05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਜਾਗਰੂਕਤਾ ਕੈਂਪ ਲਗਾਇਆ

ਅਜੀਤ ਡੈਸਕ 31-07-2026
ਖੰਨਾ, 30 ਜੁਲਾਈ (ਹਰਜਿੰਦਰ ਸਿੰਘ ਲਾਲ)-ਸਿਵਲ ਸਰਜਨ ਲੁਧਿਆਣਾ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਸੁਦੀਪ ਸਿੱਧੂ (ਸਕਿੱਨ ਸਪੈਸ਼ਲਿਸ਼ਟ) ਦੀ ਅਗਵਾਈ ਵਿੱਚ ਸੀ. ਐਚ. ਸੀ ਮਾਨੂੰਪੁਰ ਵਿਖੇ ਓ. ਆਰ. ਐਸ ਦਿਵਸ ਸਬੰਧੀ ਜਾਗਰੂਕਤਾ ਕੈਂਪ ਲਾਇਆ ਗਿਆ। ਇਸ ਸਮੇਂ ਡਾ. ਸੁਦੀਪ ਸਿੱਧੂ ਨੇ ਦੱਸਿਆ ਕੇ ਹਰ ਸਾਲ ਬਰਸਾਤ ਦੇ ਮੌਸਮ ਦੌਰਾਨ ਦੂਸ਼ਿਤ ਪਾਣੀ ਅਤੇ ਗੰਦਗੀ ਨਾਲ ਦਸਤਾਂ ਦੇ ਮਾਮਲੇ ਵੱਧ ਜਾਂਦੇ ਹਨ। ਜਿਸ ਨਾਲ ਖਾਸ ਕਰਕੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਪਾਣੀ ਦੀ ਕਮੀ ਹੋ ਸਕਦੀ ਹੈ। ਅਜਿਹੀ ਸਥਿਤੀ ਵਿਚ ਓ. ਆਰ. ਐਸ. ਦਾ ਘੋਲ ਬਹੁਤ ਸਹਾਈ ਸਾਬਿਤ ਹੁੰਦਾ ਹੈ, ਕਿਉਂਕਿ ਇਹ ਸਰੀਰ ਵਿਚ ਪਾਣੀ ਅਤੇ ਜਰੂਰੀ ਲੂਣ ਦੀ ਘਾਟ ਨੂੰ ਪੂਰਾ ਕਰਦਾ ਹੈ। ਇਸ ਲਈ ਡਾਕਟਰੀ ਸਲਾਹ ਨਾਲ ਬੱਚਿਆਂ ਨੂੰ ਓ. ਆਰ. ਐਸ ਅਤੇ 14 ਦਿਨਾਂ ਤੱਕ ਜਿੰਕ ਦੀਆਂ ਗੋਲੀਆਂ ਦੇਣੀਆਂ ਚਾਹੀਦੀਆਂ ਹਨ। ਇਸ ਸਮੇਂ ਬੀ. ਈ. ਈ ਗੁਰਦੀਪ ਸਿੰਘ ਨੇ ਦੱਸਿਆ ਕੇ ਦਸਤ ਤੋਂ ਬਚਾਉ ਲਈ ਹੱਥਾਂ ਦੀ ਸਫਾਈ ਬੜੀ ਜਰੂਰੀ ਹੈ। ਖਾਣਾ ਖਾਣ ਜਾ ਬਣਾਉਣ ਤੋਂ ਪਹਿਲਾ, ਲੈਟਰੀਨ ਜਾਣ ਤੋਂ ਬਾਅਦ ਹੱਥੀ ਚੰਗੀ ਤਰ੍ਹਾਂ ਧੌਣੇ ਚਾਹੀਦੇ ਹਨ। ਇਸਤੋਂ ਇਲਾਵਾ ਭੋਜਨ ਢੱਕ ਕੇ ਰੱਖਣਾ, ਖੁੱਲੇ ਵਿੱਚ ਲੈਟਰੀਨ ਜਾਣ ਤੋਂ ਪਰਹੇਜ ਕਰਨਾ, ਖਰਾਬ ਫਲਾਂ ਅਤੇ ਗੰਦਗੀ ਵਾਲੇ ਖਾਣੇ ਖਾਣ ਤੋਂ ਪਰਹੇਜ ਕਰਨਾ ਆਦਿ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਇਸ ਸਮੇਂ ਐਲ. ਐਚ. ਵੀ ਮੰਜੂ ਅਰੌੜਾ, ਲਖਵੀਰ ਕੌਰ, ਪਰਮਿੰਦਰ ਕੌਰ, ਸੁਨੀਤਾ ਰਾਣੀ, ਅਰੁਣਦੀਪ ਕੌਰ, ਪਵਨਦੀਪ ਕੌਰ ਅਤੇ ਜਗਦੀਪ ਸਿੰਘ ਆਦਿ ਹਾਜਰ ਸਨ।
ਪਿਛਲੀ ਖ਼ਬਰ ਪੰਜਾਬ ਸਰਕਾਰ ਤੋਂ 7ਵੇਂ ਤਨਖਾਹ ਕਮਿਸ਼ਨ ਦਾ ਗਠਨ ਕਰਕੇ ਪਿਛਲੀਆਂ ਖਾਮੀਆਂ ਦੂਰ ਕਰੇ- ਪ੍ਰਧਾਨ ਪ੍ਰਿੰਸੀਪਲ ਮੇਜਰ ਸਿੰਘ ਅਗਲੀ ਖ਼ਬਰ ਯੂਨਾਈਟਿਡ ਇਮੀਗ੍ਰੇਸ਼ਨ ਰਾਹੀਂ ਵਿਦਿਆਰਥਣ ਨੇ ਹਾਸਿਲ ਕੀਤਾ ਕੈਨੇਡਾ ਦਾ ਸਟੱਡੀ ਵੀਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।