08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਕਲਗ਼ੀਧਰ ਅਕੈਡਮੀ ਸਕੂਲ, ਦੁੱਗਰੀ ਦੇ ਖਿਡਾਰੀਆਂ ਦਾ ਜ਼ੋਨਲ ਪੱਧਰੀ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ

ਸਾਹਨੇਵਾਲ, 7 ਅਗਸਤ (ਹਨੀ ਚਾਠਲੀ)-ਪ੍ਰਸਿੱਧ ਪ੍ਰਚਾਰਕ ਅਤੇ ਕਥਾ ਵਾਚਕ ਸੰਤ ਬਾਬਾ ਹਰੀ ਸਿੰਘ ਰੰਧਾਵਾ ਦੀ ਰਹਿਨੁਮਾਈ ਹੇਠ ਚੱਲ ਰਹੇ ਵਿੱਦਿਅਕ ਅਦਾਰੇ ਕਲਗ਼ੀਧਰ ਅਕੈਡਮੀ ਦੁੱਗਰੀ ਦੇ ਵਿਦਿਆਰਥੀਆਂ ਨੇ ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਈਆਂ ਗਈਆਂ 70ਵੀਆਂ ਜ਼ੋਨਲ ਪੱਧਰ ਸਕੂਲ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਰੱਸਾਕਸ਼ੀ ਦੇ ਮੁਕਾਬਲਿਆਂ ਵਿਚ ਲੜਕੇ ਅਤੇ ਲੜਕੀਆਂ ਨੇ ਅੰਡਰ-14, 17, 19 ਸਾਰੇ ਉਮਰ ਵਰਗ ਵਿਚ ਪਹਿਲਾ ਸਥਾਨ ਹਾਸਲ ਕੀਤਾ, ਜਿਨ੍ਹਾਂ ਵਿਚੋਂ 22 ਲੜਕੇ ਅਤੇ 21 ਲੜਕੀਆਂ ਜ਼ਿਲ੍ਹਾ ਪੱਧਰ ਮੁਕਾਬਲੇ ਲਈ ਚੁਣੀਆਂ ਗਈਆਂ।

ਅਜੀਤ ਡੈਸਕ 08-08-2026
ਸਾਹਨੇਵਾਲ, 7 ਅਗਸਤ (ਹਨੀ ਚਾਠਲੀ)-ਪ੍ਰਸਿੱਧ ਪ੍ਰਚਾਰਕ ਅਤੇ ਕਥਾ ਵਾਚਕ ਸੰਤ ਬਾਬਾ ਹਰੀ ਸਿੰਘ ਰੰਧਾਵਾ ਦੀ ਰਹਿਨੁਮਾਈ ਹੇਠ ਚੱਲ ਰਹੇ ਵਿੱਦਿਅਕ ਅਦਾਰੇ ਕਲਗ਼ੀਧਰ ਅਕੈਡਮੀ ਦੁੱਗਰੀ ਦੇ ਵਿਦਿਆਰਥੀਆਂ ਨੇ ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਈਆਂ ਗਈਆਂ 70ਵੀਆਂ ਜ਼ੋਨਲ ਪੱਧਰ ਸਕੂਲ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਰੱਸਾਕਸ਼ੀ ਦੇ ਮੁਕਾਬਲਿਆਂ ਵਿਚ ਲੜਕੇ ਅਤੇ ਲੜਕੀਆਂ ਨੇ ਅੰਡਰ-14, 17, 19 ਸਾਰੇ ਉਮਰ ਵਰਗ ਵਿਚ ਪਹਿਲਾ ਸਥਾਨ ਹਾਸਲ ਕੀਤਾ, ਜਿਨ੍ਹਾਂ ਵਿਚੋਂ 22 ਲੜਕੇ ਅਤੇ 21 ਲੜਕੀਆਂ ਜ਼ਿਲ੍ਹਾ ਪੱਧਰ ਮੁਕਾਬਲੇ ਲਈ ਚੁਣੀਆਂ ਗਈਆਂ। ਬਾਸਕਟਬਾਲ ਵਿਚ ਅੰਡਰ-14 ਲੜਕੀਆਂ ਨੇ ਤੀਜਾ ਸਥਾਨ, ਹੈਂਡਬਾਲ ਵਿਚ ਅੰਡਰ-14 ਲੜਕੀਆਂ ਤੀਜਾ ਸਥਾਨ, ਅੰਡਰ-17 ਲੜਕੀਆਂ ਦੂਜਾ ਸਥਾਨ, ਅੰਡਰ-19 ਲੜਕੀਆਂ ਤੀਜਾ ਸਥਾਨ ਅੰਡਰ-14 ਲੜਕੇ ਦੂਜਾ ਸਥਾਨ, ਅੰਡਰ-17, 19 ਲੜਕਿਆਂ ਨੇ ਤੀਜਾ ਸਥਾਨ ਹਾਸਿਲ ਕੀਤਾ ਇਸੇ ਤਰ੍ਹਾਂ ਕੁਸ਼ਤੀ ਦੇ ਮੁਕਾਬਲੇ ਵਿਚ ਅੰਡਰ-14, 17 ਲੜਕਿਆਂ ਵਿਚ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਕਰਾਟੇ ਵਿਚ ਅੰਡਰ-14, 17 ਲੜਕਿਆਂ ਵੱਖ-ਵੱਖ ਭਾਰ ਵਰਗ ਵਿਚ 7 ਨੇ ਪਹਿਲਾ ਅਤੇ ਇੱਕ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ -14,17 ਲੜਕੀਆਂ ਨੇ ਵੱਖ-ਵੱਖ ਭਾਰ ਵਰਗ ਵਿਚ 10 ਨੇ ਪਹਿਲਾ ਅਤੇ ਇੱਕ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਦੇ ਮੈਨੇਜਰ ਲਖਵੀਰ ਸਿੰਘ ਹਰਾ ਅਤੇ ਪ੍ਰਿੰਸੀਪਲ ਭੁਪਿੰਦਰਜੀਤ ਕੌਰ ਬੇਦੀ ਨੇ ਜੇਤੂ ਖਿਡਾਰੀਆਂ ਨੂੰ ਦਿਲੋਂ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਉਹ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ‘ਤੇ ਵੀ ਇਸੇ ਤਰ੍ਹਾਂ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਸਕੂਲ ਦਾ ਨਾਮ ਰੌਸ਼ਨ ਕਰਨਗੇ ਕਿਉਂਕਿ ਖੇਡਾਂ ਸਾਨੂੰ ਸਿਰਫ਼ ਜਿੱਤਣਾ ਹੀ ਨਹੀਂ, ਸਗੋਂ ਅਨੁਸ਼ਾਸਨ, ਸਹਿਯੋਗ ਅਤੇ ਆਤਮ-ਵਿਸ਼ਵਾਸ ਨਾਲ ਅੱਗੇ ਵਧਣਾ ਵੀ ਸਿਖਾਉਂਦੀਆਂ ਹਨ। ਇਸ ਮੌਕੇ ‘ਤੇ ਉਨ੍ਹਾਂ ਨੇ ਸਕੂਲ ਦੇ ਸਰੀਰਕ ਸਿੱਖਿਆ ਵਿਭਾਗ ਦੇ ਨਿਰਪਜੀਤ ਸਿੰਘ ਅਤੇ ਗੁਰਦੀਪ ਸਿੰਘ ਗਿੱਲ, ਮਨਿੰਦਰ ਸਿੰਘ ਭੱਟੀ ਦੀ ਮਿਹਨਤ ਦੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਦੀ ਸਖ਼ਤ ਮਿਹਨਤ ਸਦਕਾ ਵਿਦਿਆਰਥੀ ਖੇਡਾਂ ਵਿਚ ਮੱਲ੍ਹਾਂ ਮਾਰ ਰਹੇ ਹਨ।
ਪਿਛਲੀ ਖ਼ਬਰ ਈਸੜੂ ਕਾਨਫਰੰਸ ਇਤਿਹਾਸਿਕ ਹੋਵੇਗੀ- ਮਿੰਟਾ ਕਿਸ਼ਨਗੜ੍ਹ ਅਗਲੀ ਖ਼ਬਰ ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ ਦੇ ਪੀ. ਜੀ. ਡੀ. ਸੀ. ਏ. ਦੇ ਨਤੀਜੇ ਸ਼ਾਨਦਾਰ ਰਹੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।