12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਸਰਬ ਧਰਮ ਗਊਸ਼ਾਲਾ ਦੋਰਾਹਾ ਵਿਖੇ ਬੂਟੇ ਲਗਾਏ

ਅਜੀਤ ਡੈਸਕ 15-07-2026
ਦੋਰਾਹਾ, 14 ਜੁਲਾਈ (ਪੱਤਰ ਪ੍ਰੇਰਕ)-ਸਰਬ ਧਰਮ ਗਊਸ਼ਾਲਾ ਦੋਰਾਹਾ ਵਿਖੇ ਵਿਸ਼ਵ ਹਿੰਦੂ ਪ੍ਰੀਸ਼ਦ ਧਰਮ ਪ੍ਰਚਾਰ ਜ਼ਿਲ੍ਹਾ ਖੰਨਾ (ਪ੍ਰਖੰਡ ਦੋਰਾਹਾ) ਵੱਲੋਂ ਵਾਤਾਵਰਣ ਦੀ ਸ਼ੁੱਧਤਾ ਲਈ ‘ਇੱਕ ਪੌਦਾ ਆਪਣੇ ਪਰਿਵਾਰ ਦੇ ਨਾਮ’ ਮੁਹਿੰਮ ਤਹਿਤ ਪੌਦੇ ਲਗਾਏ ਗਏ। ਮੁਹਿੰਮ ਸ਼ੁਰੂ ਕਰਵਾਉਣ ਸਮੇਂ ਵਿਸ਼ੇਸ਼ ਤੌਰ ’ਤੇ ਪਹੁੰਚੇ ਧਰਮ ਪ੍ਰਚਾਰ ਪ੍ਰਮੁੱਖ ਪੰਜਾਬ ਪਾਲੀ ਸਹਿਜਪਾਲ, ਸੰਗਠਨ ਮੰਤਰੀ ਲੁਧਿਆਣਾ ਵਿਭਾਗ ਵਿਕਾਸ ਬਿਸ਼ਨੋਈ, ਬਜਰੰਗ ਦਲ ਅਮਨ ਸੌਰੀ ਆਦਿ ਆਗੂਆਂ ਨੇ ਕਿਹਾ ਕਿ ਦਿਨ ਪ੍ਰਤੀ ਦਿਨ ਗੰਧਲੇ ਹੁੰਦੇ ਜਾ ਰਹੇ ਵਾਤਾਵਰਣ ਦੀ ਸ਼ੁੱਧਤਾ ਲਈ ਸਾਨੂੰ ਸਾਰਿਆਂ ਨੂੰ ਆਪਣਾ ਫ਼ਰਜ਼ ਸਮਝਦਿਆਂ ਇੱਕ, ਇੱਕ ਪੌਦਾ ਜ਼ਰੂਰ ਲਗਾਉਣਾ ਚਾਹੀਦਾ ਹੈ। ਇਸ ਸਮੇਂ ਉਨ੍ਹਾਂ ਨਾਲ ਧਰਮ ਪ੍ਰਸਾਰ ਪ੍ਰਮੁੱਖ ਜ਼ਿਲ੍ਹਾ ਖੰਨਾ ਮਨੋਜ ਕੁਮਾਰ, ਖੰਨਾ ਜ਼ਿਲ੍ਹਾ ਮੰਤਰੀ ਪ੍ਰਿਅਨੰਜਨ ਸ਼ਰਮਾ, ਧਰਮ ਪ੍ਰਸਾਰ ਪ੍ਰਮੁੱਖ ਪ੍ਰਖੰਡ ਦੋਰਾਹਾ ਗੋਲਡੀ ਗੋਇਲ, ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਪ੍ਰਿੰਸੀਪਲ ਜਤਿੰਦਰ ਸ਼ਰਮਾ, ਜ਼ਿਲ੍ਹਾ ਉੱਪ ਪ੍ਰਧਾਨ ਡਾ. ਅਸ਼ੀਸ਼ ਸੂਦ, ਜ਼ਿਲ੍ਹਾ ਉੱਪ ਪ੍ਰਧਾਨ ਨਾਰੇਸ਼ ਕੁਮਾਰ ਆਨੰਦ, ਸੀਨੀ. ਆਗੂ ਭਾਜਪਾ ਸੁਖਜੀਵ ਸਿੰਘ ਬੇਦੀ, ਬੁੱਧੀਜੀਵੀ ਸੈੱਲ ਵਿਨੇ ਸੂਦ, ਰਾਜ ਕੁਮਾਰ ਰਾਜੂ, ਨਵੀਨ ਖੰਨਾ, ਸੰਜੀਵ ਸ਼ਰਮਾ ਆਰ. ਐਸ. ਐਸ, ਪੰਡਿਤ ਮਨੋਜ ਕੁਮਾਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗੁਰਦੁਆਰਾ ਬਾਬਾ ਸੱਜਣ ਦਾ ਖੂਹ ਟਾਹਲੀਆਣਾ ਸਾਹਿਬ ਵਿਖੇ ਮੱਸਿਆ ਦਾ ਦਿਹਾੜਾ ਮਨਾਇਆ ਅਗਲੀ ਖ਼ਬਰ ਗੁਰੂ ਨਾਨਕ ਦਰਬਾਰ ਝਾਂਡੇ ਵਿਖੇ ਹਾੜ੍ਹ ਮਹੀਨੇ ਦੀ ਮੱਸਿਆ ਦਾ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।