ਇਆਲੀ/ਥਰੀਕੇ, 14 ਜੁਲਾਈ (ਮਨਜੀਤ ਸਿੰਘ ਦੁੱਗਰੀ)-ਲੁਧਿਆਣਾ ਦੇ ਫ਼ਿਰੋਜ਼ਪੁਰ ਮਾਰਗ ਸਥਿਤ ਰੂਹਾਨੀਅਤ ਦੇ ਕੇਂਦਰ ਗੁਰੂ ਨਾਨਕ ਦਰਬਾਰ ਝਾਂਡੇ ਵਿਖੇ ਹਾੜ੍ਹ ਮਹੀਨੇ ਦੀ ਮੱਸਿਆ ਦਾ ਪਵਿੱਤਰ ਦਿਹਾੜਾ ਸ਼ਰਧਾ ਸਹਿਤ ਮਨਾਇਆ ਗਿਆ। ਸੰਗਤਾਂ ਸਵੇਰੇ ਤੜਕਸਾਰ ਤੋਂ ਹੀ ਗੁਰੂ ਘਰ ਵਿਖੇ ਨਤਮਸਤਕ ਹੋਣੀਆਂ ਸ਼ੁਰੂ ਹੋ ਗਈਆਂ ਅਤੇ ਸ਼ਾਮ ਤੱਕ ਦਰਬਾਰ ਹਾਲ ’ਚ ਅੱਗੇ ਮੱਥਾ ਟੇਕਿਆ ਅਤੇ ਗੁਰਬਾਣੀ ਦਾ ਜਾਪ ਕਰਕੇ ਆਪਣਾ ਜੀਵਨ ਸਫਲਾ ਕੀਤਾ। ਭਾਈ ਸੁਖਦੇਵ ਸਿੰਘ ਨੇ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਸੁਆਮੀ ਸੰਤ ਰਾਮਪਾਲ ਸਿੰਘ ਝਾਂਡੇ ਵਾਲੇ ਕੈਨੇਡਾ ਟੋਰਾਂਟੋ ਦੀਆਂ ਸੰਗਤਾਂ ਵਲੋਂ ਕੀਤੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੈਨੇਡਾ ਦੀ ਯਾਤਰਾ ‘ਤੇ ਗਏ ਹੋਏ ਹਨ, ਜਿਸ ਨੂੰ ਦੇਖਦਿਆਂ ਕਵੀਸ਼ਰੀ ਅਤੇ ਰਾਗੀ ਜਥਿਆਂ ਵਲੋਂ ਸੰਗਤ ਨੂੰ ਸ਼ਬਦ ਗੁਰੂ ਨਾਲ ਜੋੜਿਆ ਗਿਆ ਅਤੇ ਸਮਾਪਤੀ ਤੇ ਸਰਬੱਤ ਦੇ ਭਲੇ ਅਤੇ ਨਗਰ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ ਗਈ। ਇਸ ਮੌਕੇ ਸੰਤ ਪਰਮਜੋਤ ਸਿੰਘ, ਨਵਯੁੱਗ ਸਿੰਘ, ਪ੍ਰਧਾਨ ਅਜੈਬ ਸਿੰਘ, ਗੁਰਪ੍ਰੀਤ ਸਿੰਘ ਪੈਕ, ਜਗਮੀਤ ਸਿੰਘ, ਯੁਵਰਾਜ ਸਿੰਘ, ਸਿੰਮੂ ਸਿੰਘ, ਧਰਮਵੀਰ ਸਿੰਘ, ਦਰਸ਼ਨ ਸਿੰਘ ਭਨਹੋੜ ਸੈਕਟਰੀ, ਗੁਰਦਿੱਤ ਸਿੰਘ, ਜੇ.ਈ ਕੁਲਵੰਤ ਸਿੰਘ, ਗੁਰਪ੍ਰੀਤ ਸਿੰਘ ਸੁਖਸ਼ਮ, ਪਰਮਜੀਤ ਸਿੰਘ, ਹਰਜੀਤ ਸਿੰਘ ਖਾੜਾ, ਜਗਦੇਵ ਸਿੰਘ, ਹਰਬੰਸ ਸਿੰਘ, ਗੁਰਜੰਟ ਸਿੰਘ ਰਾਮਗੜ੍ਹ, ਡਾ. ਮੁਕੇਸ਼, ਪ੍ਰੀਤਮ ਸਿੰਘ, ਵਿਜੇ ਕੁਮਾਰ, ਸੁਖਵਿੰਦਰ ਸਿੰਘ ਗਰੇਵਾਲ, ਅੰਮ੍ਰਿਤਪਾਲ ਸਿੰਘ, ਕੁਲਦੀਪ ਸਿੰਘ, ਇਕਬਾਲ ਸਿੰਘ, ਤੇਜਿੰਦਰ ਸਿੰਘ,ਮਾਸਟਰ ਕਰਮਜੀਤ, ਬਹਾਦੁਰ ਸਿੰਘ ਮੁੰਡੀਆਂ, ਦਵਿੰਦਰ ਸਿੰਘ ਬਰਾੜ, ਅੱਛਰ ਸਿੰਘ, ਹਰਵੇਲ ਸਿੰਘ ਰਾਮੂਵਾਲੀਆ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।