17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਘਰੇਲੂ ਗੈਸ ਸਪਲਾਈ ਸਬੰਧੀ ਸਮੱਸਿਆ ਨੂੰ ਧਿਆਨ ’ਚ ਰੱਖਦੇ ਹੋਏ ਗੈਸ ਖਪਤਕਾਰ ਆਪਣਾ ਕੇ. ਵਾਈ. ਸੀ ਜਲਦ ਕਰਵਾਉਣ- ਪਵਨਪ੍ਰੀਤ ਸਿੰਘ ਗਿੱਲ

ਅਜੀਤ ਡੈਸਕ 29-07-2026

ਸਾਹਨੇਵਾਲ, 28 ਜੁਲਾਈ (ਹਨੀ ਚਾਠਲੀ)-ਘਰੇਲੂ ਗੈਸ ਖਪਤਕਾਰਾਂ ਨੂੰ ਭਵਿੱਖ ਵਿੱਚ ਗੈਸ ਸਪਲਾਈ ਸਬੰਧੀ ਆਉਣ ਵਾਲੀ ਸਮੱਸਿਆ ਨੂੰ ਧਿਆਨ ਚ ਰੱਖਦੇ ਹੋਏ ਗੈਸ ਖਪਤਕਾਰ ਆਪਣਾ ਕੇ. ਵਾਈ. ਸੀ ਜਲਦ ਹੀ ਕਰਵਾਉਣ ਤਾਂ ਜੋ ਕੋਈ ਉਨ੍ਹਾਂ ਨੂੰ ਕੋਈ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਹਨੇਵਾਲ ਗੈਸ ਸਰਵਿਸ ਦੇ ਮਾਲਕ ਪਵਨਪ੍ਰੀਤ ਸਿੰਘ ਗਿੱਲ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਜਿਹੜੇ ਖਪਤਕਾਰ ਸਮੇਂ ਸਿਰ ਕੇ. ਵਾਈ. ਸੀ ਨਹੀਂ ਕਰਵਾਉਣਗੇ ਉਨ੍ਹਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਕਈ ਤਰਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਗੈਸ ਖਪਤਕਾਰਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਆਪਣਾ ਅਸਲ ਅਧਾਰ ਕਾਰਡ ਅਤੇ ਗੈਸ ਪਾਸਬੁੱਕ ਨੂੰ ਨਾਲ ਲੈ ਕੇ ਸਾਡੇ ਦਫ਼ਤਰ ਵਿਖੇ ਪਹੁੰਚ ਕੇ ਆਪਣਾ ਜਲਦ ਹੀ ਕੇ. ਵਾਈ. ਸੀ ਕਰਵਾਓ ਤਾਂ ਜੋ ਤੁਹਾਨੂੰ ਕੋਈ ਵੀ ਦਿੱਕਤ ਪੇਸ਼ ਨਾ ਹੋਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਗੈਸ ਖਾਤਾ ਧਾਰਕ ਵਿਦੇਸ਼ ਵਿੱਚ ਹੈ ਜਾਂ ਕਿਸੇ ਖਾਤਾ ਧਾਰਕ ਦੀ ਮੌਤ ਹੋ ਚੁੱਕੀ ਹੈ ਤਾਂ ਉਹ ਖਾਤਾ ਉਸਦੇ ਵਾਰਸਾਂ ਦੇ ਨਾਂਅ ਤੇ ਤਬਦੀਲ ਕੀਤਾ ਜਾ ਸਕਦਾ ਹੈ।
ਪਿਛਲੀ ਖ਼ਬਰ ਜਲੰਧਰ ਤੋਂ ਨਾਬਾਲਾਗ ਕੁੜੀ ਨੂੰ ਬੁਲਾ ਕੇ ਬੇਰਹਿਮੀ ਨਾਲ ਕੁੱਟਮਾਰ ਕਰਕੇ ਮਾਰਨ ਵਾਲਾ ਮਾਸੜ ਕਾਬੂ ਅਗਲੀ ਖ਼ਬਰ ਰਿਜ਼ਰਵੇਸ਼ਨ ਦਾ ਲਾਹਾ ਲੈਣ ਵਾਲੇ ਮੰਤਰੀ, ਵਿਧਾਇਕ ਅਤੇ ਐਮ ਪੀ ਖ਼ਾਮੋਸ਼-ਨੀਤੂ ਸਿੰਘ ਪਾਇਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।