01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਮਾਰੂ ਹਥਿਆਰਾਂ ਸਮੇਤ ਕਾਬੂ <br/>

ਅਜੀਤ ਡੈਸਕ 24-01-2026
ਸ਼ਹਿਣਾ, 23 ਜਨਵਰੀ (ਸੁਰੇਸ਼ ਗੋਗੀ)-ਥਾਣਾ ਸ਼ਹਿਣਾ ਦੀ ਪੁਲਿਸ ਵਲੋਂ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਪੰਜ ਨੌਜਵਾਨਾਂ ਨੂੰ ਮਾਰੂ ਹਥਿਆਰਾਂ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਥਾਣਾ ਸ਼ਹਿਣਾ ਦੇ ਮੁਖੀ ਮੈਡਮ ਰੈਨੂੰ ਪਰੋਚਾ ਨੇ ਦੱਸਿਆ ਕਿ ਥਾਣਾ ਸ਼ਹਿਣਾ ਦੇ ਏ.ਐਸ.ਆਈ. ਮਹਿੰਦਰ ਸਿੰਘ ਨੇ ਗੁਰਬਖ਼ਸ਼ ਸਿੰਘ ਕਾਲੂ ਪੁੱਤਰ ਬਸੰਤ ਸਿੰਘ, ਹਰਮਨ ਸਿੰਘ ਉਰਫ਼ ਹਰਪ੍ਰੀਤ ਸਿੰਘ ਪੁੱਤਰ ਲਖਵੀਰ ਸਿੰਘ, ਲਵਪ੍ਰੀਤ ਸਿੰਘ ਪੁੱਤਰ ਪਿ੍ਥੀ ਸਿੰਘ ਤਿੰਨੋ ਉੱਪਲ ਪੱਤੀ ਬਾਹਰਲੀ ਬਸਤੀ ਵਾਸੀ ਸ਼ਹਿਣਾ, ਮਨਜਿੰਦਰ ਸਿੰਘ ਮਿੰਟੂ ਪੁੱਤਰ ਸੇਵਾ ਸਿੰਘ, ਚਾਨਣ ਸਿੰਘ ਪੁੱਤਰ ਮਿੱਠੂ ਸਿੰਘ ਦੋਨੇਂ ਜਟਾਣਾ ਕੋਠੇ ਸ਼ਹਿਣਾ ਜੋ ਚੋਰੀ ਅਤੇ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ, ਨੂੰ ਲੋਹੇ ਦੀਆਂ ਪਾਈਪਾਂ, ਗਰਾਰੀ ਵਾਲੀਆਂ ਪਾਈਪਾਂ, ਛੋਟਾ ਅਤੇ ਵੱਡਾ ਖੰਡਾ ਅਤੇ ਹੋਰ ਮਾਰੂ ਹਥਿਆਰਾਂ ਸਮੇਤ ਚੂੰਘਾਂ ਰੋਡ ਤੋਂ ਕਾਬੂ ਕਰ ਕੇ ਇਨ੍ਹਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਹੋਰ ਰਿਕਵਰੀ ਲਈ ਮਾਨਯੋਗ ਅਦਾਲਤ ਤੋਂ ਇਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਹੈ | ਇਸ ਮੌਕੇ ਏ.ਐਸ.ਆਈ ਜਗਪਾਲ ਸਿੰਘ, ਹੌਲਦਾਰ ਮਲਕੀਤ ਸਿੰਘ, ਹੌਲਦਾਰ ਭਰਪੂਰ ਸਿੰਘ, ਮੁੱਖ ਮੁਨਸ਼ੀ ਕਮਲ ਕਿਸ਼ੋਰ, ਅਮਰੀਕ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਕਰੋੜਾਂ ਰੁਪਏ ਦੀ ਜਗ੍ਹਾ 'ਤੇ ਨਾ ਸੁਪਰ ਮਲਟੀਸਪੈਸ਼ਲਿਟੀ ਹਸਪਤਾਲ ਬਣਿਆ ਨਾ ਹੀ ਸਟੇਡੀਅਮ, ਲਗਾਏ ਜਾ ਰਹੇ ਨੇ ਕੂੜੇ ਦੇ ਢੇ... ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਠੀਕਰੀਵਾਲ 'ਚ ਤਿੰਨ ਨਵੇਂ ਕਲਾਸ ਰੂਮਾਂ ਤੇ ਕੰਪਿਊਟਰ ਲੈਬ ਦੀ ਉਸਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।