08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਵਣ ਰੇਂਜ ਸਮਰਾਲਾ ਨਹੀਂ ਦਿੰਦਾ ਕੋਈ ਜਾਣਕਾਰੀ ਵਿਜੀਲੈਂਸ ਬਿਊਰੋ ਤੋਂ ਹੋਵੇ ਜਾਂਚ : ਬੈਨੀਪਾਲ

ਅਜੀਤ ਡੈਸਕ 12-07-2026
ਖੰਨਾ, 11 ਜੁਲਾਈ (ਹਰਜਿੰਦਰ ਸਿੰਘ ਲਾਲ)- ਵਣ ਰੇਂਜ ਸਮਰਾਲਾ ਵਿਚ ਜੰਗਲਾਂ ਦੇ ਰੱਖਵਾਲੇ ਅਧਿਕਾਰੀ ਤੇ ਕਰਮਚਾਰੀ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਹੀਂ ਨਿਭਾ ਰਹੇ ਜਿਸ ਦੀ ਉਦਾਹਰਣਾਂ ਬੀਤੇ ਮਹੀਨੇ ਮਾਛੀਵਾੜਾ ਸਾਹਿਬ ਵਿੱਚ ਨਵਾਂ ਸ਼ਹਿਰ - ਖੰਨਾ ਮੁੱਖ ਰੋਡ ਤੋਂ ਰਾਤ ਦੇ ਸਮੇਂ ਡੇਢ ਦਰਜਨ ਸਰਕਾਰੀ ਦਰਖ਼ਤ ਸ਼ਰੇਆਮ ਵੱਢ ਕੇ ਖ਼ੁਰਦ ਬਰਦ ਕੀਤੇ ਗਏ ਸਨ ਜਦੋਂ ਇੱਕ ਰਾਹਗੀਰ ਨੇ ਰਾਤ ਨੂੰ ਮੌਕੇ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਈ ਤਾਂ ਕੁੰਭਕਰਨੀ ਨੀਂਦ ’ਚੋਂ ਵਿਭਾਗ ਜਾਗਿਆ ਇਸੇ ਤਰ੍ਹਾਂ ਜੂਨ ਮਹੀਨੇ ਗੜ੍ਹੀ ਨਹਿਰ ਕੋਲੋਂ ਵਿਭਾਗ ਦੀ ਲੱਕੜ ਚੋਰੀ ਹੋਈ ਸੀ ਲੱਕੜ ਚੋਰੀ ਦੇ ਮਾਮਲਿਆਂ ਸਬੰਧੀ ਵੱਖੋ ਵੱਖਰੇ ਲੋਕਾਂ ਖ਼ਿਲਾਫ਼ ਥਾਣਾ ਮਾਛੀਵਾੜਾ ਸਾਹਿਬ ਵਿਖੇ ਮਾਮਲੇ ਦਰਜ਼ ਕੀਤੇ ਗਏ। ਵਿਭਾਗ ਵੱਲੋਂ ਲਾਪ੍ਰਵਾਹੀ ਵਰਤਣ ਦੇ ਦੋਸ਼ ਹੇਠ ਵਣ ਗਾਰਡ ਨੂੰ ਮੁਅੱਤਲ ਕੀਤਾ ਗਿਆ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਰੋਹਣੋ ਦੇ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨੇ ਕਿਹਾ ਕਿ ਵਣ ਵਿਭਾਗ ਸਮਰਾਲਾ ਤੋਂ ਸੂਚਨਾ ਐਕਟ ਤਹਿਤ ਜਾਣਕਾਰੀ ਮੰਗੀ ਗਈ ਸੀ ਪਰੰਤੂ ਲੰਮਾ ਬੀਤਣ ਤੇ ਵੀ ਵਣ ਰੇਂਜ ਸਮਰਾਲਾ ਦੇ ਅਧਿਕਾਰੀ ਤੇ ਕਰਮਚਾਰੀ ਟਾਲ ਮਟੋਲ ਦੀ ਨੀਤੀ ਅਪਣਾ ਰਿਹੈ ਹਨ। ਬੈਨੀਪਾਲ ਨੇ ਦੱਸਿਆ ਕਿ 24 ਅਕਤੂਬਰ 2025 ਨੂੰ ਲਿਖਤੀ ਦਰਖਾਸਤ ਰਾਹੀਂ ਵਣ ਰੇਂਜ ਸਮਰਾਲਾ ਦੇ ਅਧੀਨ ਆਉਂਦੀਆਂ ਸੜਕਾਂ, ਨਹਿਰਾਂ, ਰੇਲਵੇ ਲਾਈਨਾਂ, ਬੰਨ, ਡਰੇਨਾਂ, ਮਾਈਨਰ ਨਾਲ ਲੱਗਦੀ ਸਰਕਾਰੀ ਜ਼ਮੀਨ ਵਿੱਚ ਜੋ ਦਰੱਖਤ ਲਗਾਏ ਹੋਏ ਹਨ ਉਨ੍ਹਾਂ ਸਬੰਧੀ ਜਨਵਰੀ 2020 ਤੋਂ ਅਕਤੂਬਰ 2025 ਤੱਕ ਹੋਏ ਅੱਗ ਦੇ ਨੁਕਸਾਨ ਅਤੇ ਚਰਵਾਹਿਆਂ ਵੱਲੋਂ ਕੀਤੇ ਗਏ ਨੁਕਸਾਨ ਅਤੇ ਦੁਕਾਨਾਂ ਆਦਿ ਅੱਗੇ ਲੱਗੇ ਦਰਖਤਾਂ ਬਾਰੇ ਵਿਭਾਗ ਵੱਲੋਂ ਕੀਤੀ ਕਾਰਵਾਈ ਅਤੇ ਜੁਰਮਾਨਿਆਂ ਦੀ ਵਸੂਲੀ ਰਕਮ ਦੀ ਜਾਣਕਾਰੀ ਮੰਗੀ ਸੀ, ਜੋ ਅਜੇ ਤੱਕ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਇਸ ਦੀ ਵਿਜੀਲੈਂਸ ਜਾਂਚ ਕਰਵਾਈ ਜਾਵੇ।
ਪਿਛਲੀ ਖ਼ਬਰ ਜਾਲੀ ਐਨ. ਓ. ਸੀ. ਲਗਾ ਕੇ ਰਜਿਸਟਰੀਆਂ ਕਰਵਾਉਣ ਦਾ ਮਾਮਲਾ ਗਰਮਾਇਆ ਅਗਲੀ ਖ਼ਬਰ ਢਿੱਲੋਂ ਦੇ ਪੰਜਾਬ ਯੂਥ ਕਾਂਗਰਸ ਦਾ ਉਪ ਪ੍ਰਧਾਨ ਬਣਨ ’ਤੇ ਸਮਰਥਕਾਂ ’ਚ ਖ਼ੁਸ਼ੀ ਦੀ ਲਹਿਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।