ਬੂਥ ਪੱਧਰ ’ਤੇ ਮਜ਼ਬੂਤ ਸੰਗਠਨ ਹੀ ਕਾਂਗਰਸ ਪਾਰਟੀ ਦੀ ਸਭ ਤੋਂ ਵਡੀ ਤਾਕਤ – ਲੱਖਾ ਪਾਇਲ
ਰਾੜਾ ਸਾਹਿਬ, 10 ਸਤੰਬਰ (ਸੁਖਵੀਰ ਸਿੰਘ ਚਣਕੋਈਆਂ)- ਹਲਕਾ ਪਾਇਲ ਦੇ ਪਿੰਡ ਸਿਆੜ੍ਹ ਵਿਖੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਕਮਲਜੀਤ ਸਿੰਘ ਕਮਲ ਸਿਆੜ੍ਹ ਦੇ ਗ੍ਰਾਹਿ ਵਿਖੇ ਸੰਮਤੀ ਮੈਂਬਰ ਤੇ ਮੰਡਲ ਪ੍ਰਧਾਨ ਪ੍ਰੋ. ਗੁਰਮੁੱਖ ਸਿੰਘ ਗੋਮੀ ਸਿਆੜ੍ਹ ਦੀ ਅਗਵਾਈ ਵਿੱਚ ਸਾਬਕਾ ਵਿਧਾਇਕ ਅਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਲੱਖਾ ਦੀ ਵਲੋਂ ਬੂਥ ਪੱਧਰ ’ਤੇ ਪੰਨਾ ਪ੍ਰਮੁੱਖਾਂ ਦੀ ਨਿਯੁਕਤੀ ਸੰਬੰਧੀ ਇੱਕ ਅਹਿਮ ਮੀਟਿੰਗ ਕੀਤੀ ਗਈ।
ਅਜੀਤ ਡੈਸਕ
11-09-2026