ਸਿੱਧਸਰ ਸਾਹਿਬ ਦਾ ਸਾਲਾਨਾ ਜੋੜ-ਮੇਲਾ 11 ਨੂੰ
ਮੁਫ਼ਤ ਹੋਮਿਓਪੈਥਿਕ ਕੈਂਪ ਵੀ ਲੱਗੇਗਾ
ਮਲੌਦ, 8 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਬਾਬਾ ਸੀਹਾਂ ਸਿੰਘ ਗਿੱਲ ਝੱਲੀ ਦੇ ਪਵਿੱਤਰ ਅਸਥਾਨ ਸਿੱਧਸਰ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਭਾਦੋਂ ਦੀ ਮੱਸਿਆ ਦੇ ਦਿਹਾੜੇ ’ਤੇ 11 ਸਤੰਬਰ (ਸ਼ੁੱਕਰਵਾਰ) ਨੂੰ ਗਿੱਲ ਝੱਲੀ ਗੋਤ ਨਾਲ ਸਬੰਧਿਤ ਭਾਰੀ ਜੋੜ-ਮੇਲਾ ਲੱਗ ਰਿਹਾ ਹੈ। ਪ੍ਰਧਾਨ ਸਵਰਨ ਸਿੰਘ ਲਸਾੜਾ ਤੇ ਹੈੱਡ ਗ੍ਰੰਥੀ ਭਾਈ ਸਤਨਾਮ ਸਿੰਘ ਨੇ ਦੱਸਿਆ ਕਿ ਇਲਾਕੇ ਭਰ ਦੀਆਂ ਸੰਗਤਾਂ ਸਮੇਤ ਵਿਦੇਸ਼ਾਂ ਵਿਚੋਂ ਵੀ ਸੰਗਤ ਸ਼ਮੂਲੀਅਤ ਕਰੇਗੀ ਅਤੇ ਜੋੜ-ਮੇਲੇ ਵਿਚ ਸਿੱਖ ਕੌਮ ਦੇ ਪ੍ਰਸਿੱਧ ਰਾਗੀ, ਢਾਡੀ, ਕਵੀਸ਼ਰ ਤੇ ਪ੍ਰਚਾਰਕ ਸਿੱਖ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਨਗੇ।
ਮਲੌਦ, 8 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਬਾਬਾ ਸੀਹਾਂ ਸਿੰਘ ਗਿੱਲ ਝੱਲੀ ਦੇ ਪਵਿੱਤਰ ਅਸਥਾਨ ਸਿੱਧਸਰ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਭਾਦੋਂ ਦੀ ਮੱਸਿਆ ਦੇ ਦਿਹਾੜੇ ’ਤੇ 11 ਸਤੰਬਰ (ਸ਼ੁੱਕਰਵਾਰ) ਨੂੰ ਗਿੱਲ ਝੱਲੀ ਗੋਤ ਨਾਲ ਸਬੰਧਿਤ ਭਾਰੀ ਜੋੜ-ਮੇਲਾ ਲੱਗ ਰਿਹਾ ਹੈ। ਪ੍ਰਧਾਨ ਸਵਰਨ ਸਿੰਘ ਲਸਾੜਾ ਤੇ ਹੈੱਡ ਗ੍ਰੰਥੀ ਭਾਈ ਸਤਨਾਮ ਸਿੰਘ ਨੇ ਦੱਸਿਆ ਕਿ ਇਲਾਕੇ ਭਰ ਦੀਆਂ ਸੰਗਤਾਂ ਸਮੇਤ ਵਿਦੇਸ਼ਾਂ ਵਿਚੋਂ ਵੀ ਸੰਗਤ ਸ਼ਮੂਲੀਅਤ ਕਰੇਗੀ ਅਤੇ ਜੋੜ-ਮੇਲੇ ਵਿਚ ਸਿੱਖ ਕੌਮ ਦੇ ਪ੍ਰਸਿੱਧ ਰਾਗੀ, ਢਾਡੀ, ਕਵੀਸ਼ਰ ਤੇ ਪ੍ਰਚਾਰਕ ਸਿੱਖ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਨਗੇ। ਪ੍ਰਬੰਧਕਾਂ ਵਲੋਂ ਸੰਗਤ ਦੀ ਆਮਦ ਨੂੰ ਵੇਖਦਿਆਂ ਸਹੂਲਤਾਂ ਦੀਆਂ ਤਿਆਰੀਆਂ ਮੁਕੰਮਲ ਹਨ। ਪ੍ਰਬੰਧਕਾਂ ਨੇ ਦੱਸਿਆ ਕਿ ਜੋੜ-ਮੇਲੇ ਵਾਲੇ ਦਿਨ ਨਾਭਾ ਹੋਮੀਓਪੈਥਿਕ ਕਲੀਨਿਕ ਨਾਭਾ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਸਵੇਰੇ 9:30 ਵਜੇ ਤੋਂ ਦੁਪਹਿਰ 2:00 ਵਜੇ ਤੱਕ ਲਗਾਏ ਜਾਣ ਵਾਲੇ ਕੈਂਪ ਦੌਰਾਨ ਮੁਫ਼ਤ ਚੈੱਕਅਪ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ। ਇਸ ਮੌਕੇ ਸਮਾਜ ਸੇਵੀ ਅਵਤਾਰ ਸਿੰਘ ਜਰਗੜੀ, ਗੁਰਬਾਜ ਸਿੰਘ ਜੁਲਮਗੜ, ਸੈਕਟਰੀ ਗੁਰਦੀਪ ਜੰਡਾਲੀ, ਮਾ: ਮੇਵਾ ਸਿੰਘ ਜਰਗੜੀ, ਮਾ: ਸੁਰਿੰਦਰਪਾਲ ਸਿੰਘ ਲਸਾੜਾ, ਮਲੂਕ ਸਿੰਘ ਜੁਲਮਗੜ, ਨਿਰਮਲ ਸਿੰਘ, ਭਗਵਾਨ ਸਿੰਘ ਇਲੈਕਟਰੀਸ਼ਨ, ਸੈਕਟਰੀ ਅਵਤਾਰ ਸਿੰਘ ਜਰਗੜੀ, ਬੰਤ ਸਿੰਘ ਨਿਜ਼ਾਮਪੁਰ, ਨੰਬਰਦਾਰ ਨਰਿੰਦਰ ਸਿੰਘ ਜਰਗੜੀ, ਜਗਦੇਵ ਸਿੰਘ ਲਸਾੜਾ, ਛੋਟਾ ਸਿੰਘ ਲਸਾੜਾ, ਮੇਜਰ ਸਿੰਘ ਮਦਨੀਪੁਰ, ਜਗਦੀਸ਼ ਸਿੰਘ ਜੁਲਮਗੜ ਆਦਿ ਹਾਜ਼ਰ ਸਨ।