29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਨਾਨਕਸਰ ਦਰਬਾਰ ਡਾਂਗੋ ਵਿਖੇ ਸਮਾਗਮ ਜਾਰੀ, ਸਮਾਪਤੀ 30 ਨੂੰ- ਸੰਤ ਡਾਂਗੋ

ਮਲੌਦ, 28 ਸਤੰਬਰ (ਸਹਾਰਨ ਮਾਜਰਾ)-ਗੁਰਮਤਿ ਪ੍ਰਚਾਰ ਮਿਸ਼ਨ (ਰਜਿ:) ਪਿੰਡ ਡਾਂਗੋ ਅਤੇ ਸੰਤ ਬਾਬਾ ਸਰਬਜੋਤ ਸਿੰਘ ਡਾਂਗੋ ਵਾਲਿਆਂ ਦੇ ਵੱਡੇ ਉਪਰਾਲੇ ਸਦਕਾ ਧੰਨ ਧੰਨ ਬਾਬਾ ਨੰਦ ਸਿੰਘ ਨਾਨਕਸਰ ਕਲੇਰਾਂ ਅਤੇ ਸ੍ਰੀ ਹਜ਼ੂਰ ਬ੍ਰਹਮਗਿਆਨੀ ਸੰਤ ਮੀਹਾਂ ਸਿੰਘ ਸਿਆੜ੍ਹ ਵਾਲਿਆਂ ਦੀ ਮਿੱਠੀ ਤੇ ਨਿੱਘੀ ਯਾਦ ਸਮਰਪਿਤ ਮਹਾਨ ਸੰਤ ਸਮਾਗਮ ਅਤੇ ਕੀਰਤਨ ਦਰਬਾਰ ਨਾਨਕਸਰ ਦਰਬਾਰ ਡਾਂਗੋ ਵਿਖੇ ਸੰਗਤਾਂ, ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਪਿਛਲੇ 22 ਸਤੰਬਰ ਤੋਂ ਲਗਾਤਾਰ ਚੱਲ ਰਹੇ ਹਨ। ਜਿਨ੍ਹਾਂ ਦੀ ਸਮਾਪਤੀ 30 ਸਤੰਬਰ ਨੂੰ ਹੋਵੇਗੀ।

ਸੰਤ ਬਾਬਾ ਸਰਬਜੋਤ ਸਿੰਘ ਡਾਂਗੋ 29-09-2026
ਮਲੌਦ, 28 ਸਤੰਬਰ (ਸਹਾਰਨ ਮਾਜਰਾ)-ਗੁਰਮਤਿ ਪ੍ਰਚਾਰ ਮਿਸ਼ਨ (ਰਜਿ:) ਪਿੰਡ ਡਾਂਗੋ ਅਤੇ ਸੰਤ ਬਾਬਾ ਸਰਬਜੋਤ ਸਿੰਘ ਡਾਂਗੋ ਵਾਲਿਆਂ ਦੇ ਵੱਡੇ ਉਪਰਾਲੇ ਸਦਕਾ ਧੰਨ ਧੰਨ ਬਾਬਾ ਨੰਦ ਸਿੰਘ ਨਾਨਕਸਰ ਕਲੇਰਾਂ ਅਤੇ ਸ੍ਰੀ ਹਜ਼ੂਰ ਬ੍ਰਹਮਗਿਆਨੀ ਸੰਤ ਮੀਹਾਂ ਸਿੰਘ ਸਿਆੜ੍ਹ ਵਾਲਿਆਂ ਦੀ ਮਿੱਠੀ ਤੇ ਨਿੱਘੀ ਯਾਦ ਸਮਰਪਿਤ ਮਹਾਨ ਸੰਤ ਸਮਾਗਮ ਅਤੇ ਕੀਰਤਨ ਦਰਬਾਰ ਨਾਨਕਸਰ ਦਰਬਾਰ ਡਾਂਗੋ ਵਿਖੇ ਸੰਗਤਾਂ, ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਪਿਛਲੇ 22 ਸਤੰਬਰ ਤੋਂ ਲਗਾਤਾਰ ਚੱਲ ਰਹੇ ਹਨ। ਜਿਨ੍ਹਾਂ ਦੀ ਸਮਾਪਤੀ 30 ਸਤੰਬਰ ਨੂੰ ਹੋਵੇਗੀ। ਇਸ ਸੰਬੰਧੀ ਸੰਤ ਡਾਂਗੋ, ਗੁਰਪ੍ਰੀਤ ਸਿੰਘ ਰਾਮਗੜ ਸਰਦਾਰਾਂ ਅਤੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਪਠਾਨਕੋਟ ਜਸਵੰਤ ਸਿੰਘ ਬੜੈਚ ਨੇ ਦੱਸਿਆ ਕਿ 22 ਸਤੰਬਰ ਤੋਂ ਸ਼੍ਰੀ ਆਖੰਡ ਪਾਠਾਂ ਦੀ ਲੜੀ ਆਰੰਭ ਹੋ ਗਈ ਹੈ। 24 ਸਤੰਬਰ ਤੋਂ ਰੋਜ਼ਾਨਾ ਇੱਕ ਸ੍ਰੀ ਅਖੰਡ ਪਾਠਾਂ ਦੇ ਭੋਗ ਸਵੇਰੇ 10 ਵਜੇ ਪਾਏ ਜਾ ਰਹੇ ਹਨ। ਉਪਰੰਤ 24 ਸਤੰਬਰ ਤੋਂ ਕੱਲ੍ਹ 29 ਸਤੰਬਰ ਤੱਕ ਰੋਜ਼ਾਨਾ ਸ਼ਾਮੀਂ 5 ਵਜੇ ਤੋਂ ਰਾਤ 9 ਵਜੇ ਤੱਕ ਸੰਤ ਸਮਾਗਮ ਤੇ ਕੀਰਤਨ ਦੀਵਾਨ ਸਜਾਏ ਜਾਣਗੇ। ਸਾਰੇ ਸਮਾਗਮਾਂ ਦੀ ਸਮਾਪਤੀ 30 ਸਤੰਬਰ ਨੂੰ ਸਵੇਰੇ 10 ਵਜੇ ਹੋਵੇਗੀ। ਸ਼੍ਰੀ ਆਖੰਡ ਪਾਠਾਂ ਦੇ ਭੋਗ ਉਪਰੰਤ ਦੁਪਹਿਰ 2 ਵਜੇ ਤੱਕ ਪੰਥ ਦੀਆਂ ਮਹਾਨ ਸਖਸ਼ੀਅਤਾਂ, ਵਿਦਵਾਨ, ਕਥਾ ਵਾਚਕ ਅਤੇ ਸੰਤ ਮਹਾਂਪੁਰਸ਼ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਨਗੇ।
ਪਿਛਲੀ ਖ਼ਬਰ ਕਾਲੀ ਤੇ ਦੀਨੂੰ ਦੀ ਅਗਵਾਈ ’ਚ ਨੌਜਵਾਨਾਂ ਦਾ ਵੱਡਾ ਕਾਫ਼ਲਾ ਜਸ਼ਨ-ਏ-ਇਨਕਲਾਬ ਸਮਾਗਮ ’ਚ ਹੋਇਆ ਸ਼ਾਮਲ ਅਗਲੀ ਖ਼ਬਰ ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਚੋਣ ਕਮਿਸ਼ਨ ਤੇ ਐਸ. ਆਈ. ਆਰ. ਖਿਲਾਫ਼ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।