11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਡੇਹਲੋਂ ਗੁਰਦੁਆਰਾ ਸਾਹਿਬ ਵਿਖੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸਮਾਗਮ ਆਰੰਭ

ਖੰਨਾ, 10 ਸਤੰਬਰ (ਹਰਜਿੰਦਰ ਸਿੰਘ ਲਾਲ)- ਖੰਨਾ ਦੀ ਬਾਰ ਐਸੋਸੀਏਸ਼ਨ ਦੀ ਚੋਣ 11 ਸਤੰਬਰ ਨੂੰ ਹੋ ਰਹੀ ਹੈ। ਇਸ ਵਾਰ 2 ਗਰੁੱਪਾਂ ਵਿਚ ਸਿੱਧਾ ਮੁਕਾਬਲਾ ਹੈ।

ਡੇਹਲੋਂ ਗੁਰਦੁਆਰਾ ਸਾਹਿਬ ਵਿਖੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸਮਾਗਮ ਆਰੰਭ 11-09-2026
ਖੰਨਾ, 10 ਸਤੰਬਰ (ਹਰਜਿੰਦਰ ਸਿੰਘ ਲਾਲ)- ਖੰਨਾ ਦੀ ਬਾਰ ਐਸੋਸੀਏਸ਼ਨ ਦੀ ਚੋਣ 11 ਸਤੰਬਰ ਨੂੰ ਹੋ ਰਹੀ ਹੈ। ਇਸ ਵਾਰ 2 ਗਰੁੱਪਾਂ ਵਿਚ ਸਿੱਧਾ ਮੁਕਾਬਲਾ ਹੈ। ਗੌਰਤਲਬ ਹੈ ਕਿ ਇਸ ਵਾਰ ਹੋਏ ਮੁਕਾਬਲੇ ਵਿਚ 4 ਔਰਤਾਂ ਅਹੁਦਿਆਂ ਲਈ ਅਤੇ 4 ਔਰਤਾਂ ਕਾਰਜਕਾਰੀ ਮੈਂਬਰਾਂ ਲਈ ਮੈਦਾਨ ਵਿਚ ਹਨ। ਬਾਰ ਐਸੋ. ਖੰਨਾ ਲਈ ਵੋਟਿੰਗ ਕੱਲ੍ਹ 11 ਸਤੰਬਰ ਨੂੰ ਸਵੇਰੇ 9 ਵਜੇ ਵੋਟਿੰਗ ਸ਼ੁਰੂ ਹੋਵੇਗੀ ਅਤੇ 5 ਵਜੇ ਤੱਕ ਜਾਰੀ ਰਹੇਗੀ। ਬਾਅਦ ਵਿਚ ਗਿਣਤੀ ਤੋਂ ਬਾਅਦ ਚੋਣ ਨਤੀਜੇ ਐਲਾਨ ਦਿੱਤੇ ਜਾਣਗੇ। ਪ੍ਰਧਾਨਗੀ ਪਦ ਲਈ ਸਾਬਕ ਪ੍ਰਧਾਨ ਐਡ. ਬਲਜਿੰਦਰ ਸਿੰਘ ਅਤੇ ਐਡ. ਜਗਜੀਤ ਸਿੰਘ ਔਜਲਾ ਦਰਮਿਆਨ ਮੁਕਾਬਲਾ ਹੈ, ਮੀਤ ਪ੍ਰਧਾਨ: ਐਡ. ਪਰਵਿੰਦਰ ਸਿੰਘ ਔਜਲਾ ਅਤੇ ਐਡ. ਸਿਮਰਨਜੀਤ ਸਿੰਘ ਮਾਨ, ਮਹਿਲਾ ਉਪ ਪ੍ਰਧਾਨ ਲਈ ਐਡ. ਰਸ਼ਮੀ ਮੈਨਰੋ ਅਤੇ ਐਡ. ਵੀਨਾ ਗੁਲਾਟੀ, ਸਕੱਤਰ ਲਈ ਐਡ. ਆਯੂਸ਼ਪਾਲ ਸਿੰਘ ਅਤੇ ਐਡ. ਅਨਿਲ ਗੋਇਲ, ਵਿੱਤ ਸਕੱਤਰ ਲਈ ਐਡ. ਅਵਤਾਰ ਸਿੰਘ ਅਤੇ ਐਡ.