26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਏ. ਐੱਸ. ਗਰੁੱਪ ਆਫ਼ ਇੰਸਟੀਚਿਊਸ਼ਨਜ਼, ਖੰਨਾ ਵਿਖੇ ‘ਗੁਰੂ ਨਾਨਕ ਸਾਹਿਬ ਦਾ ਵਿਦਿਅਕ ਫ਼ਲਸਫ਼ਾ’ ਪੁਸਤਕ ਦਾ ਰਸਮੀ ਲੋਕ ਅਰਪਣ

ਖੰਨਾ, 25 ਨਵੰਬਰ (ਹਰਜਿੰਦਰ ਸਿੰਘ ਲਾਲ)-ਏ. ਐਸ.

ਏ. ਐੱਸ. ਗਰੁੱਪ ਆਫ਼ ਇੰਸਟੀਚਿਊਸ਼ਨਜ਼, ਖੰਨਾ ਵਿਖੇ ‘ਗੁਰੂ ਨਾਨਕ ਸਾਹਿਬ ਦਾ ਵਿਦਿਅਕ ਫ਼ਲਸਫ਼ਾ’ ਪੁਸਤਕ ਲੋਕ ਅਰਪਣ ਕਰਨ ਸਮੇਂ ਪ੍ਰਬੰਧਕ।ਤਸਵੀਰ : ਸੋਨੀ ਗਿੱਲ 26-11-2026
ਖੰਨਾ, 25 ਨਵੰਬਰ (ਹਰਜਿੰਦਰ ਸਿੰਘ ਲਾਲ)-ਏ. ਐਸ. ਗਰੁੱਪ ਆਫ਼ ਇੰਸਟੀਚਿਊਸ਼ਨਜ਼, ਖੰਨਾ ਵਿਖੇ ਕਾਲਜ ਡਾਇਰੈਕਟਰ ਡਾ. ਹਰਪ੍ਰੀਤ ਸਿੰਘ ਵਲੋਂ ਲਿਖੀ ਗਈ ਪੁਸਤਕ ‘ਗੁਰੂ ਨਾਨਕ ਸਾਹਿਬ ਦਾ ਵਿੱਦਿਅਕ ਫ਼ਲਸਫ਼ਾ: ਇੱਕ ਆਦਰਸ਼ ਮਨੁੱਖੀ ਜੀਵਨ ਜਾਚ’ ਦਾ ਲੋਕ ਅਰਪਣ ਕੀਤਾ ਗਿਆ। ਇਸ ਦੌਰਾਨ ਏ. ਐਸ. ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਾਜੇਸ਼ ਡਾਲੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਅਤੇ ਡਾ. ਹਰਪ੍ਰੀਤ ਸਿੰਘ ਨੂੰ ਇਸ ਸਾਹਿਤਕ ਉਪਰਾਲੇ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਇਹ ਰਚਨਾ ਗੁਰੂ ਨਾਨਕ ਸਾਹਿਬ ਜੀ ਦੇ ਫ਼ਲਸਫ਼ੇ ਨੂੰ ਵਿਹਾਰਕ ਜੀਵਨ ਵਿੱਚ ਅਪਣਾਉਣ ਦੀ ਪ੍ਰੇਰਨਾ ਦਿੰਦੀ ਹੈ। ਕਾਲਜ ਦੇ ਸਕੱਤਰ ਰਮਰੀਸ਼ ਵਿਜ ਨੇ ਕਿਹਾ ਕਿ ਲੇਖਕ ਨੇ ਗੁਰੂ ਨਾਨਕ ਸਾਹਿਬ ਜੀ ਦੇ ਫ਼ਲਸਫ਼ੇ ਦੇ ਸੰਦਰਭ ਵਿੱਚ ਸਪੱਸ਼ਟ ਕੀਤਾ ਹੈ ਕਿ ਸਿੱਖਿਆ ਦਾ ਉਦੇਸ਼ ਕੇਵਲ ਗਿਆਨ ਅਤੇ ਰੁਜ਼ਗਾਰ ਪ੍ਰਾਪਤ ਕਰਨਾ ਹੀ ਨਹੀਂ, ਸਗੋਂ ਉਨ੍ਹਾਂ ਦੀਆਂ ਸਿੱਖਿਆਵਾਂ ਅਨੁਸਾਰ ਮਨੁੱਖ ਨੂੰ ਸਦਾਚਾਰੀ, ਸੰਵੇਦਨਸ਼ੀਲ ਅਤੇ ਸਮਾਜ ਪ੍ਰਤੀ ਜ਼ਿੰਮੇਵਾਰ ਬਣਾਉਣਾ ਵੀ ਹੈ। ਕਾਲਜ ਡਾਇਰੈਕਟਰ ਡਾ. ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਪੁਸਤਕ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਵਿੱਦਿਅਕ ਫ਼ਲਸਫ਼ੇ ਨੂੰ ਇੱਕ ਆਦਰਸ਼ ਮਨੁੱਖੀ ਜੀਵਨ- ਜਾਚ ਦੇ ਸੰਦਰਭ ਵਿੱਚ ਸਮਝਣ ਦਾ ਯਤਨ ਕੀਤਾ ਗਿਆ ਹੈ। ਇਹ ਪੁਸਤਕ ਪਾਠਕਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਵਿੱਦਿਅਕ ਫ਼ਲਸਫ਼ੇ ਦੀ ਰੌਸ਼ਨੀ ਵਿੱਚ ਆਦਰਸ਼, ਨੈਤਿਕ ਅਤੇ ਅਰਥਪੂਰਨ ਮਨੁੱਖੀ ਜੀਵਨ ਦੀ ਉਸਾਰੀ ਬਾਰੇ ਚਿੰਤਨ ਕਰਨ ਲ ਈ ਪ੍ਰੇਰਿਤ ਕਰੇਗੀ। ਇਸ ਸਾਹਿਤਕ ਪ੍ਰਾਪਤੀ ’ਤੇ ਪ੍ਰੋ. ਅਰਜੁਨ ਧਾਮੀ, ਪ੍ਰੋ. ਹਰਨੀਤ, ਡਾ. ਪਵਨਜੋਤ ਕੌਰ, ਪ੍ਰੋ. ਕੋਮਲ ਜੋਸ਼ੀ, ਪ੍ਰੋ. ਜਸ਼ਨਪ੍ਰੀਤ ਕੌਰ, ਡਾ. ਹਰਸਿਮਰਨ ਕੌਰ, ਪ੍ਰੋ. ਜੋਤੀ ਗੁਪਤਾ, ਪ੍ਰੋ. ਮੀਤਾ ਗੋਇਲ, ਪ੍ਰੋ. ਅੰਜਲੀ ਕਸਾਨਾ, ਪ੍ਰੋ. ਸੰਜੋਤ ਕਲਸੀ, ਪ੍ਰੋ. ਅਮਨਦੀਪ, ਪ੍ਰੋ. ਅਲਕਾ ਸੂਦ, ਗੁਰਦੀਪ ਸਿੰਘ, ਕੁਲਵੀਰ ਸਿੰਘ, ਮਨਦੀਪ ਕੌਰ ਅਤੇ ਅਮਨਿੰਦਰਜੋਤ ਕੌਰ ਨੇ ਡਾ. ਹਰਪ੍ਰੀਤ ਸਿੰਘ ਨੂੰ ਹਾਰਦਿਕ ਵਧਾਈ ਦਿੱਤੀ.
ਪਿਛਲੀ ਖ਼ਬਰ ਪਿੰਡ ਬਗਲੀ ਕਲਾਂ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਡੇਅਰੀ ਵਿਕਾਸ ਵਿਭਾਗ ਵਲੋਂ ਇਨਾਮ ਵੰਡ ਸਮਾਰੋਹ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।