ਸ਼ਹਿਣਾ, 20 ਜਨਵਰੀ (ਸੁਰੇਸ਼ ਗੋਗੀ)-ਸ਼ਹਿਣਾ ਦੇ ਬੱਸ ਅੱਡੇ 'ਤੇ ਉਸ ਸਮੇਂ ਅੱਜ ਅਣਹੋਣੀ ਘਟਨਾ ਵਾਪਰਨ ਤੋਂ ਬਚਾਅ ਹੋ ਗਿਆ ਜਦ ਬੱਸ ਡਰਾਈਵਰ ਦੀ ਅਣਗਹਿਲੀ ਕਾਰਨ ਬੱਸ ਤੋਰਨ ਸਮੇਂ ਡਿਗ ਕੇ ਦੋ ਔਰਤਾਂ ਬੱਸ ਹੇਠਾਂ ਆ ਜਾਣੀਆਂ ਸਨ | ਤਰਕਸ਼ੀਲ ਆਗੂ ਡਾ: ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 8:30 ਵਜੇ ਦੇ ਕਰੀਬ ਫ਼ਰੀਦਕੋਟ ਤੋਂ ਚੰਡੀਗੜ੍ਹ ਜਾ ਰਹੀ ਰੋਡਵੇਜ਼ ਬੱਸ ਜਦ ਸ਼ਹਿਣਾ ਬੱਸ ਅੱਡੇ 'ਤੇ ਰੁਕੀ ਤਾਂ ਔਰਤਾਂ ਤੇਜ਼ੀ ਨਾਲ ਬੱਸ ਚੜ੍ਹਨ ਲੱਗੀਆਂ, ਇੰਨੇ ਵਿਚ ਹੀ ਡਰਾਈਵਰ ਨੇ ਬੱਸ ਤੋਰ ਲਈ ਦੋ ਔਰਤਾਂ ਡਿਗ ਗਈਆਂ, ਨੂੰ ਕੋਲ ਖੜੇ ਵਿਅਕਤੀਆਂ ਨੇ ਖਿੱਚ ਲਿਆ, ਜਦ ਔਰਤਾਂ ਨੇ ਰੌਲਾ ਪਾਇਆ ਤਾਂ ਬੱਸ ਕੰਡਕਟਰ ਜੋ ਬੱਸ ਵਿਚੋਂ ਨਹੀਂ ੳੱੁਤਰਿਆ, ਔਰਤਾਂ ਨੂੰ ਬੋਲ ਰਿਹਾ ਸੀ ਕਿ ਮੂੰਹ ਚੱਕ ਕੇ ਤੁਰ ਪੈਂਦੀਆਂ ਹਨ ਤੇ ਰੌਲਾ ਪੈਂਦਿਆਂ ਹੀ ਬੱਸ ਤੇਜ਼ੀ ਨਾਲ ਭਜਾ ਕੇ ਲੈ ਗਏ | ਇਸ ਸਬੰਧੀ ਸਬੰਧਿਤ ਵਿਭਾਗ ਦੇ ਮੈਨੇਜਿੰਗ ਡਾਇਰੈਕਟਰ ਤੋਂ ਇਲਾਵਾ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੱੁਲਰ ਨੂੰ ਸ਼ਿਕਾਇਤ ਭੇਜੀ ਗਈ ਹੈ ਅਤੇ ਸਬੰਧਿਤ ਕਰਮਚਾਰੀਆਂ 'ਤੇ ਲਗਾਮ ਕੱਸਣ ਦੀ ਮੰਗ ਕੀਤੀ ਗਈ |