07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਏ. ਐਸ. ਕਾਲਜ ਫਾਰ ਵੂਮੈਨ ਦੀਆਂ ਚਾਰ ਵਿਦਿਆਰਥਣਾਂ ਨੇ ਪੰਜਾਬ ਯੂਨੀਵਰਸਿਟੀ ਵਿਚ ਤੀਜਾ, ਚੌਥਾ ਤੇ ਪੰਜਵਾਂ ਸਥਾਨ ਪ੍ਰਾਪਤ ਕੀਤਾ

ਖੰਨਾ, 6 ਅਗਸਤ (ਹਰਜਿੰਦਰ ਸਿੰਘ ਲਾਲ)-ਏ. ਐਸ.

ਭਾਸ਼ਣ ਮੁਕਾਬਲੇ ਵਿਚ ਜੇਤੂ ਵਿਦਿਆਰਥਣ ਨੂੰ ਸਨਮਾਨਿਤ ਕੀਤੇ ਜਾਣ ਦੀ ਤਸਵੀਰ। ਤਸਵੀਰ : ਸੋਨੀ ਗਿੱਲ 07-08-2026
ਖੰਨਾ, 6 ਅਗਸਤ (ਹਰਜਿੰਦਰ ਸਿੰਘ ਲਾਲ)-ਏ. ਐਸ. ਕਾਲਜ ਫਾਰ ਵੂਮੈਨ, ਖੰਨਾ ਦੀ ਬੀ. ਐਸ. ਸੀ. ਫੈਸ਼ਨ ਡਿਜ਼ਾਈਨਿੰਗ ਚੌਥੇ ਸਮੈਸਟਰ ਦੀਆਂ ਚਾਰ ਵਿਦਿਆਰਥਣਾਂ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਤੀਜਾ, ਚੌਥਾ ਅਤੇ ਪੰਜਵਾਂ ਸਥਾਨ ਪ੍ਰਾਪਤ ਕੀਤਾ। ਬੀ. ਐਸ. ਸੀ. ਫੈਸ਼ਨ ਡਿਜ਼ਾਈਨਿੰਗ ਚੌਥੇ ਸਮੈਸਟਰ ਦੀਆਂ ਵਿਦਿਆਰਥਣਾਂ ਸੁਖਮਨਪ੍ਰੀਤ ਕੌਰ ਅਤੇ ਤਰਨਪ੍ਰੀਤ ਕੌਰ ਨੇ 9.25 ਐਸ. ਜੀ. ਪੀ. ਏ. ਪ੍ਰਾਪਤ ਕਰਕੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਚ ਤੀਜਾ ਸਥਾਨ ਹਾਸਲ ਕੀਤਾ। ਮੁਸਕਾਨ ਨੇ 9.17 ਐਸ. ਜੀ. ਪੀ. ਏ. ਨਾਲ ਚੌਥਾ ਸਥਾਨ, ਜਦਕਿ ਰਮਨਦੀਪ ਕੌਰ ਨੇ 9.08 ਐਸ. ਜੀ. ਪੀ. ਏ. ਨਾਲ ਪੰਜਵਾਂ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ’ਤੇ ਏ. ਐਸ. ਹਾਈ ਸਕੂਲ ਖੰਨਾ ਟਰੱਸਟ ਐਂਡ ਮੈਨੇਜਮੈਂਟ ਸੋਸਾਇਟੀ ਦੇ ਵਾਈਸ ਪ੍ਰਧਾਨ ਐਡਵੋਕੇਟ ਨਵੀਨ ਥੰਮਣ, ਜਨਰਲ ਸਕੱਤਰ ਸੰਜੀਵ ਧਮੀਜਾ, ਏ. ਐਸ. ਕਾਲਜ ਫਾਰ ਵੂਮੈਨ, ਖੰਨਾ ਦੀ ਸਕੱਤਰ ਕਵਿਤਾ ਗੁਪਤਾ, ਪ੍ਰਿੰਸੀਪਲ ਡਾ. ਨੀਤੂ ਓਹਰੀ ਹਾਂਡਾ, ਫੈਸ਼ਨ ਡਿਜ਼ਾਈਨਿੰਗ ਵਿਭਾਗ ਦੀ ਮੁਖੀ ਹਰਿੰਦਰ ਕੌਰ, ਸਹਾਇਕ ਪ੍ਰੋਫੈਸਰ ਸ਼ੈਲੀ ਵੈਦ, ਨਿਤਿਕਾ, ਹਰਸ਼ਿਤਾ ਵਰਮਾ, ਅੰਗਰੇਜ਼ੀ ਵਿਭਾਗ ਦੀ ਸਹਾਇਕ ਪ੍ਰੋਫੈਸਰ ਅਮਨਪ੍ਰੀਤ ਕੌਰ, ਪੰਜਾਬੀ ਵਿਭਾਗ ਦੀ ਸਹਾਇਕ ਪ੍ਰੋਫੈਸਰ ਰੁਪਿੰਦਰ ਕੌਰ ਅਤੇ ਦਫ਼ਤਰੀ ਸੁਪਰੀਡੈਂਟ ਰਵਿੰਦਰ ਕੁਮਾਰ ਨੇ ਵਿਦਿਆਰਥਣਾਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਰਾਜੇਸ਼ ਫ਼ੂਲ (ਪ੍ਰਧਾਨ, ਏ. ਐਸ. ਹਾਈ ਸਕੂਲ ਖੰਨਾ ਟਰੱਸਟ ਅਤੇ ਮੈਨੇਜਮੈਂਟ ਸੋਸਾਇਟੀ ਖੰਨਾ), ਐਡਵੋਕੇਟ ਨਵੀਨ ਥੰਮਣ (ਉਪ-ਪ੍ਰਧਾਨ), ਸੰਜੀਵ ਧਮੀਜਾ (ਜਨਰਲ ਸਕੱਤਰ), ਜਤਿੰਦਰ ਦੇਵਗਨ ਜਨਰਲ ਸਕੱਤਰ ਅਤੇ ਇੰਟਰਨਲ ਆਡੀਟਰ ਅਤੇ ਕਵਿਤਾ ਗੁਪਤਾ (ਸਕੱਤਰ, ਏ. ਐਸ. ਕਾਲਜ ਫਾਰ ਵੂਮੈਨ ਖੰਨਾ) ਨੇ ਪ੍ਰਿੰਸੀਪਲ ਡਾ. ਨੀਤੂ ਓਹਰੀ ਹਾਂਡਾ, ਬੀ. ਐੱਸ. ਸੀ. ਫੈਸ਼ਨ ਡਿਜ਼ਾਇਨਿੰਗ ਵਿਭਾਗ, ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਸ਼ੁੱਕਰਵਾਰ, 7 ਅਗਸਤ, 2026 ਦਿਵਿਆ ਰਾਣੀ ਬਣੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਪੁਜ਼ੀਸ਼ਨ ਹੋਲਡਰ ਅਗਲੀ ਖ਼ਬਰ ਵਿਧਾਇਕ ਦਿਆਲਪੁਰਾ ਨੇ ਸਤਲੁਜ ਪੁਲ ਦੀ ਖਸਤਾ ਹਾਲਤ ਦਾ ਮੁੱਦਾ ਵਿਧਾਨ ਸਭਾ ’ਚ ਉਠਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।