10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਪਿੰਡ ਸਿਆੜ ਤੋਂ ਮਾਤਾ ਨੈਣਾ ਦੇਵੀ ਮੰਦਰ ਵੱਲ 46ਵੀਂ ਪੈਦਲ ਯਾਤਰਾ ਰਵਾਨਾ

ਰਾੜਾ ਸਾਹਿਬ, 9 ਅਗਸਤ (ਪ. ਪ.)

ਅਜੀਤ ਡੈਸਕ 10-08-2026
ਰਾੜਾ ਸਾਹਿਬ, 9 ਅਗਸਤ (ਪ. ਪ.)–ਪਿੰਡ ਸਿਆੜ ਤੋਂ ਸਵ. ਭਗਤ ਨਾਜਰ ਸਿੰਘ ਦੇ ਸੇਵਕਾ ਵਲੋਂ ਹਰ ਸਾਲ ਦੀ ਤਰ੍ਹਾਂ ਮਾਤਾ ਨੈਣਾ ਦੇਵੀ ਮੰਦਿਰ ਵੱਲ੍ਹ 46ਵੀਂ ਪੈਦਲ ਯਾਤਰਾ ਰਵਾਨਾ ਹੋਈ। ਇਸ ਸਮੇਂ ਪੈਦਲ ਯਾਤਰਾ ਵਿੱਚ ਮੁੱਖ ਸੇਵਾਦਾਰ ਰਾਮਜੀ ਦਾਸ, ਸੁਖਾਲ ਸਿੰਘ ਮੰਡੀ ਅਹਿਮਦਗੜ੍ਹ, ਨਿਰਭੈ ਸਿੰਘ, ਜਸਵੀਰ ਸਿੰਘ, ਗੁਰਵਿੰਦਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਅਤੇ ਇਲਾਕੇ ਦੀਆਂ ਸੰਗਤਾਂ ਰਵਾਨਾ ਹੋਈਆਂ। ਇਸ ਸਮੇਂ ਮਾਤਾ ਨੈਣਾ ਦੇਵੀ ਮੰਦਿਰ ਨੂੰ ਜਾਣ ਵਾਲੀ ਸੰਗਤ ਦਾ ਪਿੰਡ ਘੁਡਾਣੀ ਕਲਾਂ ਵਿਖੇ ਪਹੰੁਚਣ ’ਤੇ ਪਵਨ ਸਿੰਘ, ਚੰਨੀ, ਰਾਜਾ, ਜੱਸਾ, ਰਣਜੀਤ ਸਿੰਘ ਪੰਚ, ਬਲਵਿੰਦਰ ਸਿੰਘ, ਪਿਆਰਾ ਸਿੰਘ, ਮਹੰਤ ਭਗਵਾਨ ਦਾਸ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਚਾਹ-ਪਾਣੀ ਦਾ ਲੰਗਰ ਵਰਤਾਇਆ ਗਿਆ।
ਪਿਛਲੀ ਖ਼ਬਰ ਟਾਂਕ ਕਸ਼ਤਰੀ ਸਭਾ ਦਾ ਭਾਈਚਾਰਕ ਸਾਂਝ ਅਤੇ ਲੋਕ ਹਿਤ ਕਾਰਜਾਂ ਲਈ ਅਹਿਮ ਯੋਗਦਾਨ-ਚੇਅਰਮੈਨ ਡਾ. ਸੋਫਤ ਗੁੱਡ ਮੌਰਨਿੰਗ ਕਲੱਬ... ਅਗਲੀ ਖ਼ਬਰ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਜੋੜ ਮੇਲੇ ਦੀਆਂ ਤਿਆਰੀਆਂ ਜੰਗੀ ਪੱਧਰ ’ਤੇ, ਸਮਾਗਮ 12 ਤੋਂ - ਖੱਟੜਾ, ਜੱਲ੍ਹਾ, ਝਬਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।