10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਦੀਪ ਅਮਨ ਨੇ ਜਿੱਤਿਆ ਵਾਇਸ ਆਫ਼ ਪੰਜਾਬ ਰਨਰ ਅੱਪ ਦਾ ਖਿਤਾਬ

ਖੰਨਾ, 9 ਅਗਸਤ (ਲਾਲ)-ਦਿੱਲੀ ਪਬਲਿਕ ਸਕੂਲ ਖੰਨਾ ਨੇ ਆਪਣੇ ਨਵੇਂ ਡੀ. ਪੀ.

ਆਵਾਜ਼ ਪੰਜਾਬ-11 ਬਣਨ ’ਤੇ ਦੀਪ ਗਗਨ ਦਾ ਭਗਤ ਸਿੰਘ ਮਿੰਟੂ ਸਿਹੌੜਾ ਤੇ ਹੋਰ ਵਿਖੇ ਸਨਮਾਨ ਕਰਨ ਸਮੇਂ। ਤਸਵੀਰ: ਕੁਲਵਿੰਦਰ ਸਿੰਘ ਨਿਜ਼ਾਮਪੁਰ ਗਾਇਕਾ ਦੀਪ ਅਮਨ ਨੂੰ ਫ਼ਸਟ ਰਨਰ ਅੱਪ ਦੀ ਟ੍ਰਾਫੀ ਦਿੰਦੇ ਹੋਏ ਸ਼ੋਅ ਦੇ ਪ੍ਰਬੰਧਕ। 10-08-2026
ਖੰਨਾ, 9 ਅਗਸਤ (ਲਾਲ)-ਦਿੱਲੀ ਪਬਲਿਕ ਸਕੂਲ ਖੰਨਾ ਨੇ ਆਪਣੇ ਨਵੇਂ ਡੀ. ਪੀ. ਐਸ. ਪਲੇਵੇਅ ਕੈਂਪਸ ਦਾ ਉਦਘਾਟਨ ਕਰ ਕੇ ਇੱਕ ਹੋਰ ਮਹੱਤਵਪੂਰਨ ਮੀਲ ਪੱਥਰ ਸਥਾਪਿਤ ਕੀਤਾ ਹੈ। ਇਸ ਮੌਕੇ ’ਤੇ ਸਕੂਲ ਦੇ ਚੇਅਰਮੈਨ ਡੀ. ਐਸ. ਬੈਂਸ (ਆਈ. ਏ. ਐਸ., ਸੇਵਾਮੁਕਤ) ਦੀ ਅਗਵਾਈ ਹੇਠ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਵਿੱਚ ਮਾਪੇ, ਵਿਸ਼ੇਸ਼ ਮਹਿਮਾਨ, ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਹੋਰ ਸ਼ੁਭਚਿੰਤਕ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਸਮਾਗਮ ਨੂੰ ਸੰਬੋਧਨ ਕਰਦਿਆਂ ਡੀ. ਐਸ. ਬੈਂਸ ਨੇ ਕਿਹਾ ਕਿ ਡੀ. ਪੀ. ਐਸ. ਪਲੇਵੇਅ ਦਾ ਮੁੱਖ ਉਦੇਸ਼ ਬੱਚਿਆਂ ਨੂੰ ਇੱਕ ਸੁਰੱਖਿਅਤ, ਸਨੇਹਪੂਰਣ ਅਤੇ ਮੁੱਲ-ਅਧਾਰਿਤ ਮਾਹੌਲ ਵਿੱਚ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰਨਾ ਹੈ, ਜਿੱਥੇ ਹਰ ਬੱਚੇ ਨੂੰ ਸਿੱਖਣ, ਵਿਕਸਤ ਹੋਣ ਅਤੇ ਆਪਣੀ ਪੂਰੀ ਸਮਰੱਥਾ ਅਨੁਸਾਰ ਅੱਗੇ ਵਧਣ ਦੇ ਮੌਕੇ ਮਿਲ ਸਕਣ। ਦਿੱਲੀ ਪਬਲਿਕ ਸਕੂਲ ਦੇ ਸਾਬਕਾ ਵਿਦਿਆਰਥੀ ਵਜੋਂ ਆਪਣਾ ਤਜਰਬਾ ਸਾਂਝਾ ਕਰਦੇ ਹੋਏ, ਉਹਨਾਂ ਸੰਸਥਾ ਨੂੰ ਆਈ. ਏ. ਐਸ ਅਧਿਕਾਰੀ ਵਜੋਂ ਆਪਣੇ ਸਫਲ ਕਰੀਅਰ ਨੂੰ ਆਕਾਰ ਦੇਣ ਦਾ ਸਿਹਰਾ ਦਿੱਤਾ। ਉਹਨਾਂ ਡੀ. ਪੀ. ਐਸ. ਪ੍ਰਣਾਲੀ ਦੀ ਇਸਦੇ ਉੱਚ ਅਕਾਦਮਿਕ ਮਿਆਰਾਂ, ਸਮਰਪਿਤ ਅਧਿਆਪਕਾਂ ਅਤੇ ਬਾਲ-ਕੇਂਦ੍ਰਿਤ ਪਹੁੰਚ ਲਈ ਪ੍ਰਸ਼ੰਸਾ ਕੀਤੀ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਡੀ. ਪੀ. ਐਸ. ਪਲੇਵੇਅ ਇਸ ਖੇਤਰ ਵਿੱਚ ਸ਼ੁਰੂਆਤੀ ਬਚਪਨ ਦੀ ਸਿੱਖਿਆ ਲਈ ਉੱਤਮਤਾ ਦੇ ਕੇਂਦਰ ਵਜੋਂ ਉਭਰੇਗਾ। ਡੀ. ਪੀ. ਐਸ. ਕੇ. ਦੀ ਪ੍ਰਿੰਸੀਪਲ ਸੁਸ਼ਮਿਤਾ ਕਾਨੂੰਗੋ ਨੇ ਵੀ ਮਾਪਿਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਡੀ. ਪੀ. ਐਸ. ਕੇ. ਅਤੇ ਡੀ. ਪੀ. ਐਸ. ਪਲੇਵੇਅ ਵਿਚ ਅਪਣਾਈ ਜਾਣ ਵਾਲੀ ਸਿੱਖਿਆ ਸ਼ਾਸਤਰ ਅਤੇ ਕਾਰਜਪ੍ਰਣਾਲੀ ਤੋਂ ਜਾਣੂ ਕਰਵਾਇਆ। ਉਨ੍ਹਾਂ ਐਲਾਨ ਕੀਤਾ ਕਿ ਕਲਾਸਾਂ ਸ਼ੁਰੂ ਹੋ ਗਈਆਂ ਹਨ ਅਤੇ ਡੀ . ਪੀ. ਐਸ. ਪਲੇਵੇਅ ਵਿੱਚ ਦਾਖਲੇ ਹੁਣ ਖੁੱਲ੍ਹੇ ਗਏ ਹਨ। ਕਾਨੂੰਗੋ ਨੇ ਮਾਪਿਆਂ ਨੂੰ ਕੈਂਪਸ ਵਿਚ ਆਉਣ ਅਤੇ ਬੱਚਿਆਂ ਦੀ ਖੁਸ਼ੀ ਭਰੀ ਵਿੱਦਿਅਕ ਯਾਤਰਾ ਦੀ ਸ਼ੁਰੂਆਤ ਦਾ ਸੱਦਾ ਦਿੱਤਾ। ਉਨ੍ਹਾਂ ਐਲਾਨ ਕੀਤਾ ਕਿ ਬੱਚਿਆਂ ਨੂੰ ਲੈ ਕੇ ਜਾਣ ਅਤੇ ਛੱਡਣ ਦੀ ਸਹੂਲਤ ਵਿਦਿਆਰਥੀ ਦੇ ਦਰਵਾਜ਼ੇ ’ਤੇ ਹੋਵੇਗੀ। ਇਸ ਮੌਕੇ ਇੱਕਜੋਤ ਕੌਰ ਨੇ ਪਲੇਵੇਅ ਦੀ ਮੁੱਖ ਅਧਿਆਪਕਾ ਵਜੋਂ ਅਹੁਦਾ ਸੰਭਾਲਿਆ। ਪ੍ਰੋਗਰਾਮ ਡੀ. ਪੀ. ਐਸ. ਕੇ. ਦੇ ਪ੍ਰੀ ਪ੍ਰਾਇਮਰੀ ਸੈਕਸ਼ਨ ਦੀ ਕੋਆਰਡੀਨੇਟਰ ਮਾਲਵਿੰਦਰ ਕੌਰ ਨੇ ਧੰਨਵਾਦ ਕੀਤਾ।
ਪਿਛਲੀ ਖ਼ਬਰ ਕਾਂਗਰਸ ਦੀ ਈਸੜੂ ਰੈਲੀ ਦਾ ਭਾਰੀ ਇਕੱਠ ਆਪ ਦੇ ਸਾਰੇ ਭਰਮ ਭੁਲੇਖੇ ਦੂਰ ਕਰ ਦੇਵੇਗਾ-ਗਿੱਲ ਬੇਰ ਕਲਾਂ ਅਗਲੀ ਖ਼ਬਰ ਸਾਵਣ ਮਹੀਨੇ ਦੇ ਐਤਵਾਰ ਦੌਰਾਨ ਸ੍ਰੀ ਦੁਰਗਿਆਣਾ ਮੰਦਰ ਵਿਖੇ ਉਮੜਿਆਂ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ। ਰਾਜਾਸਾਂਸੀ ’ਚ ਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।