09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਮਾਈਂਡ ਮੇਕਰ ਨੇ 10 ਦਿਨਾਂ ਵਿਚ ਲਗਵਾਇਆ ਕੈਨੇਡਾ ਦਾ ਸੁਪਰ ਵੀਜ਼ਾ

ਅਜੀਤ ਡੈਸਕ 12-07-2026
ਖੰਨਾ, 12 ਜੁਲਾਈ (ਹਰਜਿੰਦਰ ਸਿੰਘ ਲਾਲ)- ਪਿਛਲੇ ਪੱਚੀ ਸਾਲਾਂ ਤੋਂ ਵੀਜ਼ਾ ਗਾਈਡੈਂਸ ਪ੍ਰਦਾਨ ਕਰ ਰਹੀ ਸੰਸਥਾ ਮਾਈਂਡ ਮੇਕਰ ਰਾਹੀਂ ਹੁਣ ਤੱਕ ਹਜ਼ਾਰਾਂ ਹੀ ਵਿਅਕਤੀ ਵੱਖ-ਵੱਖ ਦੇਸ਼ਾਂ ਦਾ ਵੀਜ਼ਾ ਹਾਸਲ ਕਰ ਚੁਕੇ ਹਨ। ਸਟੂਡੈਂਟ ਵੀਜ਼ਾ, ਵਿਜਟਰ ਸੁਪਰ ਵੀਜ਼ਾ ਅਤੇ ਟੂਰਿਸਟ ਵੀਜ਼ਾ ਰਾਹੀਂ ਆਪਣੇ ਧੀਆਂ - ਪੁੱਤਰਾਂ ਅਤੇ ਸਾਕ- ਸੰਬੰਧੀਆਂ ਕੋਲ ਕੈਨੇਡਾ, ਅਮਰੀਕਾ, ਆਸਟੇ੍ਰਲੀਆ, ਨਿਊਜ਼ੀਲੈਂਡ ਅਤੇ ਯੂਰਪ ਦੇਸ਼ਾਂ ਵਿੱਚ ਪਹੁੰਚੇ ਹੋਏ ਵਿਅਕਤੀ ਮਾਈਂਡ ਮੇਕਰ ਦੀਆਂ ਸੇਵਾਵਾਂ ਤੋਂ ਸੰਤੁਸ਼ਟ ਹਨ। ਮਾਈਂਡ ਮੇਕਰ ਦੇ ਮੁਖੀ ਰਣਜੋਧ ਸਿੰਘ ਮਾਣਕੀ ਨੇ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾਂ ਦੀ ਸੰਸਥਾ ਦੇ ਢਾਈ ਦਹਾਕੇ ਦੇ ਤਜਰਬੇ ਦਾ ਲਾਹਾ ਲੈਂਦੇ ਹੋਏ ਰਾਮ ਸਿੰਘ ਅਤੇ ਸੁਖਪਾਲ ਕੌਰ ਪਿੰਡ ਬੀਰ ਕਲਾਂ ਜ਼ਿਲ੍ਹਾ ਸੰਗਰੂਰ ਨੇ ਕੈਨੇਡਾ ਦਾ ਸੁਪਰ ਵੀਜ਼ਾ ਹਾਸਲ ਕੀਤਾ। ਵੀਜ਼ਾ ਲੱਗਿਆ ਪਾਸਪੋਰਟ ਪ੍ਰਾਪਤ ਕਰਦਿਆਂ ਰਾਮ ਸਿੰਘ ਨੇ ਦੱਸਿਆ ਕਿ ਮਾਈਂਡ ਮੇਕਰ ਦੇ ਤਜਰਬੇਕਾਰ ਕੌਂਸਲਰਾਂ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ ਉਨ੍ਹਾਂ ਨੇ ਆਪਣੇ ਦਸਤਾਵੇਜ਼ ਇਕੱਠੇ ਕੀਤੇ ਅਤੇ ਕੁੱਲ ਦਸ ਦਿਨਾਂ ਵਿੱਚ ਹੀ ਉਨ੍ਹਾਂ ਦਾ ਸੁਪਰ ਵੀਜ਼ਾ ਗਰਾਂਟ ਹੋ ਗਿਆ। ਮਾਈਂਡ ਮੇਕਰ ਦੇ ਡਾਇਰੈਕਟਰ ਓਪਰੇਸ਼ਨਜ਼ ਭਰਤ ਕੁਮਾਰ ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਵੱਖ -ਵੱਖ ਕੈਟਾਗਰੀਆਂ ਰਾਹੀਂ ਜਿਵੇਂ ਕਿ ਵਿਜਟਰ ਵੀਜ਼ਾ, ਸੁਪਰ, ਓਪਨ ਵਰਕ ਪਰਮਿਟ, ਡਿਪੈਂਡਟ ਵੀਜ਼ਾ ਅਤੇ ਪੀ. ਆਰ ਦੀ ਗਾਈਡੈਂਸ ਲਈ ਮਾਈਂਡ ਮੇਕਰ ਦੇ ਖੰਨਾ ਸਥਿਤ ਹੈੱਡ ਆਫ਼ਿਸ ਵਿੱਚ ਸੰਪਰਕ ਸਥਾਪਿਤ ਕੀਤਾ ਜਾ ਸਕਦਾ ਹੈ।
ਪਿਛਲੀ ਖ਼ਬਰ ਢਿੱਲੋਂ ਦੇ ਪੰਜਾਬ ਯੂਥ ਕਾਂਗਰਸ ਦਾ ਉਪ ਪ੍ਰਧਾਨ ਬਣਨ ’ਤੇ ਸਮਰਥਕਾਂ ’ਚ ਖ਼ੁਸ਼ੀ ਦੀ ਲਹਿਰ ਅਗਲੀ ਖ਼ਬਰ ਪਿੰਡ ਖੱਟੜਾ ਚੁਹਾਰਮ ਵਿਖੇ ਸ਼੍ਰੋਮਣੀ ਅਕਾਲੀ ਬਾਦਲ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।