05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਨਸ਼ੇ ਦੀ ਪੂਰਤੀ ਲਈ ਪੋਤੇ ਵਲੋਂ ਦਾਦੀ ਦੇ ਸੋਨੇ ਦੇ ਗਹਿਣੇ ਚੋਰੀ ਪੁਲਿਸ ਵਲੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੀਤਾ ਮਾਮਲਾ ਦਰਜ

ਮਾਛੀਵਾੜਾ ਸਾਹਿਬ, 4 ਅਗਸਤ (ਰਾਜਦੀਪ ਸਿੰਘ ਅਲਬੇਲਾ)- ਨੇੜ੍ਹਲੇ ਪਿੰਡ ਗੁਰੂਗੜ੍ਹ ਵਿਖੇ ਪੋਤੇ ਨੇ ਨਸ਼ੇ ਦੀ ਪੂਰਤੀ ਲਈ ਆਪਣੀ ਦਾਦੀ ਦੇ ਗਹਿਣੇ ਚੋਰੀ ਕਰ ਲਏ ਤਾਂ ਜੋ ਉਹ ਨਸ਼ਾ ਖਰੀਦ ਸਕੇ। ਬਜ਼ੁਰਗ ਮਾਤਾ ਦੇ ਲੜਕੇ ਸ਼ਿੰਗਾਰਾ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਉਂਦਿਆਂ ਦੱਸਿਆ ਕਿ ਉਹ ਆਪਣੀ ਮਾਤਾ ਰਣਜੀਤ ਕੌਰ ਪਰਿਵਾਰ ਸਮੇਤ ਰਹਿੰਦਾ ਹੈ।

ਅਜੀਤ ਡੈਸਕ 05-08-2026
ਮਾਛੀਵਾੜਾ ਸਾਹਿਬ, 4 ਅਗਸਤ (ਰਾਜਦੀਪ ਸਿੰਘ ਅਲਬੇਲਾ)- ਨੇੜ੍ਹਲੇ ਪਿੰਡ ਗੁਰੂਗੜ੍ਹ ਵਿਖੇ ਪੋਤੇ ਨੇ ਨਸ਼ੇ ਦੀ ਪੂਰਤੀ ਲਈ ਆਪਣੀ ਦਾਦੀ ਦੇ ਗਹਿਣੇ ਚੋਰੀ ਕਰ ਲਏ ਤਾਂ ਜੋ ਉਹ ਨਸ਼ਾ ਖਰੀਦ ਸਕੇ। ਬਜ਼ੁਰਗ ਮਾਤਾ ਦੇ ਲੜਕੇ ਸ਼ਿੰਗਾਰਾ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਉਂਦਿਆਂ ਦੱਸਿਆ ਕਿ ਉਹ ਆਪਣੀ ਮਾਤਾ ਰਣਜੀਤ ਕੌਰ ਪਰਿਵਾਰ ਸਮੇਤ ਰਹਿੰਦਾ ਹੈ। ਉਸਦਾ ਭਤੀਜਾ ਤੇਜਵੰਤ ਸਿੰਘ ਰਾਤ ਨੂੰ ਘਰ ਆਇਆ ਜਿਸ ਨੇ ਕਿ ਆਪਣੀ ਦਾਦੀ ਰਣਜੀਤ ਕੌਰ ਨੂੰ ਚਾਹ ਦਾ ਗਿਲਾਸ ਪੀਣ ਲਈ ਦਿੱਤਾ। ਬਜ਼ੁਰਗ ਰਣਜੀਤ ਕੌਰ ਵਲੋਂ ਚਾਹ ਦੇ ਕੁਝ ਹੀ ਘੁੱਟ ਪੀਤੇ ਅਤੇ ਗਿਲਾਸ ਹੇਠਾਂ ਰੱਖ ਦਿੱਤਾ। ਬਿਆਨਕਰਤਾ ਅਨੁਸਾਰ ਚਾਹ ਪੀਣ ਤੋਂ ਬਾਅਦ ਰਣਜੀਤ ਕੌਰ ਬੇਹੋਸ਼ ਹੋ ਗਈ ਅਤੇ ਪੋਤੇ ਤੇਜਵੰਤ ਸਿੰਘ ਨੇ ਘਰ ਵਿਚ ਪਈ ਢੋਲੀ ਨੂੰ ਲੱਗਾ ਤਾਲ੍ਹਾ ਤੋੜ ਦਿੱਤਾ ਜਿਸ ਵਿਚ ਮਾਤਾ ਰਣਜੀਤ ਕੌਰ ਵਲੋਂ ਆਪਣੇ ਵਿਆਹ ਵੇਲੇ ਦੇ ਸੋਨੇ ਦੇ ਗਹਿਣੇ ਸੰਭਾਲ ਕੇ ਰੱਖੇ ਸਨ। ਤਾਲ੍ਹਾ ਤੋੜਨ ਤੋਂ ਬਾਅਦ ਤੇਜਵੰਤ ਸਿੰਘ ਇਹ ਸੋਨੇ ਦੇ ਗਹਿਣੇ ਚੋਰੀ ਕਰਕੇ ਲੈ ਗਿਆ ਅਤੇ ਜਦੋਂ ਸਵੇਰੇ ਬਜ਼ੁਰਗ ਮਾਤਾ ਉੱਠੀ ਤਾਂ ਦੇਖਿਆ ਕਿ ਸਮਾਨ ਖਿੱਲਰਿਆ ਪਿਆ ਸੀ ਅਤੇ ਢੋਲੀ ’ਚੋਂ ਸੋਨੇ ਦੇ ਗਹਿਣੇ ਗਾਇਬ ਸਨ। ਥਾਣਾ ਮੁਖੀ ਚਰਨਜੀਤ ਸਿੰਘ ਨੇ ਦੱਸਿਆ ਪੁਲਿਸ ਵਲੋਂ ਉਕਤ ਬਿਆਨਾ ਦੇ ਅਧਾਰ ’ਤੇ ਤੇਜਵੰਤ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਜ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਥਾਣਾ ਮੁਖੀ ਨੇ ਦੱਸਿਆ ਕਿ ਤੇਜਵੰਤ ਸਿੰਘ ਤੋਂ ਚੋਰੀ ਕੀਤੇ ਗਹਿਣੇ ਬਰਾਮਦ ਕਰ ਲਏ ਹਨ। ਪੁਲਸ ਅਧਿਕਾਰੀ ਨੇ ਦੱਸਿਆ ਕਿ ਤੇਜਵੰਤ ਸਿੰਘ ਨਸ਼ੇ ਦਾ ਆਦੀ ਹੈ ਜਿਸ ਨੇ ਉਸਦੀ ਪੂਰਤੀ ਲਈ ਘਰੋਂ ਗਹਿਣੇ ਚੋਰੀ ਕੀਤੇ। ਉਨ੍ਹਾਂ ਕਿਹਾ ਕਿ ਤੇਜਵੰਤ ਸਿੰਘ ’ਤੇ ਪਹਿਲਾਂ ਵੀ ਮਾਮਲਾ ਦਰਜ ਹੈ।
ਪਿਛਲੀ ਖ਼ਬਰ ਪੈਰਾਗੌਨ ਸਕੂਲ ਨੰਗਲ ਨੇ ਜ਼ੋਨਲ ਮੁਕਾਬਲਿਆਂ ’ਚ ਅੱਠ ਤਮਗੇ ਜਿੱਤੇ ਅਗਲੀ ਖ਼ਬਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਿਲੇ ਹਲਕਾ ਪਾਇਲ ਦੇ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।