22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਆਮ ਆਦਮੀ ਪਾਰਟੀ ਝੂਠੀਆਂ ਕਾਨਫਰੰਸਾਂ ਕਰਕੇ ਲੋਕਾਂ ਨੂੰ ਗੁਮਰਾਹ ਕਰਨਾ ਬੰਦ ਕਰੇ-ਲੱਧੜ

ਖੰਨਾ, 21 ਅਗਸਤ (ਹਰਜਿੰਦਰ ਸਿੰਘ ਲਾਲ)- ਨਗਰ ਕੌਂਸਲ ਖੰਨਾ ਦੇ ਸਾਬਕਾ ਪ੍ਰਧਾਨ ਕਮਲਜੀਤ ਸਿੰਘ ਲੱਧੜ ਨੇ ਆਮ ਆਦਮੀ ਪਾਰਟੀ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਨਗਰ ਕੌਂਸਲ ਦੇ ਮੌਜੂਦਾ ਪ੍ਰਧਾਨ ਜਤਿੰਦਰ ਪਾਠਕ ਅਤੇ ਵਾਈਸ ਪ੍ਰਧਾਨ ਹਰੀਸ਼ ਗੁਪਤਾ ’ਤੇ ਤਿੱਖੇ ਹਮਲੇ ਬੋਲਦਿਆਂ ਕਿਹਾ ਕਿ ਝਾੜੂ ਪਾਰਟੀ ਵੱਲੋਂ ਕਾਂਗਰਸ ਅਤੇ ਸਾਬਕਾ ਮੰਤਰੀ ਗੁਰਕੀਰਤ ਸਿੰਘ ’ਤੇ ਲਾਏ ਗਏ ਦੋਸ਼ ਸਰਾਸਰ ਝੂਠ ਦਾ ਪੁਲੰਦਾ ਹਨ। ਕਮਲਜੀਤ ਸਿੰਘ ਲੱਧੜ ਨੇ ਦੋਸ਼ ਲਾਇਆ ਕਿ ਮੰਤਰੀ ਤਰੁਣਪ੍ਰੀਤ ਸੌਂਦ ਦੇ ਇਸ਼ਾਰੇ ’ਤੇ ਉਨ੍ਹਾਂ ਵਿਰੁੱਧ ਲਗਾਤਾਰ ਸਿਆਸੀ ਬਦਲਾਖੋਰੀ ਦੀ ਨੀਤੀ ਅਪਣਾਈ ਜਾ ਰਹੀ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਨ ਸਮੇਂ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ ਨਾਲ ਹੋਰ। ਤਸਵੀਰ : ਸੋਨੀ ਗਿੱਲ 22-08-2026
ਖੰਨਾ, 21 ਅਗਸਤ (ਹਰਜਿੰਦਰ ਸਿੰਘ ਲਾਲ)- ਨਗਰ ਕੌਂਸਲ ਖੰਨਾ ਦੇ ਸਾਬਕਾ ਪ੍ਰਧਾਨ ਕਮਲਜੀਤ ਸਿੰਘ ਲੱਧੜ ਨੇ ਆਮ ਆਦਮੀ ਪਾਰਟੀ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਨਗਰ ਕੌਂਸਲ ਦੇ ਮੌਜੂਦਾ ਪ੍ਰਧਾਨ ਜਤਿੰਦਰ ਪਾਠਕ ਅਤੇ ਵਾਈਸ ਪ੍ਰਧਾਨ ਹਰੀਸ਼ ਗੁਪਤਾ ’ਤੇ ਤਿੱਖੇ ਹਮਲੇ ਬੋਲਦਿਆਂ ਕਿਹਾ ਕਿ ਝਾੜੂ ਪਾਰਟੀ ਵੱਲੋਂ ਕਾਂਗਰਸ ਅਤੇ ਸਾਬਕਾ ਮੰਤਰੀ ਗੁਰਕੀਰਤ ਸਿੰਘ ’ਤੇ ਲਾਏ ਗਏ ਦੋਸ਼ ਸਰਾਸਰ ਝੂਠ ਦਾ ਪੁਲੰਦਾ ਹਨ। ਕਮਲਜੀਤ ਸਿੰਘ ਲੱਧੜ ਨੇ ਦੋਸ਼ ਲਾਇਆ ਕਿ ਮੰਤਰੀ ਤਰੁਣਪ੍ਰੀਤ ਸੌਂਦ ਦੇ ਇਸ਼ਾਰੇ ’ਤੇ ਉਨ੍ਹਾਂ ਵਿਰੁੱਧ ਲਗਾਤਾਰ ਸਿਆਸੀ ਬਦਲਾਖੋਰੀ ਦੀ ਨੀਤੀ ਅਪਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੇਰੇ ਤੋਂ ਨਗਰ ਕੌਂਸਲ ਦੇ ਸਾਈਨ (ਦਸਤਖਤ) ਕਰਨ ਦੀਆਂ ਤਾਕਤਾਂ ਨਾਜਾਇਜ਼ ਤਰੀਕੇ ਨਾਲ ਖੋਹੀਆਂ ਗਈਆਂ ਜਿਸ ਕਾਰਨ ਮੈਂ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਤੇ ਮੈਨੂੰ ਮੇਰਾ ਸੰਵਧਾਨਿਕ ਅਧਿਕਾਰ ਵਾਪਸ ਮਿਲਿਆ । ਇਸ ਦਾ ਮੁੱਖ ਕਾਰਨ ਇਹ ਸੀ ਕਿ ਮੇਰੇ ’ਤੇ ਨਾਜਾਇਜ਼ ਕਲੋਨੀਆਂ ਦੇ ਟੈਂਡਰ ਪਾਉਣ ਲਈ ਗੈਰ-ਕਾਨੂੰਨੀ ਦਬਾਅ ਪਾਇਆ ਜਾ ਰਿਹਾ ਸੀ। ਜਦੋਂ ਮੈਂ ਸ਼ਹਿਰ ਦੇ ਨਿਯਮਾਂ ਵਿਰੁੱਧ ਜਾ ਕੇ ਅਜਿਹੇ ਗਲਤ ਕੰਮ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ, ਤਾਂ ਮੈਨੂੰ ਫਸਾਉਣ ਲਈ ਨਵੇਂ-ਨਵੇਂ ਹਥਕੰਡੇ ਅਪਣਾਏ ਗਏ ਅਤੇ ਮੰਤਰੀ ਸੌਂਦ ਵੱਲੋਂ ਮੇਰੇ ’ਤੇ ਝੂਠੇ ਪਰਚੇ ਦਰਜ ਕਰਵਾਏ ਗਏ। ਲੱਧੜ ਨੇ ਕਿਹਾ ਕਿ ਬੀਤੇ ਦਿਨੀਂ ਝਾੜੂ ਪਾਰਟੀ ਦੇ ਨਗਰ ਕੌਂਸਲ ਪ੍ਰਧਾਨ ਜਤਿੰਦਰ ਪਾਠਕ ਅਤੇ ਵਾਈਸ ਪ੍ਰਧਾਨ ਹਰੀਸ਼ ਗੁਪਤਾ ਨੇ ਪ੍ਰੈਸ ਕਾਨਫਰੰਸ ਕਰਕੇ ਸਾਬਕਾ ਮੰਤਰੀ ਗੁਰਕੀਰਤ ਸਿੰਘ ’ਤੇ ਜੋ ਦੋਸ਼ ਲਗਾਏ ਹਨ, ਉਹ ਸਿਰਫ਼ ਆਪਣੀਆਂ ਨਾਕਾਮੀਆਂ ’ਤੇ ਪਰਦਾ ਪਾਉਣ ਅਤੇ ਵਾਹ-ਵਾਹੀ ਖੱਟਣ ਦਾ ਨਾਕਾਮ ਜਤਨ ਹਨ। ਝਾੜੂ ਪਾਰਟੀ ਦੇ ਮੰਤਰੀ ਅਤੇ ਆਗੂਆਂ ਨੇ ਖੰਨਾ ਨੂੰ ਚੰਡੀਗੜ੍ਹ ਬਣਾਉਣ ਦੇ ਵੱਡੇ-ਵੱਡੇ ਸੁਪਨੇ ਦਿਖਾਏ ਅਤੇ ਝੂਠੇ ਵਾਅਦੇ ਕੀਤੇ ਸਨ, ਪਰ ਅੱਜ ਸ਼ਹਿਰ ਦਾ ਬੁਰਾ ਹਾਲ ਹੋ ਚੁੱਕਾ ਹੈ। ਇਨ੍ਹਾਂ ਦੀ ਸਰਕਾਰ ਵੇਲੇ ਖੰਨਾ ਸ਼ਹਿਰ ਵਿੱਚ ਵਿਕਾਸ ਦੇ ਨਾਂ ’ਤੇ ਇੱਕ ਵੀ ਇੱਟ ਨਹੀਂ ਲਗਾਈ ਗਈ। ਸ਼ਹਿਰ ’ਚ ਹੋਏ ਕੰਮਾਂ ਦਾ ਬਿਓਰਾ ਦਿੰਦਿਆਂ ਲੱਧੜ ਨੇ ਕਿਹਾ ਕਿ ਖੰਨਾ ਸ਼ਹਿਰ ਦੀ ਨੁਹਾਰ ਬਦਲਣ ਦਾ ਸਾਰਾ ਸਿਹਰਾ ਕਾਂਗਰਸ ਸਰਕਾਰ ਅਤੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਨੇ ਲਾਈਨੋਂ ਪਾਰ ਖੇਤਰ ਵਿੱਚ ਸੀਵਰੇਜ ਦਾ ਵੱਡਾ ਅਤੇ ਇਤਿਹਾਸਕ ਪ੍ਰੋਜੈਕਟ ਲਿਆ ਕੇ ਪੂਰਾ ਕਰਵਾਇਆ ਗਿਆ ਸੀ, ਜਿਸ ਦਾ ਨਤੀਜਾ ਹੈ ਕਿ ਅੱਜ ਉੱਥੇ ਬਾਰਿਸ਼ਾਂ ਦੌਰਾਨ ਵੀ ਪਾਣੀ ਦੀ ਇੱਕ ਬੂੰਦ ਨਹੀਂ ਖੜ੍ਹਦੀ। ਨਗਰ ਕੌਂਸਲ ਕੋਲ ਅੱਜ ਜਿੰਨੀ ਵੀ ਆਧੁਨਿਕ ਮਸ਼ੀਨਰੀ ਅਤੇ ਸੁਵਿਧਾਵਾਂ ਮੌਜੂਦ ਹਨ, ਉਹ ਸਾਰੀਆਂ ਕਾਂਗਰਸ ਦੇ ਸਮੇਂ ਵਿੱਚ ਹੀ ਖਰੀਦੀਆਂ ਗਈਆਂ ਸਨ। ਕਾਂਗਰਸ ਦੇ ਸਮੇਂ ਕਰੋੜਾਂ ਰੁਪਏ ਦੇ ਫੰਡ ਲਿਆ ਕੇ ਖੰਨਾ ਦੇ ਹਰ ਵਾਰਡ ਵਿੱਚ ਵਿਕਾਸ ਕਾਰਜ ਕਰਵਾਏ ਗਏ ਸਨ। :ਆਮ ਆਦਮੀ ਪਾਰਟੀ ਨੂੰ ਖੁੱਲ੍ਹੀ ਚੁਣੌਤੀ: ਕਮਲਜੀਤ ਸਿੰਘ ਲੱਧੜ ਨੇ ਮੰਤਰੀ ਤਰੁਣਪ੍ਰੀਤ ਸੌਂਦ ਅਤੇ ਨਗਰ ਕੌਂਸਲ ਦੇ ਆਪ ਆਗੂਆਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਖੰਨਾ ਸ਼ਹਿਰ ਦੇ ਵਿਕਾਸ ਲਈ ਇੱਕ ਰੁਪਏ ਦਾ ਵੀ ਨਵਾਂ ਫੰਡ ਲਿਆਂਦਾ ਹੈ ਜਾਂ ਕੋਈ ਇੱਕ ਨਵਾਂ ਵਿਕਾਸ ਪ੍ਰੋਜੈਕਟ ਸ਼ੁਰੂ ਕੀਤਾ ਹੈ, ਤਾਂ ਉਹ ਜਨਤਕ ਤੌਰ ’ ਤੇ ਉਸ ਦਾ ਵੇਰਵਾ ਸ਼ਹਿਰ ਵਾਸੀਆਂ ਅੱਗੇ ਪੇਸ਼ ਕਰਨ।
ਪਿਛਲੀ ਖ਼ਬਰ ਵਿਕਟੋਰੀਆ ਸਕੂਲ ਲਹਿਰਾ ਵਲੋਂ ਪੰਜਾਬ ਰਾਜ ਕਰਾਟੇ ਚੈਂਪੀਅਨਸ਼ਿਪ ’ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਪਾਵਰਲਿਫ਼ਟਿੰਗ ਜ਼ਿਲ੍ਹਾ ਸਕੂਲ ਖੇਡਾਂ ’ਚ ਖਿਡਾਰੀਆਂ ਨੇ ਜਿੱਤੇ ਤਗ਼ਮੇ, ਸਟੇਟ ਖੇਡਾਂ ਲਈ ਹੋਈ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।