ਪੰਥਕ ਅਕਾਲੀ ਲਹਿਰ ਵਲੋਂ ਕਿਸਾਨ ਸੰਘਰਸ਼ ’ਚ ਜੇਲ ਕੱਟ ਕੇ ਆਏ ਕਿਸਾਨ ਆਗੂਆਂ ਦਾ ਸਨਮਾਨ
ਸੰਘਰਸ਼ ਅਤੇ ਜਜ਼ਬਾ ਪੰਜਾਬ ਦੀ ਧਰਤੀ ਦੀ ਵਿਰਾਸਤ ਅਤੇ ਫਿਤਰਤ-ਜਥੇ:ਸਰੌਦ
ਮਲੌਦ, 8 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ ਕੇਂਦਰੀ ਸਹਿਕਾਰੀ ਬੈਂਕਾਂ ਖਿਲਾਫ ਆਰੰਭੇ ਸੰਘਰਸ਼ ਦੀ ਕੜੀ ਵਿਚ ਫਰੀਦਕੋਟ ਵਿਖੇ ਜੇਲ ਕੱਟ ਕੇ ਆਏ ਇਲਾਕੇ ਦੇ ਕਿਸਾਨ ਆਗੂਆਂ ਦਾ ਪੰਥਕ ਅਕਾਲੀ ਲਹਿਰ ਦੇ ਆਗੂ ਜਥੇ: ਗੁਰਜੀਵਨ ਸਿੰਘ ਸਰੌਦ ਦੀ ਅਗਵਾਈ ਵਿਚ ਸਨਮਾਨ ਕੀਤਾ ਗਿਆ। ਜਥੇ: ਸਰੌਦ ਨੇ ਦੱਸਿਆ ਕਿ ਪੰਥਕ ਅਕਾਲੀ ਲਹਿਰ ਨੂੰ ਮਾਣ ਹੈ ਕਿ ਜੇਲ ਕੱਟ ਕੇ ਆਏ ਕਿਸਾਨ ਆਗੂ ਪੰਥਕ ਅਕਾਲੀ ਲਹਿਰ ਦਾ ਹਿੱਸਾ ਹਨ।
ਮਲੌਦ, 8 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ ਕੇਂਦਰੀ ਸਹਿਕਾਰੀ ਬੈਂਕਾਂ ਖਿਲਾਫ ਆਰੰਭੇ ਸੰਘਰਸ਼ ਦੀ ਕੜੀ ਵਿਚ ਫਰੀਦਕੋਟ ਵਿਖੇ ਜੇਲ ਕੱਟ ਕੇ ਆਏ ਇਲਾਕੇ ਦੇ ਕਿਸਾਨ ਆਗੂਆਂ ਦਾ ਪੰਥਕ ਅਕਾਲੀ ਲਹਿਰ ਦੇ ਆਗੂ ਜਥੇ: ਗੁਰਜੀਵਨ ਸਿੰਘ ਸਰੌਦ ਦੀ ਅਗਵਾਈ ਵਿਚ ਸਨਮਾਨ ਕੀਤਾ ਗਿਆ। ਜਥੇ: ਸਰੌਦ ਨੇ ਦੱਸਿਆ ਕਿ ਪੰਥਕ ਅਕਾਲੀ ਲਹਿਰ ਨੂੰ ਮਾਣ ਹੈ ਕਿ ਜੇਲ ਕੱਟ ਕੇ ਆਏ ਕਿਸਾਨ ਆਗੂ ਪੰਥਕ ਅਕਾਲੀ ਲਹਿਰ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਕੁਲਵੰਤ ਸਿੰਘ ਚੋਮੋਂ ਜਿੱਥੇ ਪੰਥਕ ਅਕਾਲੀ ਲਹਿਰ ਵਿਚ ਭਾਈ ਰਣਜੀਤ ਸਿੰਘ ਦੀ ਅਗਵਾਈ ’ਚ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਹਨ ਉੱਥੇ ਹੀ ਕਿਸਾਨ ਯੂਨੀਅਨ ਦੇ ਪਲੇਟਫਾਰਮ ’ਤੇ ਕਿਸਾਨੀ ਹਿੱਤਾਂ ਲਈ ਹਮੇਸ਼ਾ ਹਿਕ ਡਾਹ ਕੇ ਲੜਾਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਸੰਘਰਸ਼ ਅਤੇ ਪੰਥਕ ਜਜਬਾ ਪੰਜਾਬ ਦੀ ਧਰਤੀ ਦੀ ਮਹਾਨ ਵਿਰਾਸਤ ਹੈ ਅਤੇ ਇੱਥੋਂ ਦੇ ਜੰਮੇ ਜਾਇਆਂ ਨੂੰ ਹਮੇਸ਼ਾ ਅਣਖ ਤੇ ਗੈਰਤ ਲਈ ਤਕਲੀਫਾਂ ਵਿਚੋਂ ਵੀ ਗੁਜਰਨਾ ਪਿਆ। ਉਨ੍ਹਾਂ ਕਿਹਾ ਕਿ ਕਿਸਾਨ ਆਗੂਆਂ ਨੇ ਦੱਸ ਦਿੱਤਾ ਹੈ ਕਿ ਉਹ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਕਿਸੇ ਵੀ ਜ਼ੁਲਮ ਅੱਗੇ ਝੁਕਣ ਵਾਲੇ ਨਹੀਂ। ਜੇਲ ਕੱਟ ਕੇ ਆਏ ਕਿਸਾਨਾਂ ਵਿਚ ਕੁਲਵੰਤ ਸਿੰਘ ਚੋਮੋਂ, ਸਤਨਾਮ ਸਿੰਘ ਚੋਮੋਂ, ਸੋਹਣ ਸਿੰਘ ਰੌਸੀਆਣਾ, ਗੁਰਮੇਲ ਸਿੰਘ ਰੌਸੀਆਣਾ, ਜਗਜੀਤ ਸਿੰਘ ਚੋਮੋਂ ਆਦਿ ਸ਼ਾਮਿਲ ਹਨ। ਉਪਰੋਕਤ ਆਗੂਆਂ ਨੂੰ ਪੰਥਕ ਅਕਾਲੀ ਲਹਿਰ ਵੱਲੋਂ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਾਬਾ ਸੁਖਦੇਵ ਸਿੰਘ ਰੋੜ੍ਹੀਆਂ, ਮਨਜੀਤ ਸਿੰਘ ਸੀਹਾਂ ਦੌਦ, ਹਰਭਜਨ ਸਿੰਘ ਸੰਦੀਲਾ ਸਾਬਕਾ ਕੌਂਸਲਰ, ਰਣਵੀਰ ਸਿੰਘ ਰੋੜ੍ਹੀਆਂ ਦਫ਼ਤਰ ਇੰਚਾਰਜ, ਨੰਬਰਦਾਰ ਪ੍ਰਿਥੀ ਸਿੰਘ, ਅੰਮ੍ਰਿਤਪਾਲ ਸਿੰਘ ਪੰਚ, ਦਰਸ਼ਨ ਸਿੰਘ ਸੀਹਾਂ ਦੌਦ, ਮਨਜੀਤ ਸਿੰਘ ਚੋਮੋਂ ਆਦਿ ਆਗੂ ਹਾਜ਼ਰ ਸਨ।