03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਅਨੂਪ ਸ਼ਰਮਾ ਜਿਲ੍ਹਾ ਭਾਜਪਾ ਦੇ ਨਵੇਂ ਪ੍ਰਧਾਨ ਬਣੇ ਸਿੰਗਲਾ, ਚੰਨੀ, ਧਮੀਜਾ ਨੇ ਕੀਤਾ ਸਵਾਗਤ

ਖੰਨਾ, 2 ਅਗਸਤ (ਹਰਜਿੰਦਰ ਸਿੰਘ ਲਾਲ)-ਅਨੂਪ ਸ਼ਰਮਾ ਭਾਜਪਾ ਜਿਲ੍ਹਾ ਖੰਨਾ ਦੇ ਨਵੇਂ ਪ੍ਰਧਾਨ ਬਣਾਏ ਗਏ ਹਨ। ਉਹ ਪਹਿਲਾਂ ਖੰਨਾ ਮੰਡਲ ਭਾਜਪਾ ਦੇ ਪ੍ਰਧਾਨ ਅਤੇ ਕਈ ਹੋਰ ਅਹੁਦਿਆਂ ’ਤੇ ਵੀ ਰਹੇ ਹਨ।

ਨਵੇਂ ਭਾਜਪਾ ਜਿਲ੍ਹਾ ਪ੍ਰਧਾਨ ਅਨੂਪ ਸ਼ਰਮਾ ਦਾ ਸਵਾਗਤ ਕਰਦੇ ਹੋਏ ਖੰਨਾ ਭਾਜਪਾ ਦੇ ਨੇਤਾ। ਤਸਵੀਰ : ਸੋਨੀ ਗਿੱਲ 03-08-2026
ਖੰਨਾ, 2 ਅਗਸਤ (ਹਰਜਿੰਦਰ ਸਿੰਘ ਲਾਲ)-ਅਨੂਪ ਸ਼ਰਮਾ ਭਾਜਪਾ ਜਿਲ੍ਹਾ ਖੰਨਾ ਦੇ ਨਵੇਂ ਪ੍ਰਧਾਨ ਬਣਾਏ ਗਏ ਹਨ। ਉਹ ਪਹਿਲਾਂ ਖੰਨਾ ਮੰਡਲ ਭਾਜਪਾ ਦੇ ਪ੍ਰਧਾਨ ਅਤੇ ਕਈ ਹੋਰ ਅਹੁਦਿਆਂ ’ਤੇ ਵੀ ਰਹੇ ਹਨ। ਪ੍ਰਧਾਨ ਬਣਨ ਤੋਂ ਬਾਅਦ ਅਨੂਪ ਸ਼ਰਮਾ ਨੇ ਪਾਰਟੀ ਹਾਈਕਮਾਂਡ, ਪਾਰਟੀ ਦੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ, ਸੰਗਠਨ ਜਨਰਲ ਸਕੱਤਰ ਮੰਤਰੀ ਸ਼੍ਰੀਨਿਵਾਸਲੂ ਅਤੇ ਹੋਰ ਨੇਤਾਵਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਭਾਜਪਾ ਦੇ ਸੀ. ਨੇਤਾ ਬਲਜਿੰਦਰ ਸਿੰਗਲਾ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਪਾਰਟੀ ਲਈ ਦਿਨ ਰਾਤ ਕੰਮ ਕਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਪ੍ਰਧਾਨਗੀ ਵਿਚ ਖੰਨਾ ਪੁਲਿਸ ਜਿਲ੍ਹੇ ਦੀਆਂ ਤਿੰਨੇ ਵਿਧਾਨ ਸਭਾ ਸੀਟਾਂ ਖੰਨਾ, ਸਮਰਾਲਾ, ਪਾਇਲ ਵਿਚ ਭਾਜਪਾ ਜੇਤੂ ਰਹੇਗੀ। ਗੌਰਤਲਬ ਹੈ ਕਿ ਅਨੂਪ ਸ਼ਰਮਾ ਬਲਜਿੰਦਰ ਸਿੰਗਲਾ ਦੇ ਨਜਦੀਕੀ ਮੰਨੇ ਜਾਂਦੇ ਹਨ। ਸਵਾਗਤ ਕਰਨ ਵਾਲਿਆਂ ਵਿਚ ਬਲਜਿੰਦਰ ਸਿੰਗਲਾ, ਇਕਬਾਲ ਸਿੰਘ ਚੰਨੀ ਸੰਜੀਵ ਧਮੀਜਾ, ਸੰਜੇ ਗਾਂਧੀ, ਵਿਨੋਦ ਕੌਸ਼ਲ, ਯੋਗਰਾਜ ਸ਼ਰਧਾ, ਹਰਜੋਤ ਸਿੰਘ ਚੰਨੀ ਅਤੇ ਹਸਨਦੀਪ ਸਿੰਘ ਆਦਿ ਸ਼ਾਮਿਲ ਹਨ।
ਪਿਛਲੀ ਖ਼ਬਰ ਸਕੂਲਾਂ ਅੱਗੇ ਜੈਬਰਾ ਚਿੰਨ੍ਹ, ਟਰੈਫ਼ਿਕ ਲਾਈਟਾਂ ਤੇ ਸਾਈਕਲ ਪੱਟੀਆਂ ਨਾ ਬਣਾਉਣਾ ਗੈਰ ਸੰਵਿਧਾਨਕ-ਧੀਮਾਨ ਅਗਲੀ ਖ਼ਬਰ ਸਾਹਨੇਵਾਲ ਕਾਂਗਰਸ ਦੇ ਇੰਚਾਰਜ ਵਿਕਰਮ ਬਾਜਵਾ, ਸ਼ਹਿਰੀ ਕਾਂਗਰਸ ਬਲਾਕ ਪ੍ਰਧਾਨ ਰਮੇਸ਼ ਕੁਮਾਰ ਪੱਪੂ, ਆੜ੍ਹਤੀਆ ਐਸੋਸੀਏਸ਼ਨ ਸਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।