27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਵਾਲਮੀਕਿ ਭਾਈਚਾਰੇ ਵਲੋਂ ਇੰਜੀ. ਜਗਦੇਵ ਸਿੰਘ ਬੋਪਾਰਾਏ ਦਾ ਸਨਮਾਨ

ਪਾਇਲ, 26 ਅਕਤੂਬਰ (ਰਜਿੰਦਰ ਸਿੰਘ, ਨਿਜ਼ਾਮਪੁਰ)-ਸਥਾਨਕ ਵਾਰਡ ਨੰ. 3 ਵਾਲਮੀਕਿ ਮੁਹੱਲਾ ਤੋਂ ਭਗਵਾਨ ਵਾਲਮੀਕਿ ਸਭਾ ਪਾਇਲ ਵਲੋਂ ਮਹਾਂਕਾਵਿ ਰਮਾਇਣ ਦੇ ਰਚੇਤਾ, ਆਦਿ ਕਵੀ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਸਰਧਾ ਨਾਲ ਮਨਾਇਆ ਗਿਆ।

ਵਾਲਮੀਕਿ ਸਭਾ ਪਾਇਲ ਦੇ ਮੈਂਬਰ ਇੰਜੀ. ਜਗਦੇਵ ਸਿੰਘ ਬੋਪਾਰਾਏ, ਕੌਂਸਲਰ ਗੁਰਪ੍ਰੀਤ ਸਿੰਘ, ਪ੍ਰਧਾਨ ਧੀਰਾ ਦਾ ਸਨਮਾਨ ਕਰਨ ਸਮੇਂ। ਤਸਵੀਰ : ਰਜਿੰਦਰ ਸਿੰਘ 27-10-2026
ਪਾਇਲ, 26 ਅਕਤੂਬਰ (ਰਜਿੰਦਰ ਸਿੰਘ, ਨਿਜ਼ਾਮਪੁਰ)-ਸਥਾਨਕ ਵਾਰਡ ਨੰ. 3 ਵਾਲਮੀਕਿ ਮੁਹੱਲਾ ਤੋਂ ਭਗਵਾਨ ਵਾਲਮੀਕਿ ਸਭਾ ਪਾਇਲ ਵਲੋਂ ਮਹਾਂਕਾਵਿ ਰਮਾਇਣ ਦੇ ਰਚੇਤਾ, ਆਦਿ ਕਵੀ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਸਰਧਾ ਨਾਲ ਮਨਾਇਆ ਗਿਆ। ਪ੍ਰਗਟ ਦਿਵਸ ਦੇ ਸਬੰਧ ’ਚ ਵਾਲਮੀਕਿ ਸਭਾ ਵਲੋਂ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੋਭਾ ਯਾਤਰਾ ਸਜਾਈ ਗਈ, ਜਿਸ ਦਾ ਸ਼ੁੱਭ ਆਰੰਭ ਸ਼੍ਰੋਮਣੀ ਅਕਾਲੀ ਦੇ ਕੌਮੀ ਮੀਤ ਪ੍ਰਧਾਨ ਇੰਜੀ. ਜਗਦੇਵ ਸਿੰਘ ਬੋਪਾਰਾਏ ਵਲੋਂ ਕੀਤਾ ਗਿਆ। ਇਸ ਮੌਕੇ ਇੰਜੀ. ਬੋਪਾਰਾਏ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਜੀਵਨ ਸਭ ਧਰਮਾਂ ਦੇ ਸਤਿਕਾਰ ਦੀ ਸਿੱਖਿਆ ਦਿੰਦਾ ਹੈ ਸਾਨੂੰ ਉਨ੍ਹਾਂ ਦੇ ਦਰਸਾਏ ਗਏ ਮਾਰਗ ਤੇ ਚੱਲ ਕੇ ਆਪਣਾ ਜੀਵਨ ਬਸਰ ਕਰਨਾ ਚਾਹੀਦਾ ਹੈ। ਇਸ ਸਮੇਂ ਵਾਲਮੀਕਿ ਭਾਈਚਾਰੇ ਵਲੋਂ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਸਮੇਂ ਕੌਂਸਲਰ ਗੁਰਪ੍ਰੀਤ ਸਿੰਘ ਗੁਰੀ, ਪ੍ਰਧਾਨ ਮਨਧੀਰ ਸਿੰਘ ਧੀਰਾ, ਮਨਦੀਪ ਸਿੰਘ ਚੀਮਾ, ਜਗਦੀਪ ਸਿੰਘ , ਨਿਤਿਨ ਕੁਮਾਰ ਮਹਿੰਦਰੂ, ਪਵਨ ਕੁਮਾਰ, ਕਰਮ ਚੰਦ, ਗੁਰਪ੍ਰੀਤ ਸਿੰਘ, ਵਿਕਰਮ ਬਾਲੂ, ਅਵਤਾਰ ਸਿੰਘ, ਮਿੰਟੂ, ਸੋਨੂੰ, ਰੂਪਾ, ਦਰਸਨ ਕੁਮਾਰ , ਰਾਜ ਕੁਮਾਰ ਬਿੱਟੂ, ਹਰੀਸ਼ ਕੁਮਾਰ, ਭੋਲਾ ਰਾਮ, ਕਮਲ ਬਾਲੂ, ਵਿਜੇ ਕੁਮਾਰ ਨੇਤਾ, ਅਮਨ ਬਾਲੂ, ਜਗਦੇਵ ਸਿੰਘ ਥਾਣੇਦਾਰ, ਸੁਨੀਤਾ ਵਰਮਾ, ਮਨਪ੍ਰੀਤ ਸਿੰਘ ਘੁਡਾਣੀ ਖ਼ੁਰਦ ਤੇ ਵੱਡੀ ਗਿਣਤੀ ’ਚ ਵਾਲਮੀਕਿ ਭਾਈਚਾਰੇ ਦੇ ਸੇਵਾਦਾਰ ਹਾਜ਼ਰ ਸਨ।
ਪਿਛਲੀ ਖ਼ਬਰ ਕਾਂਗਰਸ ਦੇ ਜ਼ੋਨ ਰਾਮਗੜ੍ਹ ਸਰਦਾਰਾਂ ਦੇ ਵਰਕਰਾਂ ਨੇ ਝਾੜੂ ਖਿਲਾਰ ਕੇ ਫੂਕਿਆ ਅਗਲੀ ਖ਼ਬਰ ਵਿਅਤਨਾਮ ਵਿਚ ‘ਗਲੋਬਲ ਐਜੂਕੇਟਰਜ਼ ਐਵਾਰਡਜ਼ 2026’ ਦੌਰਾਨ ਡੀ. ਪੀ. ਐੱਸ. ਖੰਨਾ ਦੀ ਪ੍ਰਿੰਸੀਪਲ ਸੁਸ਼ਮਿਤਾ ਕਾਨੁਨਗੋ ਦਾ ਸਨਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।