20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਪਰਮਜੀਤ ਸਿੰਘ ਢਿੱਲੋਂ ਦੀ ਕੈਨੇਡਾ ਫੇਰੀ ’ਤੇ ਇਲਾਕੇ ਦੇ ਪ੍ਰਵਾਸੀ ਪੰਜਾਬੀਆਂ ਵਲੋਂ ਮੁਲਾਕਾਤ

ਅਜੀਤ ਡੈਸਕ 26-06-2026
ਸਮਰਾਲਾ, 25 ਜੂਨ (ਪੱਤਰ ਪ੍ਰੇਰਕ)-ਅਕਾਲੀ ਦਲ ਦੇ ਸੂਬਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੁਆਰਾ ਕੈਨੇਡਾ ਵਿਚ ਵੱਸਦੇ ਪੰਜਾਬੀਆਂ ਨਾਲ ਰਾਬਤਾ ਕਾਇਮ ਕਰਨ ਲਈ ਭੇਜੇ ਵਫ਼ਦ ਵਿਚ ਪਰਮਜੀਤ ਸਿੰਘ ਢਿੱਲੋਂ ਜ਼ਿਲ੍ਹਾ ਪ੍ਰਧਾਨ ਸ਼੍ਰੋ. ਅ. ਦਲ ਲੁਧਿਆਣਾ ਦਿਹਾਤੀ ਅਤੇ ਇੰਚਾਰਜ ਹਲਕਾ ਸਮਰਾਲਾ ਵੀ ਗਏ ਹੋਏ ਹਨ। ਜਿਨ੍ਹਾਂ ਨੇ ਕੈਨੇਡਾ ਵਿਖੇ ਵੈਨਕੂਵਰ ਤੋਂ ਲੈ ਕੇ ਟਰਾਂਟੋ ਤੱਕ ਵੱਖ-ਵੱਖ ਸੂਬਿਆਂ ਵਿਚ ਜਾ ਕੇ ਸ਼੍ਰੋਮਣੀ ਅਕਾਲੀ ਦਲ ਦੀਆਂ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਅਤੇ ਲਾਗੂ ਕੀਤੀਆਂ ਜਾਣ ਵਾਲੀਆਂ ਨੀਤੀਆਂ ਸਾਂਝੀਆਂ ਕੀਤੀਆਂ ਗਈਆਂ। ਜਿਨ੍ਹਾਂ ਨੂੰ ਇਸ ਫੇਰੀ ਦੌਰਾਨ ਪ੍ਰਵਾਸੀ ਭਾਰਤੀਆਂ ਨਾਲ ਬਹੁਤ ਜ਼ਿਆਦਾ ਭਰਪੂਰ ਸਾਥ ਅਤੇ ਸਹਿਯੋਗ ਮਿਲਿਆ ਹੈ। ਇਸ ਫੇਰੀ ਦੌਰਾਨ ਕੈਨੇਡਾ ਦੀ ਧਰਤੀ ’ਤੇ ਆਪਣੇ ਸ਼ਹਿਰ ਸਮਰਾਲਾ ਅਤੇ ਆਪਣੇ ਇਲਾਕੇ ਨਾਲ ਸਬੰਧਿਤ ਪ੍ਰਵਾਸੀ ਪੰਜਾਬੀਆਂ ਨਾਲ ਸਕੂਨ ਭਰੇ ਪਲ ਬਿਤਾਉਣ ਦਾ ਮੌਕਾ ਮਿਲਿਆ। ਹਾਜ਼ਰ ਸਮੂਹ ਸਾਥੀਆਂ ਨੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਅੰਦਰ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਪੂਰਾ ਸਾਥ ਅਤੇ ਸਮਰਥਨ ਦੇਣ ਦਾ ਭਰੋਸਾ ਪ੍ਰਗਟਾਇਆ। ਇਸ ਮੌਕੇ ਪਰਮਜੀਤ ਸਿੰਘ ਢਿੱਲੋਂ ਨੇ ਪ੍ਰਵਾਸੀ ਪੰਜਾਬੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਪੰਜਾਬ ਦੀ ਇਸ ਮੌਕੇ ਕੀਤੀ ਮਾੜੀ ਹਾਲਤ ਅਤੇ ਯੋਗ ਪ੍ਰਬੰਧ ਨਾ ਹੋਣ ਸਬੰਧੀ ਵੀ ਚਰਚਾ ਕੀਤੀ। ਪੰਜਾਬ ਅੰਦਰ ਅਕਾਲੀ ਦਲ ਦੇ ਵੱਧ ਰਹੇ ਪ੍ਰਭਾਵ ਅਤੇ ਪੰਜਾਬੀਆਂ ਵਲੋਂ ਮੁੜ ਸਰਕਾਰ ਬਣਾਉਣ ਸਬੰਧੀ ਦਿੱਤੇ ਜਾ ਰਹੇ ਭਰੋਸੇ ਵਿਚ ਵੀ ਵਿਸ਼ਵਾਸ ਪ੍ਰਗਟਾਇਆ। ਇਸ ਮੌਕੇ ਹਾਜ਼ਰ ਪ੍ਰਵਾਸੀ ਪੰਜਾਬੀਆਂ ਵਿਚ ਸੁਖਮੀਤ ਕੰਗ, ਸਰਬਜੀਤ ਕੰਗ, ਬਲਜੀਤ ਕੰਗ, ਜੱਸਾ ਪਵਾਤ, ਕੁਲਵਿੰਦਰ, ਦੀਪੂ ਕਕਰਾਲਾ (ਖੇਡ ਪ੍ਰਮੋਟਰ) ਤੇਜਿੰਦਰ ਕੰਗ, ਮਨਪ੍ਰੀਤ ਕੰਗ, ਫਿੰਡੀ ਝਾੜ ਸਾਹਿਬ, ਮਨਦੀਪ ਗਿੱਲ, ਮਨਜੀਤ ਧਨੋਆ, ਹਰਦੀਪ ਢੇਸੀ ਅਤੇ ਗੈਰੀ ਪੋਲ੍ਹੋ ਮਾਜਰਾ ਆਦਿ ਪ੍ਰਵਾਸੀ ਸ਼ਾਮਿਲ ਸਨ।
ਪਿਛਲੀ ਖ਼ਬਰ ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਭੰਗ ਕਰਨਾ ਭਾਜਪਾ ਦੀ ਗੁਰਦੁਆਰਾ ਪ੍ਰਬੰਧਾਂ ’ਤੇ ਕਬਜ਼ਾ ਕਰਨ ਦੀ ਡੂੰਘੀ ਸਾਜਿਸ਼-ਭਾਈ ਗਰੇਵ... ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਚੰਦ ਸਿੰਘ ਡੱਲਾ ਦਾ ਹੇਰਾਂ ’ਚ ਸਨਮਾਨb

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।