ਜਗਦੀਸ਼ ਸਿੰਘ ਰਾਣਾ, ਸੰਯੁਕਤ ਸਕੱਤਰ ਲਈ ਐਡ. ਆਦਰਸ਼ਪ੍ਰੀਤ ਕੌਰ ਅਤੇ ਐਡ. ਮਨਪ੍ਰੀਤ ਕੌਰ ਵਿਚਕਾਰ ਸਿੱਧੇ ਮੁਕਾਬਲੇ ਹਨ। ਜਦੋਂ ਕਿ ਕਾਰਜਕਾਰੀ ਮੈਂਬਰ ਪੁਰਸ਼ਾਂ ਵਿਚ ਐਡ. ਹਰਸ਼ ਭੱਲਾ, ਐਡ.ਜੈਦੀਪ ਗੋਇਲ, ਐਡ.ਮੋਕਸ਼ ਕੁਮਾਰ, ਐਡ.ਸਤਨਾਮ ਬੀਜਾ ਅਤੇ ਕਾਰਜਕਾਰੀ ਮੈਂਬਰ ਔਰਤਾਂ ਜੋ ਦੋ ਅਸਾਮੀਆਂ ਔਰਤਾਂ ਲਈ ਰਾਖਵੀਆਂ ਹਨ ਲਈ ਵੀ 4 ਉਮੀਦਵਾਰ ਮੁਕਾਬਲੇ ਵਿਚ ਹਨ। ਜਿਨ੍ਹਾਂ ਵਿਚ ਐਡ.ਈਸ਼ਾ, ਐਡ. ਜਸਪ੍ਰੀਤ ਕੌਰ, ਐਡ. ਮਨਦੀਪ ਕੌਰ ਸ਼ਾਮਿਲ ਹਨ। ਇਸ ਚੋਣ ਦੇ ਰਿਟਰਨਿੰਗ ਅਫਸਰ ਐਡ. ਅਜੈਰਾਜ ਦਵੇਸ਼ਵਰ ਹਨ, ਜਦੋਂ ਕਿ ਸਹਾਇਕ ਰਿਟਰਨਿੰਗ ਅਫ਼ਸਰ ਐਡ. ਸੁਨੰਦਾ ਗੈਂਦ, ਐਡ.ਵਰਿੰਦਰ ਪਾਲ ਸਹੋਤਾ ਅਤੇ ਐਡ. ਹਰਦੀਪ ਭੱਟੀ ਹਨ। 10 ਖੰਨਾ31 ਬਾਰ ਕੌਂਸਲ ਖੰਨਾ ਦੀ ਪ੍ਰਧਾਨਗੀ ਦੇ ਉਮੀਦਵਾਰ ਐਡ. ਬਲਜਿੰਦਰ ਸਿੰਘ ਅਤੇ ਐਡ. ਜਗਜੀਤ ਸਿੰਘ ਔਜਲਾ
ਪਿਛਲੀ ਖ਼ਬਰ ਟਰੈਫਿਕ ਕੰਟਰੋਲ ਲਈ ਖੰਨਾ ਪੁਲਿਸ ਫਿਰ ਐਕਸ਼ਨ ਵਿਚ ਸਵੇਰੇ 8 ਤੋਂ ਰਾਤ 8 ਵਜੇ ਤੱਕ ਭਾਰੀ ਵਾਹਨਾਂ ਦਾ ਦਾਖਲਾ ਬੰਦ ਅਗਲੀ ਖ਼ਬਰ ਅਕਾਲੀ ਦਲ ‘ ਵਾਰਿਸ ਪੰਜਾਬ ਦੇ ’ ’ ਚ ਸਰਗਰਮ ਇਯਾਲੀ - ਸ਼ਿਵਾਲਿਕ ਰਾਜਸੀ ਵਿਰੋਧੀਆਂ ਲਈ ਖ਼ਤਰਾ ਬਾਰ ਐਸੋ. ਖੰਨਾ ਦੀ ਚੋਣ ਅ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।