05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਯੂਨਾਈਟਿਡ ਇਮੀਗ੍ਰੇਸ਼ਨ ਰਾਹੀਂ ਵਿਦਿਆਰਥਣ ਨੇ ਹਾਸਿਲ ਕੀਤਾ ਕੈਨੇਡਾ ਦਾ ਸਟੱਡੀ ਵੀਜ਼ਾ

ਅਜੀਤ ਡੈਸਕ 31-07-2026
ਕੁਹਾੜਾ, 30 ਜੁਲਾਈ (ਸੰਦੀਪ ਸਿੰਘ ਕੁਹਾੜਾ)-ਸਾਹਨੇਵਾਲ ਰੋਡ ਕੁਹਾੜਾ ਸਥਿਤ ਯੂਨਾਈਟਿਡ ਇਮੀਗ੍ਰੇਸ਼ਨ ਸੰਸਥਾ ਵਿਦੇਸ਼ ਜਾਣ ਦੇ ਚਾਹਵਾਨਾਂ ਦੇ ਵੀਜ਼ੇ ਲਗਵਾ ਕੇ ਇਲਾਕੇ ਵਿੱਚ ਇੱਕ ਵੱਖਰੀ ਪਹਿਚਾਣ ਸਥਾਪਿਤ ਕਰ ਚੁੱਕੀ ਹੈ। ਸੰਸਥਾ ਦੇ ਐੱਮ. ਡੀ. ਗੁਰਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸੰਸਥਾ ਦੇ ਤਾਜ਼ਾ ਆਏ ਨਤੀਜਿਆਂ ਵਿਚ ਹਰਲੀਨ ਕੌਰ ਸਪੁੱਤਰੀ ਸਤਿੰਦਰ ਸਿੰਘ ਵਾਸੀ ਪਵਾ ਸਾਹਨੇਵਾਲ ਵਲੋਂ ਸੰਸਥਾ ਰਾਹੀਂ ਆਈਲੈਟਸ ਚੋਂ 6.5 ਬੈਂਡ ਹਾਸਲ ਕਰ ਕੇ ਕੈਨੇਡਾ ਦਾ ਸਟੂਡੈਂਟ ਵੀਜ਼ਾ ਵੀ ਸੰਸਥਾ ਰਾਹੀਂ ਹੀ ਹਾਸਲ ਕੀਤਾ ਗਿਆ। ਇਸ ਮੌਕੇ ਵਿਦਿਆਰਥਣ ਹਰਲੀਨ ਕੌਰ ਨੇ ਆਪਣੀ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਕਾਮਯਾਬੀ ਦਾ ਸਿਹਰਾ ਯੂਨਾਈਟਿਡ ਇਮੀਗ੍ਰੇਸ਼ਨ ਸੰਸਥਾ ਦੇ ਸਮੂਹ ਤਜਰਬੇਕਾਰ ਸਟਾਫ਼ ਸਿਰ ਜਾਂਦਾ ਹੈ, ਜਿਨ੍ਹਾਂ ਵਲੋਂ ਮੇਰੀ ਫਾਈਲ ਦੀ ਹਰ ਪੱਖ ਤੋਂ ਤਸੱਲੀ ਨਾਲ ਜਾਂਚ ਕਰਨ ਉਪਰੰਤ ਅੱਗੇ ਭੇਜਿਆ। ਇਸ ਮੌਕੇ ਐੱਮ. ਡੀ. ਗੁਰਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਯੂਨਾਈਟਿਡ ਇਮੀਗ੍ਰੇਸ਼ਨ ਦਾ ਮੁੱਖ ਮਕਸਦ ਲੋਕਾਂ ਨੂੰ ਸਹੀ ਅਤੇ ਭਰੋਸੇਯੋਗ ਸੇਵਾਵਾਂ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸੰਸਥਾ ਵਲੋਂ ਹਰ ਅਰਜ਼ੀ ਦੀ ਪੂਰੀ ਜਾਂਚ ਕਰਨ ਅਤੇ ਮਾਹਿਰਾਂ ਦੀ ਸਲਾਹ ਲੈਣ ਤੋਂ ਬਾਅਦ ਹੀ ਫਾਈਲ ਨੂੰ ਅੱਗੇ ਵਧਾਇਆ ਜਾਂਦਾ ਹੈ। ਇਸ ਮੌਕੇ ਗੁਰਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਵਿਦੇਸ਼ ਜਾਣ ਦੇ ਚਾਹਵਾਨ ਹੋਰ ਵਧੇਰੇ ਜਾਣਕਾਰੀ ਲਈ ਸਾਹਨੇਵਾਲ ਰੋਡ ਕੁਹਾੜਾ ਸਥਿਤ ਸੰਸਥਾ ਦੇ ਮਾਹਿਰਾਂ ਨੂੰ ਮਿਲ ਸਕਦੇ ਹਨ।
ਪਿਛਲੀ ਖ਼ਬਰ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਭਾਈ ਅੰਮ੍ਰਿਤਪਾਲ ਸਿੰਘ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਮਰਾਲਾ ਤੋਂ ਵੱਡਾ ਜਥਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।