਤੱਕ ਗਿ੍ਫ਼ਤਾਰੀ ਨਹੀਂ ਕੀਤੀ ਗਈ | ਹੁਣ ਸੱਤਾਧਾਰੀ ਧਿਰ ਦੇ ਇਸ਼ਾਰੇ 'ਤੇ ਸੇਵਾ ਨਿਭਾ ਰਹੇ ਸੇਵਕਾਂ ਵਿਰੁੱਧ ਪਰਚਾ ਦਰਜ ਕਰ ਦਿੱਤਾ ਗਿਆ | ਜਿਹੜਾ ਕਿ ਬਿਲਕੁਲ ਜਾਇਜ਼ ਨਹੀਂ ਹੈ | ਉਨ੍ਹਾਂ ਆਖਿਆ ਕਿ ਜੇ ਪੁਲਿਸ ਪ੍ਰਸ਼ਾਸਨ ਅਤੇ ਸੱਤਾਧਾਰੀ ਧਿਰ ਵਲੋਂ ਦਰਜ ਕੀਤੇ ਪਰਚੇ ਰੱਦ ਨਾ ਕੀਤੇ ਗਏ ਤਾਂ ਉਹ ਵੱਡੀ ਗਿਣਤੀ ਵਿਚ ਸੰਗਤਾਂ ਸਮੇਤ ਮੁੱਖ ਮਾਰਗ ਜਾਮ ਕਰ ਦੇਣਗੇ | ਧਰਨੇ ਦੌਰਾਨ ਐਸ.ਐਚ.ਓ ਲਖਵੀਰ ਸਿੰਘ ਮੌਕੇ 'ਤੇ ਪੁੱਜ ਗਏ ਜਿਨ੍ਹਾਂ ਨੇ ਆ ਕੇ ਧਰਨਾਕਾਰੀ ਨੂੰ ਸਮਝਾਇਆ ਕਿ ਅਧਿਕਾਰੀ ਸਾਹਿਬਾਨਾਂ ਦੇ ਕਹਿਣ 'ਤੇ ਹੀ ਪਰਚੇ ਦਰਜ ਕੀਤੇ ਗਏ ਹਨ | ਉਨ੍ਹਾਂ ਆਖਿਆ ਕਿ ਉਹ ਜਾ ਕੇ ਐਸ.ਐਸ.ਪੀ ਸਾਹਿਬ ਨੂੰ ਇਸ ਸਬੰਧੀ ਮਿਲ ਸਕਦੇ ਹਨ | ਉਪਰੰਤ ਧਰਨਾਕਾਰੀ ਸਮੁੱਚੇ ਸੇਵਕਾਂ ਨੂੰ ਨਾਲ ਲੈ ਕੇ ਐਸ.ਐਸ.ਪੀ ਦਫ਼ਤਰ ਬਰਨਾਲਾ ਰਵਾਨਾ ਹੋ ਗਏ | ਗੁਰਨਾਮ ਸਿੰਘ ਵਾਹਿਗੁਰੂ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਆਖਿਆ ਕਿ ਅਜੇ ਨੌ ਨਿਹਾਲ ਸਿੰਘ ਲਾਲਚ ਬਸ ਪੈ ਕੇ ਕੋਝੇ ਹੱਥਕੰਡੇ ਅਖ਼ਤਿਆਰ ਕਰਨ ਦੇ ਰਾਹ ਪੈ ਗਿਆ ਹੈ | ਅਜਿਹੀ ਸੂਰਤ ਵਿਚ ਨਾ ਤਾਂ ਉਸ ਨੂੰ ਗੁਰਮਤਿ ਦੀ ਮਰਿਆਦਾ ਨਾਲ ਵਾਸਤਾ ਰਿਹਾ ਤੇ ਨਾ ਹੀ ਜੰਮਣ ਤੇ ਪਾਲਣ ਵਾਲਿਆਂ ਪ੍ਰਤੀ ਫ਼ਰਜ਼ | ਧਨੌਲਾ ਤੋਂ ਬਾਅਦ ਮੁੱਖ ਸੇਵਾਦਾਰ ਅਜੇ ਨੌ ਨਿਹਾਲ ਸਿੰਘ ਵਲੋਂ ਸੰਗਤ ਸਮੇਤ ਐਸ.ਐਸ.ਪੀ. ਦਫ਼ਤਰ ਬਰਨਾਲਾ ਵਿਖੇ ਧਰਨਾ ਲਗਾਇਆ ਗਿਆ | ਧਰਨੇ ਵਿਚ ਪਹੁੰਚਕੇ ਐਸ.ਪੀ.(ਡੀ.) ਅਸ਼ੋਕ ਕੁਮਾਰ ਸ਼ਰਮਾ ਨੇ ਵਿਸ਼ਵਾਸ ਦਿਵਾਇਆ ਕਿ ਗੁਰਦੁਆਰਾ ਸਾਹਿਬ ਵਿਖੇ ਜੋ ਧਾਰਮਿਕ ਸਮਾਗਮ ਚੱਲ ਰਹੇ ਹਨ, ਉਨ੍ਹਾਂ ਦੀ ਸਮਾਪਤੀ ਤੋਂ ਬਾਅਦ ਇਸ ਮਾਮਲੇ ਸਬੰਧੀ ਬਾਰੀਕੀ ਨਾਲ ਪੜਤਾਲ ਕੀਤੀ ਜਾਵੇਗੀ ਅਤੇ ਸਚਾਈ ਲੋਕਾਂ ਸਾਹਮਣੇ ਲਿਆਂਦੀ ਜਾਵੇਗੀ |

ਪਿਛਲੀ ਖ਼ਬਰ ਆਰੀਆਭੱਟ ਕਾਲਜ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ <br/> ਅਗਲੀ ਖ਼ਬਰ ਐਸ.ਡੀ.ਓ. ਸੁਖਪਾਲ ਸਿੰਘ ਨੂੰ ਸਦਮਾ-ਮਾਤਾ ਦਾ ਦਿਹਾਂਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।