09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਸੀ. ਐੱਚ. ਟੀ. ਹਰਜੀਤ ਸਿੰਘ ਦੇ ਅਕਾਲ ਚਲਾਣੇ ’ਤੇ ਵੱਖ-ਵੱਖ ਜਥੇਬੰਦੀਆਂ ਵਲੋਂ ਦੁੱਖ ਦਾ ਪ੍ਰਗਟਾਵਾ

ਕੁਹਾੜਾ, 8 ਸਤੰਬਰ (ਸੰਦੀਪ ਸਿੰਘ ਕੁਹਾੜਾ)-ਬੀ. ਐੱਡ ਅਧਿਆਪਕ ਫਰੰਟ ਦੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਸਾਹਨੇਵਾਲ ਤੇ ਸਪੇਟਾ ਦੇ ਬਲਾਕ ਆਗੂ ਗੁਰਪ੍ਰੀਤ ਸਿੰਘ ਢਿੱਲੋ ਨੇ ਕਿਹਾ ਕਿ ਸੀ.

ਸਵ: ਹਰਜੀਤ ਸਿੰਘ ਦੀ ਤਸਵੀਰ 09-09-2026
ਕੁਹਾੜਾ, 8 ਸਤੰਬਰ (ਸੰਦੀਪ ਸਿੰਘ ਕੁਹਾੜਾ)-ਬੀ. ਐੱਡ ਅਧਿਆਪਕ ਫਰੰਟ ਦੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਸਾਹਨੇਵਾਲ ਤੇ ਸਪੇਟਾ ਦੇ ਬਲਾਕ ਆਗੂ ਗੁਰਪ੍ਰੀਤ ਸਿੰਘ ਢਿੱਲੋ ਨੇ ਕਿਹਾ ਕਿ ਸੀ. ਐੱਚ. ਟੀ ਹਰਜੀਤ ਸਿੰਘ ਗਰੇਵਾਲ ਦੀ ਬੇਵਕਤੀ ਅਕਾਲ ਚਲਾਣੇ ਨਾਲ ਸਮੁੱਚੇ ਅਧਿਆਪਕ ਵਰਗ ਵਿਚ ਸੋਗ ਦੀ ਲਹਿਰ ਦੌੜ ਗਈ। ਉਹਨਾਂ ਨੇ ਕਿਹਾ ਹਰਜੀਤ ਸਿੰਘ ਗਰੇਵਾਲ ਬੇਵਕਤੀ ਮੌਤ ਨਾਲ ਸਿੱਖਿਆ ਵਿਭਾਗ ਤੇ ਅਧਿਆਪਕ ਵਰਗ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਉਹਨਾਂ ਕਿਹਾ ਕਿ ਹਰਜੀਤ ਸਿੰਘ ਗਰੇਵਾਲ ਨੇ ਜਿਸ ਵੀ ਸਕੂਲ ਵਿੱਚ ਬਤੌਰ ਈ. ਟੀ. ਟੀ. ਅਧਿਆਪਕ, ਐੱਚ. ਟੀ ਤੇ ਸੀ. ਐੱਚ. ਟੀ ਦੇ ਤੌਰ ’ਤੇ ਕੰਮ ਕੀਤਾ, ਉਹਨਾਂ ਕੰਮਾ ਨੂੰ ਪਿੰਡ ਵਾਸੀ ਤੇ ਸਟਾਫ ਕਦੇ ਭੁਲਾ ਨਹੀ ਸਕਦੇ। ਈ. ਟੀ. ਟੀ. ਯੂਨੀਅਨ ਦੇ ਬਲਾਕ ਪ੍ਰਧਾਨ ਸੰਜੇ ਕੁਮਾਰ ਤੇ ਐੱਸ. ਸੀ/ਬੀ. ਸੀ ਅਧਿਆਪਕ ਯੂਨੀਅਨ ਦੇ ਬਲਾਕ ਆਗੂ ਗੁਰਦੀਪ ਸਿੰਘ ਨੇ ਕਿਹਾ ਮਾਂਗਟ-3 ਦੀਆਂ ਸਮੂਹ ਜੱਥੇਬੰਦੀਆਂ ਵੱਲੋਂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਪਿਛਲੀ ਖ਼ਬਰ ਮਾਇਆ ਦੇਵੀ ਗੋਇਲ ਪਬਲਿਕ ਸਕੂਲ ਪੋਹੀੜ ਦੇ ਅਧਿਆਪਕਾਂ ਨੇ ਦੋ ਦਿਨਾ ਸ਼ਿਮਲਾ ਟੂਰ ਲਗਾਇਆ ਅਗਲੀ ਖ਼ਬਰ ਬਾਬਾ ਸ਼ੀਹਦਾਣਾ ਦੀ ਦਰਗਾਹ ’ ਤੇ ਭੰਡਾਰਾ ਕੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।