30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਯਾਦੂ ਨੇ ਅਕਾਲੀ ਦਲ ਦੇ ਐੱਸ. ਸੀ. ਵਿੰਗ ਖੰਨਾ ਦੀ ਕੋਰ ਕਮੇਟੀ ਦਾ ਕੀਤਾ ਐਲਾਨ

ਖੰਨਾ, 29 ਅਗਸਤ (ਹਰਜਿੰਦਰ ਸਿੰਘ ਲਾਲ)-ਸ਼੍ਰੋਮਣੀ ਅਕਾਲੀ ਦਲ ਹਲਕਾ ਖੰਨਾ ਦੇ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਵਲੋਂ ਹਲਕਾ ਖੰਨਾ ਦੇ ਐੱਸ. ਸੀ.

ਅਜੀਤ ਡੈਸਕ 30-08-2026
ਖੰਨਾ, 29 ਅਗਸਤ (ਹਰਜਿੰਦਰ ਸਿੰਘ ਲਾਲ)-ਸ਼੍ਰੋਮਣੀ ਅਕਾਲੀ ਦਲ ਹਲਕਾ ਖੰਨਾ ਦੇ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਵਲੋਂ ਹਲਕਾ ਖੰਨਾ ਦੇ ਐੱਸ. ਸੀ. ਵਿੰਗ ਦੀ ਕੋਰ ਕਮੇਟੀ ਦਾ ਐਲਾਨ ਕੀਤਾ ਗਿਆ ਹੈ। ਐੱਸ. ਸੀ ਵਿੰਗ ਖੰਨਾ ਦੇ ਪ੍ਰਧਾਨ ਅਜਮੇਰ ਸਿੰਘ ਇਕੋਲਾਹੀ ਦੇ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਕੋਰ ਕਮੇਟੀ ਬਣਾਈ ਗਈ ਹੈ। ਹਰਪ੍ਰੀਤ ਸਿੰਘ ਮਾਣਕਮਾਜਰਾ, ਸੁਰਜੀਤ ਸਿੰਘ ਪੰਜਰੁੱਖਾ, ਰਾਜ ਸਿੰਘ ਬੋਪੁਰ, ਤਰਸੇਮ ਸਿੰਘ ਹੋਲ, ਦਰਸ਼ਨ ਲਾਲ ਵਾਰਡ ਨੰਬਰ -10, ਸੁਰਿੰਦਰ ਪਾਲ ਸਿੰਘ ਰਾਜੇਵਾਲ, ਜਸਪ੍ਰੀਤ ਸਿੰਘ ਵਾਰਡ ਨੰਬਰ-7, ਲੱਖਾ ਸਿੰਘ ਰੋਹਣੋ ਕਲਾਂ, ਕਲਵਿੰਦਰ ਸਿੰਘ ਰੋਹਣੋ ਖੁਰਦ, ਚਰਨਜੀਤ ਸਿੰਘ ਨਰੈਣਗੜ੍ਹ, ਸੁਖਵਿੰਦਰ ਸਿੰਘ ਭੱਟੀਆ ਵਾਰਡ ਨੰਬਰ-25, ਜਸਵੀਰ ਸਿੰਘ ਬਘੋਰ, ਸੁਖਦੇਵ ਸਿੰਘ ਨਸਰਾਲੀ, ਭਗਵੰਤ ਸਿੰਘ ਰਸੂਲੜਾ, ਮਨਦੀਪ ਸਿੰਘ ਵਾਰਡ ਨੰਬਰ-2, ਖੰਨਾ ਹਰਪ੍ਰੀਤ ਸਿੰਘ ਚਕੋਹੀ, ਕੁਲਦੀਪ ਸਿੰਘ ਘੁੰਗਰਾਲੀ, ਗੁਰਪ੍ਰੀਤ ਸਿੰਘ ਵਾਰਡ ਨੰਬਰ- 20, ਖੰਨਾ ਖੁਰਦ ਖੰਨਾ, ਜਸਵੰਤ ਸਿੰਘ ਇਕੋਲਾਹੀ, ਨੇਤਰ ਸਿੰਘ ਮੋਹਨਪੁਰ, ਦੀਦਾਰ ਸਿੰਘ ਵਾਰਡ ਨੰਬਰ 08 