09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਢਿੱਲੋਂ ਦੇ ਪੰਜਾਬ ਯੂਥ ਕਾਂਗਰਸ ਦਾ ਉਪ ਪ੍ਰਧਾਨ ਬਣਨ ’ਤੇ ਸਮਰਥਕਾਂ ’ਚ ਖ਼ੁਸ਼ੀ ਦੀ ਲਹਿਰ

ਅਜੀਤ ਡੈਸਕ 12-07-2026
ਮਾਛੀਵਾੜਾ ਸਾਹਿਬ, 11 ਜੁਲਾਈ (ਮਨੋਜ ਕੁਮਾਰ)-ਵਿਧਾਨ ਸਭਾ ਹਲਕਾ ਸਮਰਾਲਾ ਤੋਂ ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੇ ਪੋਤਰੇ ਕਰਨਵੀਰ ਸਿੰਘ ਢਿੱਲੋਂ ਜਿਨ੍ਹਾਂ ਨੂੰ ਪਿਛਲੇ ਦਿਨੀਂ ਪੰਜਾਬ ਯੂਥ ਕਾਂਗਰਸ ਦੀਆਂ ਹੋਈਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕਾਂਗਰਸ ਹਾਈਕਮਾਂਡ ਨੇ ਵੱਡੀ ਜ਼ਿੰਮੇਵਾਰੀ ਦਿੰਦਿਆਂ ਪੰਜਾਬ ਯੂਥ ਕਾਂਗਰਸ ਦਾ ਉਪ ਪ੍ਰਧਾਨ ਘੋਸ਼ਿਤ ਕੀਤਾ ਹੈ। ਉਨ੍ਹਾਂ ਦੇ ਉਪ ਪ੍ਰਧਾਨ ਬਣਨ ਨਾਲ ਮਾਛੀਵਾੜਾ ਦੇ ਕਾਂਗਰਸੀ ਵਰਕਰਾਂ ਤੇ ਉਨ੍ਹਾਂ ਦੇ ਸਮਰਥਕ ਬਾਗੋ ਬਾਗ ਨਜ਼ਰ ਆ ਰਹੇ ਹਨ। ਇਸ ਖ਼ੁਸ਼ੀ ਨੂੰ ਸਾਂਝਾ ਕਰਦਿਆਂ ਕਾਂਗਰਸੀ ਆਗੂ ਜਸਦੇਵ ਸਿੰਘ ਟਾਂਡਾ ਅਤੇ ਕਿਰਨਦੀਪ ਸਿੰਘ ਕਾਕਾ ਰਾਜਗੜ੍ਹ ਨੇ ਪਾਰਟੀ ਦੇ ਸੀਨੀਅਰ ਆਗੂਆਂ ਦਾ ਧੰਨਵਾਦ ਕਰਦਿਆ ਕਿਹਾ ਕਿ ਨੌਜਵਾਨ ਢਿੱਲੋਂ ਜਿਹੜੇ ਸਮਰਾਲਾ ਨਗਰ ਕੌਂਸਲ ਦੇ ਪ੍ਰਧਾਨ ਵੀ ਰਹੇ ਤੇ ਉਨ੍ਹਾਂ ਦੀ ਕਮਾਂਡ ਹੇਠ ਨੌਜਵਾਨ ਕਾਂਗਰਸ ਲਈ ਦਿਨ ਰਾਤ ਮਿਹਨਤ ਵੀ ਕਰ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਪਾਰਟੀ ਦਾ ਏਜੰਡਾ ਘਰ ਘਰ ਪਹੁੰਚਾਇਆ ਜਾਵੇਗਾ। ਇਸ ਫ਼ੈਸਲੇ ਨੇ ਇਲਾਕੇ ਦੇ ਆਗੂਆਂ ਵਿਚ ਨਵੀਂ ਚੇਤਨਾ ਨੂੰ ਪੈਦਾ ਕੀਤਾ ਹੈ।
ਪਿਛਲੀ ਖ਼ਬਰ ਵਣ ਰੇਂਜ ਸਮਰਾਲਾ ਨਹੀਂ ਦਿੰਦਾ ਕੋਈ ਜਾਣਕਾਰੀ ਵਿਜੀਲੈਂਸ ਬਿਊਰੋ ਤੋਂ ਹੋਵੇ ਜਾਂਚ : ਬੈਨੀਪਾਲ ਅਗਲੀ ਖ਼ਬਰ ਮਾਈਂਡ ਮੇਕਰ ਨੇ 10 ਦਿਨਾਂ ਵਿਚ ਲਗਵਾਇਆ ਕੈਨੇਡਾ ਦਾ ਸੁਪਰ ਵੀਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।