27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਰੌਣੀ ਵਿਖੇ ਮਹਾਂਰਿਸ਼ੀ ਵਾਲਮੀਕਿ ਦਾ ਪ੍ਰਗਟ ਦਿਵਸ ਮਨਾਇਆ

ਜੌੜੇਪੁਲ ਜਰਗ, 26 ਅਕਤੂਬਰ (ਪਾਲਾ ਰਾਜੇਵਾਲੀਆ)-ਨਜ਼ਦੀਕੀ ਪਿੰਡ ਰੌਣੀ ਵਿਖੇ ਮਹਾਂਰਿਸ਼ੀ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਸ਼ਰਧਾ ਤੇ ਸਤਿਕਾਰ ਭਾਵਨਾ ਨਾਲ ਮਨਾਇਆ ਗਿਆ। ਉੱਘੇ ਕੀਰਤਨੀਏ ਭਾਈ ਦਲਜੀਤ ਸਿੰਘ ਰੌਣੀ ਨੇ ਕੀਰਤਨ ਵਿਖਿਆਨ ਦੁਆਰਾ ਸੰਗਤਾਂ ਨਿਹਾਲ ਕੀਤੀਆਂ।

ਅਜੀਤ ਡੈਸਕ 27-10-2026
ਜੌੜੇਪੁਲ ਜਰਗ, 26 ਅਕਤੂਬਰ (ਪਾਲਾ ਰਾਜੇਵਾਲੀਆ)-ਨਜ਼ਦੀਕੀ ਪਿੰਡ ਰੌਣੀ ਵਿਖੇ ਮਹਾਂਰਿਸ਼ੀ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਸ਼ਰਧਾ ਤੇ ਸਤਿਕਾਰ ਭਾਵਨਾ ਨਾਲ ਮਨਾਇਆ ਗਿਆ। ਉੱਘੇ ਕੀਰਤਨੀਏ ਭਾਈ ਦਲਜੀਤ ਸਿੰਘ ਰੌਣੀ ਨੇ ਕੀਰਤਨ ਵਿਖਿਆਨ ਦੁਆਰਾ ਸੰਗਤਾਂ ਨਿਹਾਲ ਕੀਤੀਆਂ। ਹਲਕਾ ਪਾਇਲ ਤੋਂ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਮਹਾਂਰਿਸ਼ੀ ਵਾਲਮੀਕਿ ਜੀ ਦਾ ਪਰਉਪਕਾਰੀ ਜੀਵਨ ਸਮੁੱਚੀ ਮਾਨਵਤਾ ਲਈ ਚਾਨਣ ਮੁਨਾਰਾ ਹੈ। ਅੱਜ ਲੋੜ ਹੈ ਕਿ ਉਨ੍ਹਾਂ ਦੁਆਰਾ ਦਿੱਤੀਆਂ ਸਿੱਖਿਆਵਾਂ ਨੂੰ ਹਰੇਕ ਵਿਅਕਤੀ ਆਪਣੇ ਜੀਵਨ ’ਤੇ ਪਰਪੱਕ ਤੌਰ ’ਤੇ ਲਾਗੂ ਕਰ ਕੇ ਸਮੁੱਚੀ ਮਾਨਵਤਾ ਦੇ ਭਲੇ ਲਈ ਉਸਾਰੂ ਕਾਰਜ ਕਰੇ। ਇਸੇ ਤਰ੍ਹਾਂ ਕਾਂਗਰਸ ਦੇ ਸੀਨੀਅਰ ਆਗੂ ਰਾਜਿੰਦਰ ਸਿੰਘ ਲੱਖਾ ਰੌਣੀ ਨੇ ਕਿਹਾ ਕਿ ਮਹਾਂਰਿਸ਼ੀ ਵਾਲਮੀਕਿ ਨੇ ਸਮੁੱਚੀ ਮਨੁੱਖਤਾ ਦੇ ਭਲੇ ਵਾਲੀਆਂ ਸਿੱਖਿਆਵਾਂ ਦਿੱਤੀਆਂ ਅਤੇ ਉਨ੍ਹਾਂ ਦੁਆਰਾ ਦੱਸੇ ਮਾਰਗਾਂ ’ਤੇ ਚੱਲਣਾ ਜ਼ਰੂਰੀ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਰੌਣੀ, ਹੈਪੀ ਰੌਣੀ, ਕਬੱਡੀ ਖਿਡਾਰੀ ਨੌਨਾ ਰੌਣੀ, ਯਾਦ ਰੌਣੀ, ਜਸਪ੍ਰੀਤ ਸਿੰਘ, ਅਵਤਾਰ ਸਿੰਘ, ਰਣਜੀਤ ਸਿੰਘ ਪੀ.ਏ., ਅਮਨਦੀਪ ਸਿੰਘ, ਗੌਰਵ ਮਹਿਤਾ, ਵਿਸ਼ਵਕਰਮਾ ਕਮੇਟੀ ਰੌਣੀ ਅਤੇ ਵਾਲਮੀਕਿ ਕਮੇਟੀ ਰੌਣੀ ਦੇ ਹੋਰ ਕਾਰਕੁਨ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਪਬਲਿਕ ਸੀਨੀ. ਸੈਕੰ. ਸਕੂਲ ਰੁਪਾਲੋਂ ਵਲੋਂ ਸ੍ਰੀ ਚਮਕੌਰ ਸਾਹਿਬ ਦੀ ਸਿੱਖਿਆਤਮਕ ਯਾਤਰਾ ਅਗਲੀ ਖ਼ਬਰ ਮਹਾਂਰਿਸ਼ੀ ਵਾਲਮੀਕਿ ਪ੍ਰਗਟ ਦਿਵਸ ਧੂਮਧਾਮ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।