ਬਾਜੀਗਰ ਬਸਤੀ ਖੰਨਾ, ਲਖਵੀਰ ਸਿੰਘ ਵਾਰਡ ਨੰਬਰ -28,ਖੰਨਾ, ਜਤਿੰਦਰ ਸਿੰਘ ਜਲਾਜਣ, ਪਰਮਜੀਤ ਸਿੰਘ ਵਾਰਡ ਨੰਬਰ-20, ਖੰਨਾ ਖੁਰਦ ਖੰਨਾ, ਮਨਜੀਤ ਸਿੰਘ ਬੀਜਾ, ਗੋਵਿੰਦ ਸਿੰਘ ਵਾਰਡ ਨੰਬਰ -26, ਖੰਨਾ ਬਹਾਦਰ, ਸਿੰਘ ਗੰਢੂਆਂ, ਪਿਆਰਾ ਸਿੰਘ ਦੇਹਿੜੂ ਬਾਬਾ ਪ੍ਰੀਤਮ ਸਿੰਘ ਵਾਰਡ ਨੰਬਰ-5ਅਜਾਦ ਨਗਰ ਖੰਨਾ, ਨਰਿੰਦਰ ਸਿੰਘਮਾਜਰੀ, ਤੇਜਾ ਸਿੰਘ ਮੰਡਿਆਲਾ ਕਲਾਂ, ਮਘਰ ਸਿੰਘ ਬਾਹੋਮਾਜਰਾ, ਓਮ ਪ੍ਰਕਾਸ਼ ਵਾਰਡ ਨੰਬਰ -27, ਸਮਰਾਲਾ ਰੋਡ ਖੰਨਾ, ਸਿੰਦਰ ਪਾਲ ਸਿੰਘ ਜਸਪਾਲੋ, ਨਛੱਤਰ ਸਿੰਘ ਵਾਰਡ ਨੰਬਰ- 25, ਭੱਟੀਆ, ਖੰਨਾ ਗੁਰਜੰਟ ਸਿੰਘ ਭੱਮਦੀ, ਸੁਚਾ ਸਿੰਘ ਗੱਗੜ ਮਾਜਰਾ ਸੁਖਵਿੰਦਰ ਸਿੰਘ (ਜੀਤ) ਵਾਰਡ ਨੰਬਰ- 26,ਖੰਨਾ ਹਰਮਿੰਦਰ ਸਿੰਘ ਜਟਾਣਾ ,ਹਰਜਿੰਦਰ ਸਿੰਘ ਵਾਰਡ ਨੰਬਰ -13, ਖੰਨਾ ਸਰਬਜੀਤ ਸਿੰਘ ਕ੍ਰਿਸ਼ਨਗੜ੍ਹ, ਸਿਕੰਦਰ ਸਿੰਘ ਮਹਿੰਦੀਪੁਰ, ਰੁਪਿੰਦਰ ਸਿੰਘ ਰੂਪੀ, ਵਾਰਡ ਨੰਬਰ-13, ਖੰਨਾ ਅਮਨਪ੍ਰੀਤ ਸਿੰਘ ਇਸਮਾਇਲਪੁਰ, ਜਸਵੰਤ ਸਿੰਘ ਵਾਰਡ ਨੰਬਰ-1, ਖੰਨਾ, ਗੁਰਮੀਤ ਸਿੰਘ ਭਾਦਲਾ ਨੀਚਾ, ਗੁਰਿੰਦਰ ਸਿੰਘ (ਬਿੰਦਰ ਜੱਸਲ) ਵਾਰਡ ਨੰਬਰ -16, ਖੰਨਾ ਪਰਵਿੰਦਰ ਸਿੰਘ ਬੂਥਗੜ੍ਹ, ਸੁਖਵਿੰਦਰ ਸਿੰਘ ਲਲਹੇੜੀ, ਹਰਜੀਤ ਸਿੰਘ ਵਾਰਡ ਨੰਬਰ -16, ਖੰਨਾ ਰਾਜਦੀਪ ਸਿੰਘ ਰਤਨਹੇੜੀ ਆਦਿ ਨੂੰ ਕੋਰ ਕਮੇਟੀ ਵਿਚ ਲਿਆ ਗਿਆ।ਯਾਦੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਐੱਸ. ਸੀ ਵਿੰਗ ਦੀ ਕੋਰ ਕਮੇਟੀ ਪਾਰਟੀ ਦੀ ਇੱਕ ਅਹਿਮ ਇਕਾਈ ਹੈ, ਜੋ ਮੁੱਖ ਤੌਰ ’ਤੇ ਪੰਜਾਬ ਦੇ ਅਨੁਸੂਚਿਤ ਜਾਤੀ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਤੇ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਕੰਮ ਕਰਦੀ ਹੈ। ਇਹ ਕਮੇਟੀ ਅਕਾਲੀ ਦਲ ਤੇ ਪੰਜਾਬ ਦੇ ਐੱਸਸੀ ਭਾਈਚਾਰੇ ਵਿਚਕਾਰ ਇੱਕ ਮਜ਼ਬੂਤ ਪੁਲ ਵਜੋਂ ਵੀ ਕੰਮ ਕਰਦੀ ਹੈ ਤਾਂ ਜੋ ਪਾਰਟੀ ’ਚ ਇਸ ਵਰਗ ਦੀ ਹਿੱਸੇਦਾਰੀ ਅਤੇ ਸਨਮਾਨ ਨੂੰ ਬਰਕਰਾਰ ਰੱਖਿਆ ਜਾ ਸਕੇ। ਯਾਦੂ ਨੇ ਕਿਹਾ ਕਿ ਪਿੰਡਾਂ ਤੇ ਸ਼ਹਿਰਾਂ ’ਚ ਜਾ ਕੇ ਐੱਸ. ਸੀ ਵਿੰਗ ਦੇ ਜਥੇਬੰਦਕ ਢਾਂਚੇ ਦਾ ਵਿਸਤਾਰ ਕੀਤਾ ਗਿਆ ਹੈ ਤੇ ਪੰਜਾਬ ਦਾ ਭਲਾ ਸੋਚਣ ਵਾਲੇ ਨਵੇਂ ਮੈਂਬਰਾਂ ਨੂੰ ਜੋੜਿਆ ਗਿਆ ਤਾਂ ਜੋ ਹੇਠਲੇ ਪੱਧਰ ’ਤੇ ਵਰਕਰਾਂ ਨਾਲ ਮੀਟਿੰਗਾਂ ਕਰਕੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਇਆ ਜਾ ਸਕੇ।ਯਾਦੂ ਨੇ ਕਿਹਾ ਕਿ ਐੱਸ. ਸੀ ਭਾਈਚਾਰੇ ਨਾਲ ਸਬੰਧਤ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਮੁੱਦਿਆਂ ਨੂੰ ਪਾਰਟੀ ਦੇ ਉੱਚ ਪੱਧਰ ਤੇ ਸਰਕਾਰ ਸਾਹਮਣੇ ਚੁੱਕਣਾ, ਸਰਕਾਰੀ ਸਕੀਮਾਂ ਦੀ ਨਿਗਰਾਨੀ, ਗਰੀਬ ਅਤੇ ਪਿਛੜੇ ਵਰਗਾਂ ਲਈ ਬਣੀਆਂ ਸਰਕਾਰੀ ਸਕੀਮਾਂ, ਵਜ਼ੀਫ਼ਿਆਂ ਤੇ ਰਾਸ਼ਨ ਪ੍ਰਣਾਲੀ ਦੇ ਲਾਭਾਂ ਨੂੰ ਸਹੀ ਤਰੀਕੇ ਨਾਲ ਲਾਗੂ ਕਰਵਾਉਣ ਲਈ ਐੱਸਸੀ ਵਿੰਗ ਦੀ ਕੋਰ ਕਮੇਟੀ ਕੰਮ ਕਰੇਗੀ। ਇਸ ਮੌਕੇ ਅਬਜਰਬਰ ਗੁਰਪ੍ਰੀਤ ਸਿੰਘ ਲਾਪਰਾਂ, ਗੁਰਿੰਦਰ ਸਿੰਘ ਬੱਗਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀ ਬੜਿੰਗਾ ਵਿਖੇ ਜ਼ਿਲ੍ਹਾ ਪੱਧਰੀ ਨੈੱਟਬਾਲ ਮੁਕਾਬਲੇ ਸੰਪੰਨ ਅਗਲੀ ਖ਼ਬਰ ਪਾਇਲ ਬਾਰ ਐਸੋਸੀਏਸ਼ਨ ਦੀ ਪ੍ਰਧਾਨਗੀ ਲਈ ਐਡਵੋਕੇਟ ਪਿ੍ਰਤਪਾਲ ਸਿੰਘ ਰਿਟੋਲ ਨੇ ਕਾਗਜ਼ ਭਰੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।