01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਐਸ.ਐਸ.ਡੀ. ਕਾਲਜ ਵਿਖੇ ਅਦਾਰਾ ਤਾਸਮਨ ਵਲੋਂ ਸਨਮਾਨ ਸਮਰੋਹ ਕਰਵਾਇਆ <br/>

ਅਜੀਤ ਡੈਸਕ 24-01-2026
ਬਰਨਾਲਾ, 23 ਜਨਵਰੀ (ਅਸ਼ੋਕ ਭਾਰਤੀ)-ਤਿਮਾਹੀ ਮੈਗਜ਼ੀਨ 'ਅਦਾਰਾ ਤਾਸਮਨ' ਵਲੋਂ ਐਸ.ਐਸ.ਡੀ ਕਾਲਜ ਬਰਨਾਲਾ ਵਿਖੇ ਤਾਸਮਨ ਸਮਾਰੋਹ ਕਰਵਾਇਆ ਗਿਆ | ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਆਲੋਚਕ ਡਾ: ਜੋਗਿੰਦਰ ਸਿੰਘ ਨਿਰਾਲਾ, ਬੂਟਾ ਸਿੰਘ ਚੌਹਾਨ, ਤੇਜਾ ਸਿੰਘ ਤਿਲਕ, ਪਿ੍ੰ: ਰਾਕੇਸ਼ ਜਿੰਦਲ, ਮੋਹਨ ਲਾਲ ਸ਼ਰਮਾ, ਹਰਮਨਦੀਪ ਗਿੱਲ, ਤਾਸਮਨ ਦੇ ਸੰਪਾਦਕ ਸਤਪਾਲ ਭੀਖੀ ਨੇ ਕੀਤੀ | ਇਸ ਮੌਕੇ ਤਾਸਮਨ ਯਾਦਗਰੀ ਸਨਮਾਨ ਦਿੱਤੇ ਗਏ ਜਿਸ ਵਿਚ ਮਾਤਾ ਕੌਸ਼ਲਿਆ ਦੇਵੀ ਯਾਦਗਾਰੀ 'ਸਿਰਜਣਾ ਤੇ ਅਨੁਵਾਦ' ਪੁਰਸਕਾਰ ਪ੍ਰਸਿੱਧ ਲੇਖਕ ਜੰਗ ਬਹਾਦਰ ਗੋਇਲ ਨੂੰ ਦਿੱਤਾ ਗਿਆ | ਹੁਕਮ ਚੰਦ ਜਿੰਦਲ 'ਸ਼ਬਦ ਪ੍ਰਵਾਹ' ਪੁਰਸਕਾਰ ਸਥਾਪਿਤ ਸ਼ਾਇਰ ਲਿਪੀ ਮਹਾਂਦੇਵ ਨੂੰ ਦਿੱਤਾ ਗਿਆ ਅਤੇ ਪ੍ਰਦੀਪ ਚੜਿੱਕ ਯਾਦਗਾਰੀ ਯੁਵਾ ਪੁਰਸਕਾਰ ਕਹਾਣੀਕਾਰ ਵਿਪਨ ਕੁਮਾਰ ਨੂੰ ਦਿੱਤਾ ਗਿਆ | ਜੰਗ ਬਹਾਦਰ ਗੋਇਲ ਦੀ ਸਿਰਜਣਾ ਬਾਰੇ ਬੋਲਦਿਆਂ ਡਾ: ਹਰੀਸ਼ ਨੇ ਕਿਹਾ ਕਿ ਸ੍ਰੀ ਗੋਇਲ ਨੇ ਪੰਜਾਬੀ ਸਾਹਿਤ ਨੂੰ ਵਿਲੱਖਣ ਰਚਨਾਵਾਂ ਦੇ ਕੇ ਪੰਜਾਬੀ ਪਾਠਕਾਂ ਵਿਚ ਵਾਧਾ ਕੀਤਾ ਹੈ | ਉਨ੍ਹਾਂ ਵਿਸ਼ਵ ਕਲਾਸਿਕ ਨੂੰ ਪੰਜਾਬੀ ਵਿਚ ਉਲਥਾ ਕੇ ਸਦੀਵੀ ਕਾਰਜ ਕੀਤਾ ਹੈ | ਮਹਾਂਦੇਵ ਦੀ ਕਵਿਤਾ ਬਾਰੇ ਬੋਲਦਿਆਂ ਡਾ: ਸੰਤੋਖ ਸਿੰਘ ਸੁੱਖੀ ਨੇ ਕਿਹਾ ਕਿ ਉਸ ਦੀ ਕਵਿਤਾ ਬੇ-ਸਿਰਨਾਵਿਆਂ ਦਾ ਸਿਰਨਾਵਾਂ ਹੈ | ਇਹ ਦੁਰਕਾਰੀ ਧਿਰ ਦੀ ਕਵਿਤਾ ਹੈ | ਇਹ ਕਵਿਤਾ ਬਣਾਉਟੀ ਜੀਵਨ ਦੀਆਂ ਸਿਊਣਾਂ ਉਧੇੜਦੀ ਹੈ, ਇਸ 'ਚੋਂ ਕਿਰਤ ਦੀ ਖ਼ੁਸ਼ਬੂ ਦਿਸਦੀ ਹੈ | ਤੇਜਾ ਸਿੰਘ ਤਿਲਕ ਨੇ ਵਿਪਨ ਕੁਮਾਰ ਦੀ ਕਹਾਣੀ ਬਾਰੇ ਬੋਲਦਿਆਂ ਕਿਹਾ ਕਿ ਯੁਵਾ ਕਹਾਣੀਕਾਰ ਆਧੁਨਿਕ ਸਮੱਸਿਆਵਾਂ ਨੂੰ ਸਮਝਦੇ ਹਨ, ਉਸ ਦੀਆਂ ਬਾਰੀਕੀਆਂ ਨੂੰ ਫੜਦੇ ਹਨ ਤੇ ਦਬੀਆਂ ਭਾਵਨਾਵਾਂ ਨੂੰ ਬਿਹਤਰੀਨ ਢੰਗ ਨਾਲ ਪੇਸ਼ ਕਰਦੇ ਹਨ | ਇਸ ਲਈ ਨਵੀਂ ਪੀੜੀ ਤੋਂ ਪੰਜਾਬੀ ਕਹਾਣੀ ਨੂੰ ਬਹੁਤ ਸਾਰੀਆਂ ਆਸਾਂ ਹਨ | ਤਾਸਮਨ ਦੇ ਮੁੱਖ ਸੰਪਾਦਕ ਹਰਮਨਦੀਪ ਗਿੱਲ, ਮੋਹਨ ਲਾਲ ਸ਼ਰਮਾ, ਕਹਾਣੀਕਾਰ ਪਵਨ ਪਰਿੰਦਾ, ਡਾ: ਹਰਭਗਵਾਨ ਸ਼ਰਮਾ, ਡਾ: ਭੁਪਿੰਦਰ ਬੇਦੀ, ਡਾ: ਤਰਸਪਾਲ ਕੌਰ ਤੇ ਤੇਜਿੰਦਰ ਚੰਡਿਹੋਕ ਨੇ ਆਪਣੇ ਵਿਚਾਰ ਪੇਸ਼ ਕੀਤੇ | ਡਾ: ਜੋਗਿੰਦਰ ਨਿਰਾਲਾ ਅਤੇ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਪਾਠਕ ਨੂੰ ਸ਼ਬਦਾਂ ਤੱਕ ਲੈ ਕੇ ਜਾਣਾ ਅਤੇ ਸਾਹਿਤਕਾਰਾਂ ਦੇ ਸ਼ਬਦਾਂ ਨੂੰ ਮਾਣ ਦੇਣਾ ਬਹੁਤ ਵੱਡੀ ਗੱਲ ਹੈ | ਇਸ ਮੌਕੇ ਅਮਨਪ੍ਰੀਤ ਸਿੰਘ ਮਾਨ, ਵਰਿੰਦਰ ਦੀਵਾਨਾ, ਡਿੰਪਲ ਕੁਮਾਰ, ਅੰਜਨਾ ਮੈਨਨ, ਭੋਲਾ ਜਾਗਲ, ਰਜਿੰਦਰ ਸ਼ੌਂਕੀ, ਹੀਰਾ ਲਾਲ, ਸੁਖਵਿੰਦਰ ਸੁੱਖੀ, ਚਿੱਟਾ ਸਿੱਧੂ, ਕਨਵੀਨਰ ਸ਼ਾਇਰ ਤਰਸੇਮ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪੰਜਾਬ ਦੇ ਲੋਕਾਂ ਨੂੰ ਭੈਅ ਮੁਕਤ ਕਰਨ ਵਿਚ ਅਸਫਲ ਰਹੀ ਸਰਕਾਰ - ਅਮਨਦੀਪ ਸਿੰਘ ਸਾਹੋਕੇ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਨੇ ਸਮੂਹ ਵਿਭਾਗਾਂ ਦੇ ਮੁਖੀਆਂ ਨਾਲ ਕੀਤੀ ਪਲੇਠੀ ਬੈਠਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।