ਸਰਕਾਰ ਚਿੱਟਾ ਖ਼ਤਮ ਕਰਨ ਦੀ ਬਜਾਏ ਚਿੱਟੇ ਖਿਲਾਫ਼ ਆਵਾਜ਼ਾਂ ਨੂੰ ਖ਼ਤਮ ਕਰਨ ਲੱਗੀ- ਮਦਨੀਪੁਰ ਪੰਧੇਰ ਖੇੜੀ
ਮਲੌਦ, 10 ਸਤੰਬਰ (ਦਿਲਬਾਗ ਸਿੰਘ ਚਾਪੜਾ)-ਆਮ ਆਦਮੀ ਪਾਰਟੀ ਸਰਕਾਰ ਬਣਾਉਣ ਤੋਂ ਪਹਿਲਾ ਸਰਕਾਰ ਬਣਨ ਤੇ ਤਿੰਨ ਮਹੀਨੇ ਵਿੱਚ ਚਿੱਟਾ ਖਤਮ ਕਰਨ ਦਾ ਵਾਅਦਾ ਕਰਕੇ ਸਤਾ ਵਿੱਚ ਆਈ ਸੀ ਪਰ ਹੁਣ ਜਦੋਂ ਸਰਕਾਰ ਖਤਮ ਹੋਣ ਨੂੰ ਹੀ ਤਿੰਨ ਕੁ ਮਹੀਨੇ ਦਾ ਸਮਾਂ ਰਹਿੰਦਾ ਹੈ ਤਾਂ ਉਹ ਚਿੱਟੇ ਖਿਲਾਫ਼ ਅਵਾਜ ਚੁੱਕਣ ਵਾਲਿਆਂ ਨੂੰ ਹੀ ਖ਼ਤਮ ਕਰਨ ਲੱਗੀ ਹੈ। ਇਹ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਅਤੇ ਮੀਤ ਪ੍ਰਧਾਨ ਜਥੇਦਾਰ ਗੁਰਜੀਤ ਸਿੰਘ ਪੰਧੇਰ ਖੇੜੀ ਨੇ ਕੀਤਾ।
ਦੰਗਲ ਮੇਲੇ ਦੌਰਾਨ ਕੁਸ਼ਤੀ ਸ਼ੁਰੂ ਕਰਵਾਉਂਦੇ ਹੋਏ ਪ੍ਰਧਾਨ ਗੁਰਵਿੰਦਰ ਸਿੰਘ ਬੱਬੂ ਸਰਪੰਚ ਅਤੇ ਹੋਰ। ਤਸਵੀਰ : ਰਾਜਦੀਪ ਅਲਬੇਲਾ
11-09-2026