20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਵਾਰਡਾਂ ਨੂੰ ਜੋੜਨ ਵਾਲੀ ਗਲੀ ਦਾ ਕੰਮ 2 ਕੌਂਸਲਰਾਂ ਨੇ ਸ਼ੁਰੂ ਕਰਵਾਇਆ

ਅਜੀਤ ਡੈਸਕ 26-06-2026
ਜਗਰਾਉਂ, 25 ਜੂਨ (ਸ਼ਮਸ਼ੇਰ ਸਿੰਘ ਗਾਲਿਬ)-ਆਤਮ ਨਗਰ ਤੇ ਕਰਨੈਲ ਗੇਟ ਜਗਰਾਉਂ ਨੂੰ ਜੋੜਨ ਵਾਲੀ ਮੁੱਖ ਗਲੀ ਦਾ ਕੰਮ ਚੌਰਸਤੇ ਤੋਂ ਸ਼ੁਰੂ ਹੋਇਆ। ਇਸ ਗਲੀ ਦੀ ਹਾਲਤ ਪਿਛਲੇ ਸਮੇਂ ਤੋਂ ਕਾਫ਼ੀ ਖਸਤਾ ਸੀ ਤੇ ਲੋਕਾਂ ਦੀ ਇਸ ਗਲੀ ਨੂੰ ਬਣਾਉਣ ਦੀ ਮੁੱਖ ਮੰਗ ਸੀ। ਇਸ ਗਲੀ ਨੂੰ ਬਣਾਉਣ ਦਾ ਕੰਮ ਵਾਰਡ ਨੰਬਰ 22 ਤੋਂ ਕਾਂਗਰਸ ਦੇ ਕੌਂਸਲਰ ਐਡਵੋਕੇਟ ਵਰਿੰਦਰ ਸਿੰਘ ਕਲੇਰ ਤੇ ਆਮ ਆਦਮੀ ਪਾਰਟੀ ਦੀ ਵਾਰਡ ਨੰਬਰ 23 ਤੋਂ ਕੌਂਸਲਰ ਗੁਰਮੀਤ ਕੌਰ ਸਿੱਧੂ ਵਲੋਂ ਸ਼ੁਰੂ ਕਰਵਾਇਆ ਗਿਆ। ਇਸ ਸੰਬੰਧੀ ਕੌਂਸਲਰ ਵਰਿੰਦਰ ਸਿੰਘ ਕਲੇਰ ਨੇ ਦੱਸਿਆ ਕਿ ਇਸ ਗਲੀ ਬਣਾਉਣ ਦਾ ਟੈਂਡਰ ਉਸਦੀ ਮਾਤਾ ਕਮਲਜੀਤ ਕੌਰ ਕੌਂਸਲਰ ਹੁੰਦਿਆਂ ਪਿਛਲੀ ਟਰਮ ’ਚ ਪਾਸ ਹੋ ਗਿਆ ਸੀ, ਉਸਦਾ ਅੱਜ ਕੰਮ ਸ਼ੁਰੂ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਗਲੀ ਪਹਿਲਾਂ ਵਾਰਡ ਨੰਬਰ 23 ਦਾ ਹਿੱਸਾ ਸੀ ਤੇ ਹੁਣ ਇਹ ਗਲੀ ਵਾਰਡ ਨੰਬਰ 22 ਤੇ 23 ਦੋ ਵਾਰਡਾਂ ’ਚ ਵੰਡੀ ਗਈ ਹੈ। ਇਸ ਗਲੀ ’ਚ ਸੀਵਰੇਜ ਤੇ ਵਾਟਰ ਸਪਲਾਈ ਦਾ ਕੰਮ ਪਹਿਲਾਂ ਹੀ ਮੁਕੰਮਲ ਸੀ ਤੇ ਹੁਣ ਗਲੀ ’ਚ ਇੰਟਰਲਾਕ ਟਾਈਲਾਂ ਲਗਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਦੋਵਾਂ ਕੌਂਸਲਰਾਂ ਨੇ ਦੱਸਿਆ ਕਿ ਇਹ ਰਸਤਾ 21, 22 ਤੇ 23 ਵਾਰਡਾਂ ਦਾ ਮੇਨ ਰਸਤਾ ਹੈ ਜੋ ਬੱਸ ਸਟੈਂਡ ਤੇ ਹਰੀ ਸਿੰਘ ਰੋਡ ਨੂੰ ਜਾਂਦਾ ਹੈ। ਇਸ ਮੌਕੇ ਕਾਨੂੰਗੋ ਬਲਵਿੰਦਰ ਸਿੰਘ, ਕਰਮ ਸਿੰਘ ਸਿੱਧੂ, ਮੁੱਖ ਅਧਿਆਪਕ ਹਰਚੰਦ ਸਿੰਘ, ਠੇਕੇਦਾਰ ਗੌਰਵ, ਸੋਹਣ ਸਿੰਘ, ਰਿੰਕੂ ਧਾਲੀਵਾਲ, ਜਗਰਾਜ ਸਿੰਘ, ਮਨੀਸ਼ ਕੁਮਾਰ, ਰਣਜੀਤ ਸਿੰਘ ਸੇਖੋਂ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਅੱਖਾਂ ਦੇ ਜਾਂਚ ਕੈਂਪ ’ਚ 120 ਮਰੀਜ਼ਾਂ ਦਾ ਕੀਤਾ ਚੈੱਕਅਪ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਵਲੋਂ ਪਿੰਡ ਘਲੋਟੀ ਵਿਖੇ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।