20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਅੱਖਾਂ ਦੇ ਜਾਂਚ ਕੈਂਪ ’ਚ 120 ਮਰੀਜ਼ਾਂ ਦਾ ਕੀਤਾ ਚੈੱਕਅਪ

ਅਜੀਤ ਡੈਸਕ 26-06-2026

ਮਜਾਰੀ/ਸਾਹਿਬਾ, 25 ਜੂਨ (ਨਿਰਮਲਜੀਤ ਸਿੰਘ ਚਾਹਲ)-ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਦੇ ਸੰਬੰਧ ਵਿਚ ਗੁਰਦਆਰਾ ਸਿੰਘ ਸਭਾ ਮਜਾਰੀ ਵਿਖੇ ਸਮਾਜਸੇਵੀ ਮਨਿੰਦਰ ਸਿੰਘ ਮੈਨੇਜਰ ਐਚ. ਡੀ. ਐਫ. ਸੀ. ਮਜਾਰੀ ਪੁੱਤਰ ਹਿੰਮਤ ਸਿੰਘ ਬਰਨਾਲਾ ਵਲੋਂ ਅੱਖਾਂ ਦੀ ਜਾਂਚ ਦਾ ਮੁਫਤ ਕੈਂਪ ਲਗਵਾਇਆ, ਜਿਸ ਵਿੱਚ ਅੱਖਾਂ ਦੇ ਮਾਹਿਰ ਡਾ. ਦੀਪਕ ਪਾਂਡੇ ਨਵਦੀਪਕ ਅੱਖਾਂ ਦਾ ਹਸਪਤਾਲ ਗੜ੍ਹਸ਼ੰਕਰ ਵਲੋਂ ਆਪਣੀ ਟੀਮ ਨਾਲ ਕੈਂਪ ਵਿਚ ਆਏ ਹੋਏ 120 ਕਰੀਬ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਜਿਸ ਵਿਚ ਲੋੜਵੰਦ 100 ਮਰੀਜ਼ਾਂ ਦੇ ਮੁਫਤ ਐਨਕਾਂ ਲਗਵਾਈਆਂ ਗਈਆਂ ਤੇ ਸਾਰੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀ ਗਈ। ਇਸ ਮੌਕੇ ਡਾ. ਵਰੁਣ ਸ਼ਰਮਾ, ਡਾ. ਰਾਮਾ, ਲਵਪ੍ਰੀਤ ਕੌਰ, ਨੀਲਮ ਕੁਮਾਰੀ, ਬਾਬਾ ਪ੍ਰੀਤਮ ਸਿੰਘ, ਸੋਡੀ ਸਿੰਘ, ਸੁੱਚਾ ਸਿੰਘ, ਗੁਰਦਿਆਲ ਸਿੰਘ, ਡਾ. ਬਲਿਹਾਰ ਸਿੰਘ, ਗੁਰਮੁੱਖ ਸਿੰਘ, ਸਿਮਰਨਜੀਤ ਸਿੰਘ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਸੰਤ ਬੱਲਾਂ ਵਾਲਿਆਂ ਨੂੰ ਪਦਮ ਸ੍ਰੀ ਨਾਲ ਸਨਮਾਨਿਤ ਕਰਨਾ ਸ਼ਲਾਘਾਯੋਗ ਕਦਮ-ਸੰਦੀਪ ਸਿੰਘ ਰਾਏ ਅਗਲੀ ਖ਼ਬਰ ਵਾਰਡਾਂ ਨੂੰ ਜੋੜਨ ਵਾਲੀ ਗਲੀ ਦਾ ਕੰਮ 2 ਕੌਂਸਲਰਾਂ ਨੇ ਸ਼ੁਰੂ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।