27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਪੰਜਾਬ ਪਬਲਿਕ ਸੀਨੀ. ਸੈਕੰ. ਸਕੂਲ ਰੁਪਾਲੋਂ ਵਲੋਂ ਸ੍ਰੀ ਚਮਕੌਰ ਸਾਹਿਬ ਦੀ ਸਿੱਖਿਆਤਮਕ ਯਾਤਰਾ

ਬੀਜਾ, 26 ਅਕਤੂਬਰ (ਕਸ਼ਮੀਰਾ ਸਿੰਘ ਬਗ਼ਲੀ)-ਇਲਾਕੇ ਦੀ ਮਸ਼ਹੂਰ ਸਿੱਖਿਆ ਸੰਸਥਾ ਪੰਜਾਬ ਪਬਲਿਕ ਸੀਨੀ. ਸੈਕੰ.

ਪੰਜਾਬ ਪਬਲਿਕ ਸਕੂਲ ਰੁਪਾਲੋਂ ਦੇ ਵਿਦਿਆਰਥੀਆਂ ਦੀ ਧਾਰਮਿਕ ਯਾਤਰਾ ਦੌਰਾਨ ਯਾਦਗਾਰੀ ਤਸਵੀਰ। ਅਜੀਤ ਤਸਵੀਰ 27-10-2026
ਬੀਜਾ, 26 ਅਕਤੂਬਰ (ਕਸ਼ਮੀਰਾ ਸਿੰਘ ਬਗ਼ਲੀ)-ਇਲਾਕੇ ਦੀ ਮਸ਼ਹੂਰ ਸਿੱਖਿਆ ਸੰਸਥਾ ਪੰਜਾਬ ਪਬਲਿਕ ਸੀਨੀ. ਸੈਕੰ. ਸਕੂਲ ਰੁਪਾਲੋਂ (ਸੀ. ਬੀ. ਐੱਸ. ਈ. ਬੋਰਡ ਦਿੱਲੀ) ਵਲੋਂ ਡਾਇ. ਕਰਮਵੀਰ ਸਿੰਘ ਅਤੇ ਜਸਪ੍ਰੀਤ ਕੌਰ ਦੀ ਅਗਵਾਈ ਵਿਚ ਵਿਦਿਆਰਥੀਆਂ ਲਈ ਸ਼੍ਰੀ ਚਮਕੌਰ ਸਾਹਿਬ ਵਿਖੇ ਸਥਿਤ ਦਾਸਤਾਨ-ਏ-ਸ਼ਹਾਦਤ ਦੀ ਧਾਰਮਿਕ ਅਤੇ ਸਿੱਖਿਆਤਮਕ ਯਾਤਰਾ ਦਾ ਪ੍ਰਬੰਧ ਕੀਤਾ ਗਿਆ। ਇਸ ਯਾਤਰਾ ਦਾ ਮੁੱਖ ਉਦੇਸ਼ ਵਿਦਿਆਰਥੀਆ ਨੂੰ ਸਿੱਖ ਇਤਿਹਾਸ, ਸਿੱਖ ਵਿਰਾਸਤ ਅਤੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਬਾਰੇ ਜਾਣੂ ਕਰਵਾਉਣਾ ਸੀ। ਇਸ ਯਾਤਰਾ ਦੌਰਾਨ ਵਿਦਿਆਰਥੀਆਂ ਨੇ ਦਾਸਤਾਨ-ਏ-ਸ਼ਹਾਦਤ ਦੀਆਂ ਵੱਖ-ਵੱਖ ਗੈਲਰੀਆਂ ਵਿਚ ਸ਼੍ਰੀ ਗੁਰੁ ਨਾਨਕ ਦੇਵ ਜੀ ਤੋਂ ਲੈ ਕੇ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਅਤੇ ਸਾਹਿਬਜ਼ਾਦਿਆਂ ਦੇ ਜੀਵਨ ਨਾਲ ਸਬੰਧਿਤ ਘਟਨਾਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਵਿਦਿਆਰਥੀਆਂ ਨੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਅਤੇ ਸਿੱਖ ਇਤਿਹਾਸ ਵਿਚ ਉਨ੍ਹਾਂ ਦੇ ਮਹਾਨ ਯੋਗਦਾਨ ਬਾਰੇ ਜਾਣ ਕੇ ਸ਼ਰਧਾ ਅਤੇ ਮਾਣ ਅਨੁਭਵ ਕੀਤਾ। ਇਸ ਤੋਂ ਬਾਅਦ ਵਿਚ ਵਿਦਿਆਰਥੀਆਂ ਨੇ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਅਤੇ ਸ਼੍ਰੀ ਗੜ੍ਹੀ ਸਾਹਿਬ ਵਿਖੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਸਕੂਲ ਦੇ ਵਾਈਸ ਪ੍ਰਿੰਸੀਪਲ ਨਵਨੀਤ ਕੌਰ ਨੇ ਵਿਦਿਆਰਥੀਆਂ ਨੂੰ ਆਪਣੇ ਗੌਰਵਮਈ ਇਤਿਹਾਸ ਤੋਂ ਪੇ੍ਰਰਨਾ ਲੈਣ ਲਈ ਸਚਾਈ, ਹਿੰਮਤ, ਸੇਵਾ ਅਤੇ ਕੁਰਬਾਨੀ ਵਰਗੇ ਗੁਣ ਅਪਣੇ ਜੀਵਨ ਵਿਚ ਅਪਣਾਉਣ ਲਈ ਪ੍ਰੇਰਿਤ ਕੀਤਾ। ਇਹ ਯਾਤਰਾ ਬਹੁਤ ਹੀ ਗਿਆਨ ਵਰਧਕ ਅਤੇ ਯਾਦਗਾਰੀ ਰਹੀ।
ਪਿਛਲੀ ਖ਼ਬਰ 1 ਨਵੰਬਰ ਨੂੰ ਮਨਾਈ ਜਾਵੇਗੀ ਅਸ਼ਟਮੀ–ਪੰਡਿਤ ਦੇਸਰਾਜ ਸ਼ਾਸਤਰੀ ਅਗਲੀ ਖ਼ਬਰ ਰੌਣੀ ਵਿਖੇ ਮਹਾਂਰਿਸ਼ੀ ਵਾਲਮੀਕਿ ਦਾ ਪ੍ਰਗਟ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।