15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਕੈਮਿਸਟਾਂ ਨੂੰ ਪੁਲਿਸ ਅਧਿਕਾਰੀ ਦੀ ਸਖ਼ਤ ਤਾੜਨਾ , ਪਾਬੰਦੀਸ਼ੁਦਾ ਦਵਾਈਆਂ ਵੇਚਣ ’ ਤੇ ਹੋਵੇਗੀ ਸਖ਼ਤ ਕਾਰਵਾਈ

ਮਾਛੀਵਾੜਾ ਸਾਹਿਬ, 14 ਅਕਤੂਬਰ (ਮਨੋਜ ਕੁਮਾਰ)-ਥਾਣਾ ਮੁਖੀ ਮਾਛੀਵਾੜਾ ਕਰਮਜੀਤ ਸਿੰਘ ਨੇ ਸ਼ਹਿਰ ਦੇ ਤਮਾਮ ਕੈਮਿਸਟ ਦੁਕਾਨਦਾਰਾਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਦੁਕਾਨਦਾਰ ਪਾਬੰਦੀਸ਼ੁਦਾ ਮੈਡੀਸਨ ਵੇਚਦਾ ਫੜਿਆ ਗਿਆ ਤਾਂ ਉਸ ਵਿਰੁੱਧ ਕਾਰਵਾਈ ਇਤਿਹਾਸਿਕ ਹੋਵੇਗੀ। ਇਸ ਤਾੜਨਾ ਬਾਰੇ ਉਨ੍ਹਾਂ ਕਿਹਾ ਕਿ ਸ਼ਹਿਰ ਵਿਚ 25-27 ਦੇ ਆਸ-ਪਾਸ ਕੈਮਿਸਟ ਦੁਕਾਨਦਾਰ ਹਨ ਤੇ ਉਹ ਜਲਦ ਇਸ ਮਾਮਲੇ ਸਬੰਧੀ ਇੱਕ ਮੀਟਿੰਗ ਵੀ ਰੱਖ ਰਹੇ ਹਨ।

ਅਜੀਤ ਡੈਸਕ 15-10-2026
ਮਾਛੀਵਾੜਾ ਸਾਹਿਬ, 14 ਅਕਤੂਬਰ (ਮਨੋਜ ਕੁਮਾਰ)-ਥਾਣਾ ਮੁਖੀ ਮਾਛੀਵਾੜਾ ਕਰਮਜੀਤ ਸਿੰਘ ਨੇ ਸ਼ਹਿਰ ਦੇ ਤਮਾਮ ਕੈਮਿਸਟ ਦੁਕਾਨਦਾਰਾਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਦੁਕਾਨਦਾਰ ਪਾਬੰਦੀਸ਼ੁਦਾ ਮੈਡੀਸਨ ਵੇਚਦਾ ਫੜਿਆ ਗਿਆ ਤਾਂ ਉਸ ਵਿਰੁੱਧ ਕਾਰਵਾਈ ਇਤਿਹਾਸਿਕ ਹੋਵੇਗੀ। ਇਸ ਤਾੜਨਾ ਬਾਰੇ ਉਨ੍ਹਾਂ ਕਿਹਾ ਕਿ ਸ਼ਹਿਰ ਵਿਚ 25-27 ਦੇ ਆਸ-ਪਾਸ ਕੈਮਿਸਟ ਦੁਕਾਨਦਾਰ ਹਨ ਤੇ ਉਹ ਜਲਦ ਇਸ ਮਾਮਲੇ ਸਬੰਧੀ ਇੱਕ ਮੀਟਿੰਗ ਵੀ ਰੱਖ ਰਹੇ ਹਨ। ਪਰ ਆਮ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਿਸ ਨੇ ਗਸ਼ਤ ਨੂੰ ਹੋਰ ਤੇਜ਼ ਕਰ ਦਿੱਤਾ ਹੈ ਤੇ ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਪੁਲਿਸ ਦੀ ਬਾਜ਼ ਨਜ਼ਰ ਤੋਂ ਕੋਈ ਸ਼ਰਾਰਤੀ ਬਚ ਕੇ ਨਹੀਂ ਜਾ ਸਕਦਾ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਰਹਿਣ ਤੇ ਕਿਸੇ ਸ਼ਰਾਰਤੀ ਅਨਸਰ ਦੀ ਹਰਕਤ ਤੋਂ ਅਣਜਾਣ ਨਾ ਰਹਿਣ ਤੇ ਪੁਲਿਸ ਨੂੰ ਸਹੀ ਤੇ ਸੱਚੀ ਜਾਣਕਾਰੀ ਦੇਣ।
ਪਿਛਲੀ ਖ਼ਬਰ ਐਸ. ਐਸ. ਪੀ. ਦਰਪਣ ਆਹਲੂਵਾਲੀਆ ਵਲੋਂ ਲੋਕਾਂ ਨਾਲ ਪਹੁੰਚ ਬਣਾਉਣ ਦੀ ਵਿਸ਼ੇਸ਼ ਪਹਿਲਕਦਮੀ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਲੋਕਾਂ ਦੇ ਪੁੱਤ ਬਚਾਉਂਦਾ ਸੀ- ਜਥੇਦਾਰ ਕਰੌਦੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।