22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਆਮ ਆਦਮੀ ਪਾਰਟੀ ਦੇ ਬਦਲਾਅ ਤੋਂ ਅੱਜ ਹਰ ਵਰਗ ਦੁਖੀ- ਸਾਬਕਾ ਵਿਧਾਇਕ ਲੱਖਾ

ਪਾਇਲ, 21 ਅਗਸਤ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਵਿਧਾਇਕ ਸਾਹਿਬ ਹਲਕਾ ਪਾਇਲ ਦੇ ਲੋਕਾ ਨੂੰ ਦੱਸਣ ਕਿ ਨਸਾ ਅੱਗੇ ਨਾਲੋ ਕਿਉ ਵੱਧਿਆ ਗਿੱਲ ਬੇਰਕਲਾਂ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਨੇ ਜਿਲਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ ਅਤੇ ਬਲਾਕ ਕਾਗਰਸ ਮਲੌਦ ਦੇ ਪ੍ਰਧਾਨ ਤੇ ਸਾਬਕਾ ਬਲਾਕ ਸੰਮਤੀ ਮੈਂਬਰ ਗੁਰਮੇਲ ਸਿੰਘ ਗਿੱਲ ਬੇਰਕਲਾਂ ਦੀ ਹਾਜਰੀ ਵਿੱਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੀ ਰੱਖੀ ਮੀਟਿੰਗ ਸਮੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਬਦਲਾਅ ਤੋਂ ਅੱਜ ਹਰ ਵਰਗ ਦੁੱਖੀ ਹੈ ਲੋਕ ਨੀ ਚਹੁੰਦੇ ਸੀ ਕਿ ਬਦਲਾਖੋਰੀ ਤਹਿਤ ਝੂਠੇ ਪਰਚੇ ਵਿਰੋਧੀਆਂ ਤੇ ਦਰਜ ਹੋਣ ਲੋਕ ਨੀ ਚਾਹੁੰਦੇ ਸੀ ਕਿ ਯੁੱਧ ਨਸ਼ਿਆਂ ਵਿਰੁੱਧ ਦੀ ਆੜ ਹੇਠ ਬੇਕਸੂਰ ਵੀ ਤੰਗ ਹੋਣ ਪੰਜਾਬ ਸਰਕਾਰ ਸਿਰਫ ਫੋਕੀ ਇਸ਼ਤਿਹਾਰ ਬਾਜੀ ਕਰਕੇ ਵੱਡੇ ਵੱਡੇ ਝੂਠ ਬੋਲ ਕੇ ਪੂਰੇ ਪੰਜਾਬ ਵਿੱਚ ਫਲੈਕਸੀ ਬੋਰਡ ਲਾਕੇ ਪੰਜਾਬੀਆਂ ਨੂੰ ਗੁੰਮਰਾਹ ਕਰ ਰਹੀ ਹੈ। ਇਸ ਮੌਕੇ ਬਲਾਕ ਕਾਗਰਸ ਮਲੋਦ ਦੇ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰਕਲਾਂ ਨੇ ਕਿਹਾ ਕਿ ਹਲਕਾ ਵਿਧਾਇਕ ਸਾਹਿਬ ਹਲਕੇ ਦੇ ਲੋਕਾ ਨੂੰ ਦੱਸਣ ਕਿ ਨਸ਼ਾ ਅੱਗੇ ਨਾਲੋਂ ਵਧਿਆ ਜਾ ਘੱਟਿਆ ਅੰਕੜਿਆਂ ਤਹਿਤ ਜਾਣਕਾਰੀ ਦੇਣ।

ਅਜੀਤ ਡੈਸਕ 22-08-2026
ਪਾਇਲ, 21 ਅਗਸਤ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਵਿਧਾਇਕ ਸਾਹਿਬ ਹਲਕਾ ਪਾਇਲ ਦੇ ਲੋਕਾ ਨੂੰ ਦੱਸਣ ਕਿ ਨਸਾ ਅੱਗੇ ਨਾਲੋ ਕਿਉ ਵੱਧਿਆ ਗਿੱਲ ਬੇਰਕਲਾਂ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਨੇ ਜਿਲਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ ਅਤੇ ਬਲਾਕ ਕਾਗਰਸ ਮਲੌਦ ਦੇ ਪ੍ਰਧਾਨ ਤੇ ਸਾਬਕਾ ਬਲਾਕ ਸੰਮਤੀ ਮੈਂਬਰ ਗੁਰਮੇਲ ਸਿੰਘ ਗਿੱਲ ਬੇਰਕਲਾਂ ਦੀ ਹਾਜਰੀ ਵਿੱਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੀ ਰੱਖੀ ਮੀਟਿੰਗ ਸਮੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਬਦਲਾਅ ਤੋਂ ਅੱਜ ਹਰ ਵਰਗ ਦੁੱਖੀ ਹੈ ਲੋਕ ਨੀ ਚਹੁੰਦੇ ਸੀ ਕਿ ਬਦਲਾਖੋਰੀ ਤਹਿਤ ਝੂਠੇ ਪਰਚੇ ਵਿਰੋਧੀਆਂ ਤੇ ਦਰਜ ਹੋਣ ਲੋਕ ਨੀ ਚਾਹੁੰਦੇ ਸੀ ਕਿ ਯੁੱਧ ਨਸ਼ਿਆਂ ਵਿਰੁੱਧ ਦੀ ਆੜ ਹੇਠ ਬੇਕਸੂਰ ਵੀ ਤੰਗ ਹੋਣ ਪੰਜਾਬ ਸਰਕਾਰ ਸਿਰਫ ਫੋਕੀ ਇਸ਼ਤਿਹਾਰ ਬਾਜੀ ਕਰਕੇ ਵੱਡੇ ਵੱਡੇ ਝੂਠ ਬੋਲ ਕੇ ਪੂਰੇ ਪੰਜਾਬ ਵਿੱਚ ਫਲੈਕਸੀ ਬੋਰਡ ਲਾਕੇ ਪੰਜਾਬੀਆਂ ਨੂੰ ਗੁੰਮਰਾਹ ਕਰ ਰਹੀ ਹੈ। ਇਸ ਮੌਕੇ ਬਲਾਕ ਕਾਗਰਸ ਮਲੋਦ ਦੇ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰਕਲਾਂ ਨੇ ਕਿਹਾ ਕਿ ਹਲਕਾ ਵਿਧਾਇਕ ਸਾਹਿਬ ਹਲਕੇ ਦੇ ਲੋਕਾ ਨੂੰ ਦੱਸਣ ਕਿ ਨਸ਼ਾ ਅੱਗੇ ਨਾਲੋਂ ਵਧਿਆ ਜਾ ਘੱਟਿਆ ਅੰਕੜਿਆਂ ਤਹਿਤ ਜਾਣਕਾਰੀ ਦੇਣ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਰਾਜ ਅਧੀਨ ਹੋਏ ਕੰਮਾਂ ਦੇ ਆਮ ਆਦਮੀ ਪਾਰਟੀ ਦੇ ਆਗੂ ਉਦਘਾਟਨ ਕਰਕੇ ਲੋਕਾ ਨੂੰ ਸਿਰਫ ਗੁੰਮਰਾਹ ਕਰ ਰਹੇ ਹਨ। ਉਹਨਾਂ ਕਿਹਾ ਕਿ ਪਹਿਲੀ ਵਾਰ ਬਦਲਾਅ ਵਾਲੀ ਸਰਕਾਰ ਦੇ ਰਾਜ ਅੰਦਰ ਵੇਖਣ ਨੂੰ ਮਿਲਿਆ ਕਿ ਸਰਕਾਰੀ ਸਕੂਲਾ ਵਿੱਚ ਵਿਧਾਇਕ ਅਤੇ ਮੰਤਰੀ ਆਪ ਦੇ ਪਖਾਨਿਆ ਦੇ ਉਦਘਾਟਨ ਕਰ ਰਹੇ ਹਨ ਟੁੱਟੀਆਂ ਹੋਈਆਂ ਮੁਰੰਮਤ ਅਧੀਨ ਸੜਕਾਂ ਦੇ ਨੀਂਹ ਪੱਥਰ ਰੱਖ ਰਹੇ ਹਨ ਜਦੋ ਕਿ ਜਦ ਸੜਕ ਟੁੱਟ ਜਾਦੀ ਹੈ ਤਾ ਉਸ ਦੀ ਮੁਰੰਮਤ ਕਰਵਾਉਣ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੁੰਦੀ ਹੈ ਇਸ ਮੋਕੇ ਹੋਰਨਾ ਤੋ ਇਲਾਞਾ ਰਣਜੀਤ ਸਿੰਘ ਪਾਇਲ ਪੀ ਏ, ਨਿਰਭੈ ਸਿੰਘ ਬੇਰਕਲਾ ਜਰਨਲ ਸਕੱਤਰ, ਸੋਨੀ ਡਾਬਾ, ਮੇਘ ਸਿੰਘ ਸਕੱਤਰ, ਪ੍ਰਧਾਨ ਲਾਭ ਸਿੰਘ, ਬਚਿੱਤਰ ਸਿੰਘ, ਕਾਲਾ ਸਿੰਘ, ਰਾਮ ਸਿੰਘ ਬੇਰ ਖੁਰਦ ਸਕੱਤ ਰ, ਰਾਮ ਲੁਭਾਇਆ, ਦਰਸ਼ਨ ਸਿੰਘ ਧੰਨਾ, ਮਲਕੀਤ ਸਿੰਘ, ਰਿੰਪਾ ਸਿੰਘ, ਸਾਧੂ ਸਿੰਘ ਵਪਾਰੀ, ਲਾਭ ਸਿੰਘ ਵਪਾਰੀ, ਜਿੰਦਰ ਸਿੰਘ, ਦੇਵ ਸਿੰਘ, ਬੁੱਧੂ ਸਿੰਘ ਤੋ ਇਲਾਵਾ ਹੋਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸਾਹਨੇਵਾਲ ਦੇ ਵਾਰਡ ਨੰਬਰ 5 ’ਚ ਆਉਣ ਵਾਲੇ ਦਿਨਾਂ ’ਚ ਲੱਖਾਂ ਰੁਪਏ ਦੇ ਵਿਕਾਸ ਦੇ ਕੰਮ ਕਰਵਾਏ ਜਾਣਗੇ ਸ਼ੁਰੂ-ਕਾਲੀ/ਦੀਨੂੰ ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਘੁੰਗਰਾਣਾ ਵਿਖੇ ਤੀਆਂ ਦਾ ਮੇਲਾ ਤੇ ਸਨਮਾਨ ਸਮਾਰੋਹ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।